Kerala 'ਚ ਮਾਪਿਆਂ ਦੀ ਇਕਲੌਤੀ ਧੀ ਨੂੰ ਫਾਂਸੀ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ    ਮਹਿਲਾ ਡਾਕਟਰ ਨਾਲ ਹੈਵਾਨੀਅਤ, ਦਰਿੰਦੇ ਨੂੰ ਮਰਦੇ ਦਮ ਤੱਕ ਉਮਰ ਕੈਦ, 164 ਦਿਨਾਂ ਬਾਅਦ ਕੋਰਟ ਨੇ ਸੁਣਾਇਆ ਫੈਸਲਾ    Japan ਦੇ ਹੱਥ ਲੱਗਾ 21 ਖਰਬ ਰੁਪਏ ਦਾ ਖਜ਼ਾਨਾ, ਦੁਨੀਆ 'ਤੇ ਕਰੇਗਾ ਰਾਜ, ਭੰਨ੍ਹੇਗਾ China ਦੀ ਆਕੜ    Donald Trump: ਅਮਰੀਕਾ 'ਚ ਇਕ ਵਾਰ ਫਿਰ ਆਇਆ 'ਟਰੰਪ ਯੁੱਗ', ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦਾ ਸੰਭਾਲਿਆ ਅਹੁਦਾ     Canada ਗਏ ਵਿਦਿਆਰਥੀਆਂ ਨੂੰ ਲੈ ਕੇ ਆਈ ਹੈਰਾਨ ਕਰਨ ਵਾਲੀ ਰਿਪੋਰਟ, 20 ਹਜ਼ਾਰ ਭਾਰਤੀ Students 'ਗਾਇਬ'    ਪੰਜਾਬ ਤੋਂ ਬਾਅਦ ਇੰਗਲੈਂਡ 'ਚ ਵੀ Kangana Ranaut ਦੀ ਫਿਲਮ Emergency ਦਾ ਵਿਰੋਧ, ਖਾਲਿਸਤਾਨੀ ਸਮਰਥਕਾਂ ਨੇ ਕੀਤੀ ਨਾਅਰੇਬਾਜ਼ੀ    ਗਣਤੰਤਰ ਦਿਵਸ ਦਾ ਇਤਿਹਾਸ    Foods To Avoid Late At Night : ਚਾਹ-ਕੌਫੀ ਹੀ ਨਹੀਂ, ਰਾਤ ਨੂੰ ਇਹ 7 ਚੀਜ਼ਾਂ ਖਾਣ ਦੀ ਨਾ ਕਰੋ ਗਲਤੀ, ਜਾਣੋ ਕੀ ਹਨ ਇਸਦੇ ਨੁਕਸਾਨ    Ludhiana ਨੂੰ ਮਿਲੀ ਪਹਿਲੀ ਮਹਿਲਾ ਮੇਅਰ ਇੰਦਰਜੀਤ ਕੌਰ, ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ     10 Crore Lottery Winner : ਪਿੰਡ ਬੜਵਾ ਦੇ ਹਰਪਿੰਦਰ ਸਿੰਘ ਦੀ 10 ਕਰੋੜ ਰੁਪਏ ਦੀ ਲੱਗੀ ਲਾਟਰੀ   
ਫਿਲਮ ਅਦਾਕਾਰ ਸਮੀਰ ਖੱਕੜ ਨੇ 71 ਸਾਲ ਦੀ ਉਮਰ 'ਚ ਕਿਹਾ ਅਲਵਿਦਾ
March 15, 2023
Film-actor-Sameer-Khakkar-said-g

LPTV / Chandigarh

 ਮਸ਼ਹੂਰ ਟੀਵੀ ਅਤੇ ਫਿਲਮ ਅਦਾਕਾਰ ਸਮੀਰ ਖੱਕੜ ਹੁਣ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਦਾ 71 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਸਮੀਰ ਖੱਕੜ 80 ਦੇ ਦਹਾਕੇ ਵਿੱਚ ਦੂਰਦਰਸ਼ਨ ਦੇ ਪ੍ਰਸਿੱਧ ਸੀਰੀਅਲ ਨੁੱਕੜ (1986) ਵਿੱਚ 'ਖੋਪੜੀ', (ਇੱਕ ਸ਼ਰਾਬੀ) ਦਾ ਬਹੁਤ ਮਸ਼ਹੂਰ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ। ਸਮੀਰ ਖੱਕੜ ਦੇ ਭਰਾ ਗਣੇਸ਼ ਖੱਕੜ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਮੀਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਸਮੀਰ ਖੱਕੜ ਦੇ ਭਰਾ ਗਣੇਸ਼ ਖੱਕੜ ਨੇ ਵੀ ਅਦਾਕਾਰ ਦੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਮੀਰ ਖੱਕੜ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ। ਕੱਲ੍ਹ ਬਾਅਦ ਦੁਪਹਿਰ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ’ਤੇ ਬੋਰੀਵਲੀ ਦੇ ਐਮਐਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਹ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ। ਬਾਅਦ ਵਿੱਚ ਕਈ ਅੰਗ ਫੇਲ੍ਹ ਹੋਣ ਕਾਰਨ ਅੱਜ ਤੜਕੇ 4.30 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।ਉਨ੍ਹਾਂ ਦਾ ਅੰਤਿਮ ਸੰਸਕਾਰ ਬੋਰੀਵਲੀ ਵਿੱਚ ਬਾਭਾਈ ਨਾਕਾ ਸ਼ਮਸ਼ਾਨਘਾਟ ਕੀਤਾ ਜਾਵੇਗਾ। 

Film actor Sameer Khakkar said goodbye at the age of 71

local advertisement banners
Comments


Recommended News
Popular Posts
Just Now
The Social 24 ad banner image