October 31, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੋਲਵੁੱਡ ਸਥਿਤ ਘਰ 'ਤੇ ਗੋਲੀਬਾਰੀ ਅਤੇ ਵਾਹਨਾਂ ਨੂੰ ਅੱਗ ਲਾਉਣ ਦੇ ਮਾਮਲੇ 'ਚ ਪੁਲਿਸ ਨੇ ਵਿਨੀਪੈਗ ਦੇ ਰਹਿਣ ਵਾਲੇ 25 ਸਾਲਾ ਅਬਜੀਤ ਕਿੰਗਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫਤਾਰੀ ਓਨਟਾਰੀਓ ਤੋਂ ਹੋਈ। ਅਬਜੀਤ 'ਤੇ 2 ਸਤੰਬਰ ਨੂੰ ਢਿੱਲੋਂ ਦੇ ਘਰ ਜਾਣਬੁੱਝ ਕੇ ਗੋਲੀਬਾਰੀ ਕਰਨ ਅਤੇ ਅੱਗ ਲਗਾਉਣ ਦਾ ਦੋਸ਼ ਹੈ।
ਵੈਸਟ ਸ਼ੋਰ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) ਦੇ ਅਨੁਸਾਰ ਘਟਨਾ ਦੌਰਾਨ ਘਰ ਅਤੇ ਦੋ ਵਾਹਨਾਂ 'ਤੇ ਗੋਲੀਆਂ ਚਲਾਈਆਂ ਅਤੇ ਵਾਹਨਾਂ ਨੂੰ ਅੱਗ ਲੱਗ ਗਈ ਸੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਘਰ ਦੇ ਅੰਦਰੋਂ ਇਕ ਵਿਅਕਤੀ ਨੂੰ ਬਚਾਇਆ, ਜਦਕਿ ਕੋਲਵੁੱਡ ਫਾਇਰ ਵਿਭਾਗ ਨੇ ਅੱਗ 'ਤੇ ਕਾਬੂ ਪਾਇਆ।
ਇਸ ਹਿੰਸਕ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ, ਜਿਸ 'ਚ ਇਕ ਵਿਅਕਤੀ ਢਿੱਲੋਂ ਦੇ ਘਰ ਦੇ ਸਾਹਮਣੇ ਘੱਟੋ-ਘੱਟ 14 ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਵੀਡੀਓ ਕਿਸੇ ਅਪਰਾਧੀ ਨੇ ਸ਼ੂਟ ਕੀਤਾ ਸੀ।
ਇਸ ਮਾਮਲੇ 'ਚ ਦੂਜਾ ਦੋਸ਼ੀ 23 ਸਾਲਾ ਵਿਕਰਮ ਸ਼ਰਮਾ ਹੈ, ਜੋ ਫਿਲਹਾਲ ਭਾਰਤ 'ਚ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਵਿਕਰਮ ਸ਼ਰਮਾ 'ਤੇ ਵੀ ਗੋਲੀਬਾਰੀ ਅਤੇ ਅੱਗਜ਼ਨੀ ਦਾ ਵੀ ਦੋਸ਼ ਹੈ। ਪੁਲਿਸ ਨੇ ਉਸਦੇ ਖਿਲਾਫ ਗੈਰ-ਸਹਾਇਕ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।
An Accused Arrested In The Case Of Shooting At Punjabi Singer AP Dhillon s House In Canada