ਖੋਸਲਾ ਪਰਿਵਾਰ ਕੌਣ ਹੈ? – ਜੋ ਬਣ ਸਕਦਾ ਹੈ ਸਿਆਟਲ ਸੀਹਾਕਸ ਦਾ ਨਵਾਂ ਮਾਲਕ    ਪਾਲ ਐਲਨ ਦੀ ਜਾਇਦਾਦ ਵੱਲੋਂ Seatte Seahwks ਵੇਚਣ ਲਈ ਸਮਝੌਤਾ,ਖੋਸਲਾ ਪਰਿਵਾਰ ਬਣ ਸਕਦਾ ਹੈ ਨਵਾਂ ਮਾਲਕ, ਐਨਐੱਫਐੱਲ ਦੀ ਮਨਜ਼ੂਰੀ ਬਾਕੀ    ਹੈਵਾਨ ਬਣਿਆ ਪਤੀ, ਗਰਭਵਤੀ ਪਤਨੀ ਦਾ ਕੀਤਾ ਕਤਲ, 2 ਜੁੜਵਾਂ ਬੱਚਿਆਂ ਦੀ ਬਣਨ ਵਾਲੀ ਸੀ ਮਾਂ     ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਪਤਨੀ ਨੇ ਮਾਰੀ ਗੁਆਂਢੀ ਨੂੰ ਗੋਲੀ, ਹੋਈ ਮੌਤ     ਪੰਜਾਬ ਕਾਂਗਰਸ ਦੇ ਬਾਗ਼ੀ ਧੜੇ ਦੀ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਦਾ ਵੱਡਾ ਬਿਆਨ ਸਿਰਫ਼ ਜਿੱਤਣ ਵਾਲੇ ਨੂੰ ਟਿਕਟ...    ‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ     ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਵੋਟਰਾਂ ਲਈ ਸਕੂਲਾਂ ‘ਚ ਅੱਜ ਤੇ ਕੱਲ੍ਹ ਲੱਗਣਗੇ SIR ਕੈਂਪ, ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ    ਆਪਰੇਸ਼ਨ ਹਾਰਡ ਬਾਲ’ ਤਹਿਤ ਅਮਰੀਕਾ ਵਿੱਚ ਗੁਰਪ੍ਰੀਤ ‘ਹਰਮਨ’ ਸਿੰਘ ਗ੍ਰਿਫ਼ਤਾਰ, ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਸਬੰਧਾਂ ਦੇ ਦੋਸ਼   
ਪੰਜਾਬ ਕੈਬਨਿਟ ਮੀਟਿੰਗ ਵਿੱਚ ਲਏ ਗਏ ਇਹ ਵੱਡੇ ਫ਼ੈਸਲੇ
June 26, 2025
These-Major-Decisions-Made-In-Th

ਚੰਡੀਗੜ੍ਹ ,26 ਜੂਨ 2025 : ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਮੀਟਿੰਗ ਵਿਚ 2 ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਅਮਨ ਅਰੋੜਾ, ਤਰੁਣਪ੍ਰੀਤ ਸਿੰਘ ਸੌਂਧ, ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਦਯੋਗਪਤੀਆਂ ਦੀ ਭਲਾਈ ਲਈ ਅੱਜ 2 ਵੱਡੇ ਫ਼ੈਸਲੇ ਲਏ ਹਨ। ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਉਦਯੋਗਪਤੀਆਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਉਦਯੋਗਪਤੀ ਉਦਯੋਗਿਕ ਖੇਤਰਾਂ ਵਿਚ ਪਲਾਂਟ ਲੈ ਲੈਂਦੇ ਸਨ ਪਰ ਕਿਸੇ ਕਾਰਨ ਉਹ ਆਪਣਾ ਉਥੇ ਉਦਯੋਗ ਸ਼ੁਰੂ ਨਹੀਂ ਕਰ ਸਕਦੇ ਸਨ। ਜਿਸ ਕਾਰਨ ਉਸ ਦਾ ਨਿਵੇਸ਼ ਬੇਕਾਰ ਜਾਂਦਾ ਸੀ ਪਰ ਹੁਣ ਸਰਕਾਰ ਨੇ ਇਹ ਮਨਜ਼ੂਰੀ ਦੇ ਦਿੱਤੀ ਹੈ ਕਿ ਉਹ ਉਥੇ ਆਪਣਾ ਬਦਲਵਾਂ ਉਦਯੋਗ ਸ਼ੁਰੂ ਕਰ ਸਕਦੇ ਹਨ।

ਹੁਣ ਉਦਯੋਗ ਖੇਤਰ ਦੇ ਸਾਰੇ ਪਲਾਟਾਂ ਲਈ ਸੀ.ਐਲ.ਯੂ. ਦੀ ਆਗਿਆ ਦਿੱਤੀ ਗਈ ਹੈ, ਜਿਸ ਵਿਚ ਕੋਈ ਵੀ ਵਪਾਰਕ, ਹਸਪਤਾਲ, ਹੋਟਲ ਜਾਂ ਉਦਯੋਗਿਕ ਵਰਕਰ ਘਰ ਜਾਂ ਹੋਸਟਲ, ਸੰਸਥਾ ਬਣਾਉਣਾ ਚਾਹੁੰਦਾ ਹੈ, ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਵਿਚ 1 ਹਜ਼ਾਰ ਗਜ਼ ਤੋਂ 10 ਹਜ਼ਾਰ ਗਜ਼ ਤੱਕ ਦੇ ਪਲਾਟ ਸ਼ਾਮਲ ਹਨ।

40 ਹਜ਼ਾਰ ਗਜ਼ ਦੇ ਉਦਯੋਗਿਕ ਪਲਾਟਾਂ ਨੂੰ ਉਦਯੋਗਿਕ ਪਾਰਕਾਂ ਵਿਚ ਬਦਲਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਵਿਚ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੂਜਾ ਵੱਡਾ ਫ਼ੈਸਲਾ ਇਹ ਲਿਆ ਗਿਆ ਹੈ ਕਿ ਉਦਯੋਗ ਨਾਲ ਸੰਬੰਧਿਤ ਲੀਜ਼ ਹੋਲਡ ਜਾਇਦਾਦ ਨੂੰ ਫ਼੍ਰੀ ਹੋਲਡ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਹੁਣ ਕੋਈ ਵੀ ਉਦਯੋਗਪਤੀ ਲੀਜ਼ ਹੋਲਡ ਪ੍ਰਾਪਰਟੀ ਨੂੰ 20 ਰੁਪਏ ਪ੍ਰਤੀ ਗਜ਼ ਭਰ ਕੇ ਫ਼੍ਰੀ ਹੋਲਡ ਪ੍ਰਾਪਰਟੀ ਬਣਾ ਸਕਦਾ ਹੈ।

Read More : ਪਾਣੀ ਦੇ ਮੁੱਦੇ 'ਤੇ ਅੱਜ ਹੋਈ ਪੰਜਾਬ ਸਰਕਾਰ ਨੇ ਕੀਤੀ ਸਰਬ ਪਾਰਟੀ ਮੀਟਿੰਗ

















These Major Decisions Made In The Punjab Cabinet Meeting

local advertisement banners
Comments


Recommended News
Popular Posts
Just Now