ਪਠਾਨਕੋਟ ਦੇ ਕਿਸਾਨ ਦੀ ਧੀ ਨੇ ਨਾਂ ਕੀਤਾ ਰੋਸ਼ਨ, ਪਲਵੀ ਰਾਜਪੂਤ ਬਣੀ ਭਾਰਤੀ ਫੌਜ 'ਚ ਲੈਫਟੀਨੈਂਟ    Business Scam : 2200 ਕਰੋੜ ਦਾ ਆਨਲਾਈਨ ਘਪਲਾ ਕਰਨ ਵਾਲਾ ਇਕ ਹੋਰ ਮੁਲਜ਼ਮ ਗ੍ਰਿਫਤਾਰ, ਕਰੋੜਾਂ ਰੁਪਏ ਦੇ ਦਸਤਾਵੇਜ਼ ਬਰਾਮਦ    Panama Deports 130 Indian: ਪਨਾਮਾ ਨੇ ਅਮਰੀਕਾ ਨਾਲ ਸਮਝੌਤੇ ਤਹਿਤ 130 ਭਾਰਤੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ, ਚਾਰਟਰਡ ਫਲਾਈਟ ਰਾਹੀਂ ਵਾਪਸ ਦਿੱਲੀ ਭੇਜਿਆ    Haryana Elections 2024 : ਕਾਂਗਰਸ ਨੇ 32 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਤਿੰਨ ਨਵੇਂ ਚਿਹਰਿਆਂ ਨੂੰ ਮਿਲਿਆ ਮੌਕਾ    Kolkata Case: 'ਮੈਂ ਨਹੀਂ ਕੀਤਾ ਕਤਲ, ਮੈਨੂੰ ਫਸਾਇਆ ਗਿਆ', ਪੌਲੀਗ੍ਰਾਫ਼ ਟੈਸਟ 'ਚ ਸੰਜੇ ਰਾਏ ਕਤਲ ਦੇ ਦੋਸ਼ਾਂ ਤੋਂ ਮੁਕਰਿਆ    Punjab Weather: ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਇਸ ਸਾਲ 22 ਫੀਸਦੀ ਘੱਟ ਹੋਈ ਬਾਰਿਸ਼    Sidhugarh: ਗਰੀਬ ਪਰਿਵਾਰ ਦੇ ਘਰ ਦਾ ਬੁਝਿਆ ਚਿਰਾਗ, ਗੁਬਾਰੇ ਨੇ ਲਈ 13 ਸਾਲਾ ਬੱਚੇ ਦੀ ਜਾਨ    Boeing Starliner : ਸੁਨੀਤਾ ਵਿਲੀਅਮਸ ਦੇ ਬਿਨਾਂ ਨਿਊ ਮੈਕਸੀਕੋ ਦੇ ਰੇਗਿਸਤਾਨ 'ਚ ਲੈਂਡ ਹੋਇਆ ਬੋਇੰਗ ਸਟਾਰਲਾਈਨਰ    Punjabi Singer Karan Aujla : ਮਸ਼ਹੂਰ ਪੰਜਾਬੀ ਗਾਇਕ 'ਤੇ ਲਾਈਵ ਸ਼ੋਅ ਦੌਰਾਨ ਹੋਇਆ ਹਮਲਾ, Video Viral    Amroha : ਟਿਫਿਨ 'ਚ ਲੈ ਕੇ ਆਇਆ Non-Veg, ਪ੍ਰਿੰਸੀਪਲ ਨੇ 7 ਸਾਲ ਦੇ ਵਿਦਿਆਰਥੀ ਨੂੰ ਸਕੂਲ 'ਚੋਂ ਕੱਢਿਆ, ਵੀਡੀਓ ਵਾਇਰਲ   
ਜ਼ਿਮਨੀ ਚੋਣ ਤੋਂ ਬਾਅਦ ਪਹਿਲੀ ਵਾਰ ਸ਼ੀਤਲ ਅੰਗੁਰਾਲ ਆਏ ਸਾਹਮਣੇ, ਆਮ ਆਦਮੀ ਪਾਰਟੀ ਛੱਡਣ ਦਾ ਦੱਸਿਆ ਕਾਰਨ
July 26, 2024
After-The-By-election-Sheetal-An

Admin / Punjab

ਸਟੇਟ ਡੈਸਕ : ਪੰਜਾਬ ਦੇ ਜਲੰਧਰ ਵਿਚ ਹੋਈ ਜ਼ਿਮਨੀ ਚੋਣ ਤੋਂ ਬਾਅਦ ਪਹਿਲੀ ਵਾਰ ਸਾਬਕਾ ਵਿਧਾਇਕ ਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਆਮ ਆਦਮੀ ਪਾਰਟੀ ਛੱਡਣ ਦਾ ਕਾਰਨ ਦੱਸਿਆ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਮੇਰਾ ਸਨਮਾਨ ਨਹੀਂ ਸੀ। ਮੇਰੇ ਸਨਮਾਨ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ, ਇਸ ਲਈ ਮੈਂ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸੱਚ ਦੀ ਰਾਜਨੀਤੀ ਕੀਤੀ ਹੈ, ਇਸ ਲਈ ਉਨ੍ਹਾਂ ਪਾਰਟੀ ਛੱਡੀ ਹੈ।


ਬੀਤੀ ਰਾਤ ਉਹ ਆਪਣੇ ਫੇਸਬੁੱਕ ਹੈਂਡਲ 'ਤੇ ਲਾਈਵ ਹੋਏ। ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਇਹ ਚੋਣ ਕੇਵਲ ਮਹਿੰਦਰ ਭਗਤ ਨੇ ਨਹੀਂ ਲੜੇ ਸੀ, ਇਹ ਚੋਣ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਲੜੇ ਸੀ। ਮੈਂ ਉਸ ਦੀ ਜਿੱਤ 'ਤੇ ਉਸ ਨੂੰ ਵਧਾਈ ਦਿੰਦਾ ਹਾਂ। ਸ਼ੀਤਲ ਅੰਗੁਰਾਲ ਨੇ ਅੱਗੇ ਕਿਹਾ ਕਿ ਜੇਕਰ ਲੋਕਾਂ ਨੇ ਮੁੱਖ ਮੰਤਰੀ 'ਤੇ ਭਰੋਸਾ ਕੀਤਾ ਹੈ ਤਾਂ ਉਨ੍ਹਾਂ ਨੂੰ ਸਾਡੇ ਇਲਾਕੇ ਦੇ ਕੰਮ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਜਲੰਧਰ ਪੱਛਮੀ ਤੋਂ ਨਵੇਂ ਵਿਧਾਇਕ ਦੀ ਚੋਣ ਹੋਏ 12 ਦਿਨ ਹੋ ਗਏ ਹਨ ਪਰ ਇੰਨੇ ਥੋੜ੍ਹੇ ਸਮੇਂ ਵਿਚ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਲਈ ਇੱਕ ਮਹੀਨੇ ਬਾਅਦ ਮੈਂ ਦੁਬਾਰਾ ਲਾਈਵ ਹੋ ਕੇ ਦੱਸਾਂਗਾ ਕਿ ਤੁਸੀਂ ਪੱਛਮੀ ਹਲਕੇ ਵਿਚ ਕੀ ਕੰਮ ਕੀਤਾ ਹੈ।


After The By election Sheetal Angural Came Forward For The First Time

local advertisement banners
Comments


Recommended News
Popular Posts
Just Now
The Social 24 ad banner image