ਰੇਲ ਮੁਸਾਫਰਾਂ ਲਈ ਅਹਿਮ ਖਬਰ : ਜਲੰਧਰ ਕੈਂਟ Railway Station 'ਤੇ ਨਵੀਨੀਕਰਨ ਕਾਰਨ 10 ਟਰੇਨਾਂ ਰੱਦ
September 30, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਫ਼ਿਰੋਜ਼ਪੁਰ ਡਿਵੀਜ਼ਨ ਦੇ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਨਵੀਨੀਕਰਨ ਕਾਰਜਾਂ ਕਾਰਨ 10 ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ। ਇਸ ਦੌਰਾਨ ਬਹੁਤ ਸਾਰੀਆਂ ਟਰੇਨਾਂ ਨੂੰ ਜਾਂ ਤਾਂ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਡਾਇਵਰਟ ਕੀਤਾ ਗਿਆ ਹੈ ਜਾਂ ਰੱਦ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਰੇਲਵੇ ਨੇ ਪ੍ਰੈੱਸ ਰਿਲੀਜ਼ 'ਚ ਉਨ੍ਹਾਂ ਸਾਰੀਆਂ ਟਰੇਨਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ, ਥੋੜ੍ਹੇ ਸਮੇਂ ਲਈ ਸ਼ੁਰੂ ਕੀਤਾ ਗਿਆ ਹੈ, ਮੋੜਿਆ ਗਿਆ ਹੈ ਜਾਂ ਰੱਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਪੁਨਰ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਰੇਲ ਗੱਡੀਆਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ।ਜਾਣਕਾਰੀ ਮੁਤਾਬਕ ਵਿਕਾਸ ਕਾਰਜ ਕਾਰਨ 23 ਟਰੇਨਾਂ ਦਾ ਸਮਾ ਬਦਲਿਆ ਗਿਆ ਤੇ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ।
10 Trains Canceled Due To Renovation At Jalandhar Cantt Railway Station
Comments
Recommended News
Popular Posts
Just Now