September 3, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਜੰਮੂ ਵਿਚ ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਜ਼ਮੀਨ ਖਿਸਕਣ ਦੀ ਘਟਨਾ ਵਿਚ ਜਾਨ ਗਵਾਉਣ ਵਾਲੀ ਸਪਨਾ ਬਟਾਲਾ ਦੀ ਕਸਬਾ ਧਿਆਨਪੁਰ ਦੀ ਰਹਿਣ ਵਾਲੀ ਨੂੰਹ ਸੀ। ਸਪਨਾ ਦਾ ਇਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਆਪਣੇ ਪਤੀ ਨਾਲ ਕਿਸੇ ਧਾਰਮਿਕ ਸਥਾਨ 'ਤੇ ਗਈ ਸੀ ਪਰ ਹਾਦਸੇ ਨੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ।
1 ਸਤੰਬਰ ਨੂੰ ਗਏ ਸੀ ਵੈਸ਼ਨੋ ਦੇਵੀ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਧਿਆਨਪੁਰ ਦੇ ਰਹਿਣ ਵਾਲੇ ਅਮਿਤ ਕੁਮਾਰ ਦਾ ਵਿਆਹ ਸਪਨਾ ਵਾਸੀ ਅੰਮ੍ਰਿਤਸਰ ਨਾਲ ਹੋਇਆ ਸੀ। ਦੋਵੇਂ 1 ਸਤੰਬਰ ਦੀ ਸ਼ਾਮ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਨ ਗਏ ਸਨ। ਅਚਾਨਕ ਜ਼ਮੀਨ ਖਿਸਕਣ ਕਾਰਨ ਸਪਨਾ 'ਤੇ ਭਾਰੀ ਪੱਥਰ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਜੰਮੂ ਤੋਂ ਮਰਨ ਵਾਲੀ ਸਪਨਾ ਦੀ ਲਾਸ਼ ਅਜੇ ਧਿਆਨਪੁਰ ਨਹੀਂ ਪਹੁੰਚੀ ਹੈ। ਸੀਆਰਪੀ ਦੇ ਲੋਕ ਹੀ ਇਸ ਲਾਸ਼ ਨੂੰ ਧਿਆਨਪੁਰ ਲੈ ਕੇ ਪਹੁੰਚਣਗੇ।
ਪਰਿਵਾਰ ਸਦਮੇ 'ਚ
ਅਮਿਤ ਕੁਮਾਰ ਪਹਿਲਾਂ ਵਿਦੇਸ਼ 'ਚ ਸੀ, ਫਿਲਹਾਲ ਉਹ ਕਸਬਾ ਕੋਟਲੀ ਸੂਰਤ ਮੱਲ੍ਹੀ 'ਚ ਜੂਸ ਬਾਰ ਚਲਾ ਰਿਹਾ ਹੈ। ਇਹ ਖਬਰ ਸੁਣ ਕੇ ਪਰਿਵਾਰ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੋ ਗਿਆ।
Jammu And Kashmir Death Of Newlyweds Due To Landslide Sapna s Marriage Took Place Only A Month Ago