ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ: ਗੁਰਦਾਸਪੁਰ ਤੋਂ ਨੋਇਡਾ ਤੱਕ ਦਹਿਸ਼ਤ, 26 ਜਨਵਰੀ ਨੂੰ ਲੈ ਕੇ ਮਿਲਿਆ ਖ਼ੌਫ਼ਨਾਕ ਸੁਨੇਹਾ    ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਮਚੀ ਦਹਿਸ਼ਤ, ਕੋਲਡ ਸਟੋਰ 'ਚ ਲੱਗੀ ਭਿਆਨਕ ਅੱਗ    ਵੱਡੀ ਖ਼ਬਰ : NIA ਨੇ ਪੰਜਾਬ 'ਚ 10 ਥਾਵਾਂ 'ਤੇ ਕੀਤੀ ਛਾਪੇਮਾਰੀ, ਪੜ੍ਹੋ ਕੀ ਹੈ ਪੂਰਾ ਮਾਮਲਾ?    ਇੰਦੌਰ ਤੋਂ ਬਾਅਦ ਹੁਣ ਇੱਥੇ ਫੈਲਿਆ 'ਜ਼ਹਿਰੀਲਾ ਪਾਣੀ'; 19 ਬੱਚਿਆਂ ਸਮੇਤ ਕਈ ਹਸਪਤਾਲ ਭਰਤੀ, ਮਚਿਆ ਹਾਹਾਕਾਰ!    PM ਮੋਦੀ ਦਾ ਅੱਜ ਮਿਸ਼ਨ ਦੱਖਣ: ਰੇਲ ਸੇਵਾਵਾਂ ਤੇ ਵਿਕਾਸ ਕਾਰਜਾਂ ਦਾ ਦੇਣਗੇ ਤੋਹਫ਼ਾ    Punjab Weather : ਤੇਜ਼ ਹਵਾਵਾਂ ਤੇ ਮੀਂਹ ਨਾਲ ਵਧੀ ਠੰਢ, ਜਲੰਧਰ 'ਚ ਪਏ ਗੜੇ; ਜਾਣੋ ਅਗਲੇ 2 ਦਿਨਾਂ ਦਾ ਹਾਲ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਜਨਵਰੀ 2026)    ਡੋਡਾ 'ਚ ਵੱਡਾ ਹਾਦਸਾ: ਫੌਜ ਦੀ ਗੱਡੀ ਖੱਡ 'ਚ ਡਿੱਗੀ, 10 ਜਵਾਨ ਸ਼ਹੀਦ ਤੇ 10 ਜ਼ਖਮੀ    ਸੱਜਣ ਕੁਮਾਰ ਦੇ ਬਰੀ ਹੋਣ 'ਤੇ ਸ਼੍ਰੋਮਣੀ ਕਮੇਟੀ ਨੇ ਜਤਾਇਆ ਸਖ਼ਤ ਇਤਰਾਜ਼; ਧਾਮੀ ਬੋਲੇ- 41 ਸਾਲਾਂ ਤੋਂ ਇਨਸਾਫ਼ ਉਡੀਕ ਰਹੇ ਪੀੜਤਾਂ ਨਾਲ ਹੋਇਆ ਧੱਕਾ    ਪੰਜਾਬ 'ਚ ਸਿਹਤ ਕ੍ਰਾਂਤੀ ਦਾ ਆਗਾਜ਼: ਮਾਨ ਤੇ ਕੇਜਰੀਵਾਲ ਨੇ ਲਾਂਚ ਕੀਤੀ 10 ਲੱਖ ਵਾਲੀ ਸਕੀਮ; ਹੁਣ ਹਰ ਪੰਜਾਬੀ ਦਾ ਇਲਾਜ ਹੋਵੇਗਾ ਮੁਫ਼ਤ   
ਵੱਡੀ ਖ਼ਬਰ : ਜਲੰਧਰ ਦੇ ਮਸ਼ਹੂਰ ਸਕੂਲ ਨੂੰ ਬੰ/ਬ ਨਾਲ ਉਡਾਉਣ ਦੀ ਮਿਲੀ ਧ/ਮਕੀ
December 15, 2025
Big-news-a-bomb-threat-was-recei
Punjab

ਵੱਡੀ ਖ਼ਬਰ : ਜਲੰਧਰ ਦੇ ਮਸ਼ਹੂਰ ਸਕੂਲ ਨੂੰ ਬੰ/ਬ ਨਾਲ ਉਡਾਉਣ ਦੀ ਮਿਲੀ ਧ/ਮਕੀ Live Punjabi TV Bureau ਜਲੰਧਰ, 15 December 2025 : ਜਲੰਧਰ ਵਿੱਚ ਸਥਿਤ ਇੱਕ ਪ੍ਰਸਿੱਧ ਸਿੱਖਿਆ ਸੰਸਥਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇ.ਐਮ.ਵੀ. ਸਕੂਲ ਨੂੰ ਸ਼ੱਕੀ ਧਮਕੀ ਮਿਲੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਪ੍ਰਸ਼ਾਸਨ ਦੀ ਮਦਦ ਨਾਲ ਪੂਰੇ ਕੈਂਪਸ ਨੂੰ ਖਾਲੀ ਕਰਵਾ ਲਿਆ ਗਿਆ। ਵਿਦਿਆਰਥੀਆਂ ਅਤੇ ਸਟਾਫ਼ ਨੂੰ ਤੁਰੰਤ ਘਰ ਭੇਜ ਦਿੱਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਤੋਂ ਬਚਾਅ ਕੀਤਾ ਜਾ ਸਕੇ। ਥਾਣਾ ਨੰਬਰ 8 ਦੇ ਇੰਚਾਰਜ ਸਾਹਿਲ ਚੌਧਰੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਧਮਕੀ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕਾਲਜ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸਕੂਲ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਸਥਿਤੀ ’ਤੇ ਪੂਰੀ ਤਰ੍ਹਾਂ ਨਜ਼ਰ ਬਣਾਈ ਹੋਈ ਹੈ। ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੇ ਕਦਮ ਬਾਰੇ ਫੈਸਲਾ ਲਿਆ ਜਾਵੇਗਾ।

Big news a bomb threat was received to blow up a famous school in jalandhar

local advertisement banners
Comments


Recommended News
Popular Posts
Just Now