October 14, 2024
ਚੁਣਾਵੀ ਮੁੱਦਾ ਹੋਣ ਦੇ ਬਾਵਜੂਦ ਨਹੀਂ ਹੋਇਆ ਸਮੱਸਿਆ ਦਾ ਹੱਲ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਅੰਮ੍ਰਿਤਸਰ ਸ਼ਹਿਰ ਵਿਚੋਂ ਲੰਘਦੀ ਤੁੰਗ ਢਾਬ ਡਰੇਨ, ਬਟਾਲਾ ਰੋਡ ਤੋਂ 12 ਐੱਮਐੱਲਡੀ, ਮਜੀਠਾ ਰੋਡ ਤੋਂ 18 ਐੱਮਐੱਲਡੀ ਸੀਵਰੇਜ ਦਾ ਗੰਦਾ ਪਾਣੀ ਸਿੱਧਾ ਇਸ ਵਿਚ ਸੁੱਟਿਆ ਜਾ ਰਿਹਾ ਹੈ। 176 ਡੇਅਰੀਆਂ ਦਾ ਗੰਦਾ ਪਾਣੀ ਇਸ ਡਰੇਨ ਵਿਚ ਸੁੱਟਿਆ ਜਾ ਰਿਹਾ ਹੈ। ਇਸ ਡਰੇਨ ਦੇ ਨੇੜੇ 39 ਫੈਕਟਰੀਆਂ ਹਨ ਜਿਨ੍ਹਾਂ ਵਿਚੋਂ 19 ਦੇ ਕਰੀਬ ਫੈਕਟਰੀਆਂ ਵੱਲੋਂ ਅਨਟ੍ਰੀਟਡ ਪਾਣੀ ਇਸ ਡਰੇਨ ਵਿਚ ਸੁੱਟਿਆ ਜਾਂਦਾ ਹੈ, ਜਿਸ ਕਰ ਕੇ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਨੇਕ ਬਿਮਾਰੀਆਂ ਦੇ ਨਾਲ ਜੂਝ ਰਹੇ ਹਨ। ਇਸ ਡਰੇਨ ਦੇ ਨੇੜੇ ਕਾਫੀ ਰਿਹਾਇਸ਼ੀ ਕਾਲੋਨੀਆਂ ਹਨ। ਇਸ ਡਰੇਨ ਨੂੰ ਸਾਫ ਕਰਵਾਉਣ ਲਈ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਵੱਡਾ ਚੁਣਾਵੀ ਮੁੱਦਾ ਬਣਦਾ ਹੈ ਪਰ ਅਨੇਕ ਸਰਕਾਰਾਂ ਆਈਆਂ ਤੇ ਅਨੇਕ ਸਰਕਾਰਾਂ ਗਈਆਂ ਪਰ ਇਸ ਡਰੇਨ ਦਾ ਮਸਲਾ ਕਦੇ ਵੀ ਹੱਲ ਨਹੀਂ ਹੋਇਆ। ਅੰਮ੍ਰਿਤਸਰ ਨੂੰ ਸਿਫ਼ਤੀ ਦਾ ਘਰ ਕਿਹਾ ਜਾਂਦਾ ਹੈ। ਅੰਮ੍ਰਿਤਸਰ ਗੁਰੂਨਗਰੀ ਵਿਚ ਰੋਜ਼ਾਨਾ ਲੱਖਾਂ ਦੇ ਹਿਸਾਬ ਨਾਲ ਸ਼ਰਧਾਲੂ ਆਉਂਦੇ ਹਨ ਅਤੇ ਨਤਮਸਤਕ ਹੁੰਦੇ ਹਨ ਪਰ ਅੰਮ੍ਰਿਤਸਰ ਸ਼ਹਿਰ ਵਿਚੋਂ ਲੰਘ ਰਹੀ ਤੁੰਗ ਢਾਬ ਡਰੇਨ ਅੰਮ੍ਰਿਤਸਰ ਨੂੰ ਬਦਨਾਮ ਕਰ ਰਹੀ।
1955 'ਚ ਹੋਈ ਸੀ ਡਰੇਨ ਦੀ ਸ਼ੁਰੂਆਤ
ਦੱਸਣਯੋਗ ਕਿ ਇਸ ਡਰੇਨ ਦੀ ਸ਼ੁਰੂਆਤ 1955 ਵਿਚ ਹੋਈ ਸੀ ਗੁਰਦਾਸਪੁਰ ਅਤੇ ਅੱਗੇ ਜਾ ਕੇ ਰਾਵੀ ਦਰਿਆ ਵਿਚ ਮਿਲਦੀ ਸੀ। ਤੁੰਗ ਢਾਬ ਡਰੇਨ ਨੂੰ ਗੁਮਟਾਲਾ ਡਰੇਨ ਵੀ ਕਿਹਾ ਜਾਂਦਾ ਹੈ ਜੋ ਅੰਮ੍ਰਿਤਸਰ ਸ਼ਹਿਰ ਵਿਚੋਂ ਲੰਘਦੀ ਹੈ ਅਤੇ ਇਸ ਡਰੇਨ ਵਿਚ ਸ਼ਹਿਰ ਦੇ ਸੀਵਰੇਜ ਦਾ ਪਾਣੀ ਅਤੇ ਫੈਕਟਰੀਆਂ ਵੱਲੋਂ ਅਨਟ੍ਰੀਟਡ ਕੈਮੀਕਲ ਵਾਲਾ ਪਾਣੀ ਅਤੇ ਡੇਅਰੀਆਂ ਵੱਲੋਂ ਗੰਦਾ ਪਾਣੀ ਇਸ ਡਰੇਨ ਵਿਚ ਸੁੱਟਿਆ ਜਾਂਦਾ ਹੈ। ਇਸ ਡਰੇਨ ਦੇ ਨਜ਼ਦੀਕ ਰਹਿ ਰਹੇ ਲੋਕਾਂ ਨੂੰ ਸਾਹ ਦੀ ਦਿੱਕਤ, ਐਲਰਜੀ, ਚਮੜੀ ਰੋਗ, ਅੱਖਾਂ ਦੇ ਰੋਗ ਤੇ ਹੋਰ ਭਿਆਨਕ ਬਿਮਾਰੀਆਂ ਦੇ ਨਾਲ ਗ੍ਰਸਤ ਹਨ।
ਪੰਜਾਬ ਸਰਕਾਰ ਨੂੰ ਡਰੇਨ ਵੱਲ ਧਿਆਨ ਦੇਣ ਦੀ ਲੋੜ
ਇਸ ਡਰੇਨ ਕਾਰਨ ਨੇੜੇ ਰਹਿ ਰਹੇ ਲੋਕਾਂ ਨੂੰ ਹਰ ਸਾਲ ਆਪਣੇ ਘਰ ਦਾ ਫਰਿਜ ਅਤੇ ਏਅਰ ਕੰਡੀਸ਼ਨਰ ਨੂੰ ਬਦਲਵਾਣਾ ਪੈਂਦਾ ਹੈ। ਨੈਸ਼ਨਲ ਗਰੀਨ ਟਰਿਬਿਊਨਲ ਵੱਲੋਂ ਵੀ ਪੰਜਾਬ ਸਰਕਾਰ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਕਾਫੀ ਵਾਰ ਝਾੜ ਪਾਈ ਗਈ ਹੈ ਪਰ ਕਦੇ ਵੀ ਮਸਲਾ ਹੱਲ ਨਹੀਂ ਹੋਇਆ ਪੰਜਾਬ ਸਰਕਾਰ ਨੂੰ ਇਸ ਡਰੇਨ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਇਸਦਾ ਮਸਲਾ ਹੱਲ ਹੋ ਸਕੇ ਤੇ ਲੋਕਾਂ ਨੂੰ ਰਾਹਤ ਮਿਲ ਸਕੇ।
Sewage Dirty Water From Factories And Dairies Are Being Dumped In The Tung Dhab Drain