PU Elections 2024: ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਕੌਂਸਲ ਚੋਣਾਂ ਲਈ ਵੋਟਿੰਗ ਜਾਰੀ
September 5, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਯੂਨੀਵਰਸਿਟੀ ਦੇ ਨਾਲ-ਨਾਲ ਸ਼ਹਿਰ ਦੇ 10 ਕਾਲਜਾਂ ਵਿਚ ਵਿਦਿਆਰਥੀ ਕੌਂਸਲ ਚੋਣਾਂ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਪੀਯੂ ਵਿਦਿਆਰਥੀ ਕੌਂਸਲ ਚੋਣਾਂ ਲਈ 63 ਵਿਭਾਗਾਂ ਦੇ 182 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਹੋ ਰਹੀ ਹੈ।
ਯੂਨੀਵਰਸਿਟੀ ਵਿਚ ਕੁੱਲ 15,854 ਵੋਟਰ
ਯੂਨੀਵਰਸਿਟੀ ਵਿਚ ਕੁੱਲ 15,854 ਵੋਟਰ ਹਨ। ਕੌਂਸਲ ਲਈ ਚੇਅਰਮੈਨ, ਵਾਈਸ ਚੇਅਰਮੈਨ, ਸਕੱਤਰ ਅਤੇ ਸੰਯੁਕਤ ਸਕੱਤਰ ਤੋਂ ਇਲਾਵਾ 127 ਡੀਆਰਜ਼ ਵੀ ਚੁਣੇ ਜਾਣਗੇ। ਇਨ੍ਹਾਂ ਚੋਣਾਂ ਵਿੱਚ ਕੁੱਲ 24 ਉਮੀਦਵਾਰ ਮੈਦਾਨ ਵਿੱਚ ਹਨ। ਵੋਟਿੰਗ ਤੋਂ ਬਾਅਦ ਰਾਤ 8 ਵਜੇ ਤੱਕ ਨਤੀਜਾ ਵੀ ਐਲਾਨ ਦਿੱਤਾ ਜਾਵੇਗਾ।
PU Elections 2024 Voting Continues For Student Council Elections In Punjab University
Comments
Recommended News
Popular Posts
Just Now