November 21, 2024
Admin / Business
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਵਿਚ ਅਡਾਨੀ ਸਮੂਹ ਉੱਤੇ ਭਾਰਤ ਵਿਚ ਸੂਰਜੀ ਊਰਜਾ ਦਾ ਠੇਕਾ ਹਾਸਲ ਕਰਨ ਲਈ 250 ਮਿਲੀਅਨ ਡਾਲਰ (2110 ਕਰੋੜ ਰੁਪਏ) ਦੀ ਰਿਸ਼ਵਤ ਦੇਣ ਦਾ ਦੋਸ਼ ਲੱਗੇ ਹਨ। ਇਸ ਦੇ ਨਾਲ ਹੀ ਹੁਣ ਅਡਾਨੀ ਗਰੁੱਪ ਨੇ ਵੱਡਾ ਫੈਸਲਾ ਲਿਆ ਹੈ।
ਕੰਪਨੀ ਨੇ ਕਿਹਾ ਕਿ ਸੰਯੁਕਤ ਰਾਜ ਦੇ ਨਿਆਂ ਵਿਭਾਗ ਅਤੇ ਸੰਯੁਕਤ ਰਾਜ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਸਾਡੇ ਬੋਰਡ ਮੈਂਬਰਾਂ ਗੌਤਮ ਅਡਾਨੀ ਅਤੇ ਸਾਗਰ ਅਡਾਨੀ ਦੇ ਖਿਲਾਫ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ ਵਿੱਚ ਇੱਕ ਅਪਰਾਧਿਕ ਸ਼ਿਕਾਇਤ ਜਾਰੀ ਕੀਤੀ ਹੈ ਅਤੇ ਸਿਵਲ ਸ਼ਿਕਾਇਤ ਦਰਜ ਕੀਤੀ ਹੈ।
ਸੰਯੁਕਤ ਰਾਜ ਦੇ ਨਿਆਂ ਵਿਭਾਗ ਨੇ ਸਾਡੇ ਬੋਰਡ ਮੈਂਬਰ ਵਿਨੀਤ ਜੈਨ ਨੂੰ ਵੀ ਇਸੇ ਤਰ੍ਹਾਂ ਦੇ ਅਪਰਾਧਿਕ ਦੋਸ਼ਾਂ ਵਿੱਚ ਸ਼ਾਮਲ ਕੀਤਾ ਹੈ। ਇਸ ਦੇ ਮੱਦੇਨਜ਼ਰ, ਕੰਪਨੀ ਨੇ ਫੈਸਲਾ ਕੀਤਾ ਹੈ ਕਿ ਸਮੂਹ ਦੀਆਂ ਸਹਾਇਕ ਕੰਪਨੀਆਂ ਨੇ ਫਿਲਹਾਲ ਪ੍ਰਸਤਾਵਿਤ USD ਡੈਨੋਮੀਨੇਟਿਡ ਬਾਂਡ ਪੇਸ਼ਕਸ਼ਾਂ ਨਾਲ ਅੱਗੇ ਨਾ ਵਧਣ ਦਾ ਫੈਸਲਾ ਕੀਤਾ ਹੈ।
ਨਿਊਯਾਰਕ 'ਚ ਮਾਮਲਾ ਦਰਜ
ਦੱਸ ਦਈਏ ਕਿ ਨਿਊਯਾਰਕ ਦੇ ਬਰੁਕਲਿਨ 'ਚ ਅਮਰੀਕੀ ਪ੍ਰੌਸੀਕਿਊਟਰ ਵਲੋਂ ਦਾਇਰ ਇਕ ਮਾਮਲੇ 'ਚ ਕਿਹਾ ਗਿਆ ਹੈ ਕਿ ਅਡਾਨੀ ਗਰੁੱਪ ਨੇ ਭਾਰਤ 'ਚ ਸੌਰ ਊਰਜਾ ਦਾ ਠੇਕਾ ਲੈਣ ਲਈ 250 ਮਿਲੀਅਨ ਡਾਲਰ (2110 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਸੀ। ਇਸ ਵਿਚ ਗੌਤਮ ਅਡਾਨੀ, ਸਾਗਰ ਆਰ ਅਡਾਨੀ ਅਤੇ ਵਿਨੀਤ ਐਸ ਜੈਨ 'ਤੇ ਵੀ ਅਮਰੀਕੀ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਅਤੇ ਨਿਆਂ ਵਿਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। ਹੁਣ ਇਸ ਸਬੰਧੀ ਅਡਾਨੀ ਗਰੁੱਪ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ।
600 ਮਿਲੀਅਨ ਡਾਲਰ ਬਾਂਡ ਰੱਦ ਕੀਤਾ
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਦੋਸ਼ਾਂ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੇ 600 ਮੀਲੀਅਨ ਡਾਲਰ ਦੇ ਬਾਂਡ ਰੱਦ ਕਰ ਦਿੱਤੇ ਹਨ।
2.24 ਲੱਖ ਕਰੋੜ ਰੁਪਏ ਦਾ ਨੁਕਸਾਨ
ਜਿਸ ਕਾਰਨ ਕੁਝ ਹੀ ਮਿੰਟਾਂ ਵਿਚ ਅਡਾਨੀ ਸਮੂਹ ਦੇ ਮਾਰਕੀਟ ਕੈਪ ਨੂੰ 2.24 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਤੁਹਾਨੂੰ ਦੱਸ ਦੇਈਏ ਕਿ ਗ੍ਰੀਨ ਐਨਰਜੀ ਸਲਿਊਸ਼ਨ ਦੇ ਸ਼ੇਅਰ 697.70 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਸਭ ਤੋਂ ਵੱਧ ਨੁਕਸਾਨ ਗ੍ਰੀਨ ਐਨਰਜੀ ਸਲਿਊਸ਼ਨਜ਼ ਦੇ ਸ਼ੇਅਰਾਂ ਵਿੱਚ ਹੋਇਆ ਹੈ। ਇਸ 'ਚ 20 ਫੀਸਦੀ ਦਾ ਲੋਅਰ ਸਰਕਟ ਰਿਹਾ। ਇਸ 'ਚ 174.40 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਸਮੂਹ ਦੀਆਂ ਹੋਰ ਕੰਪਨੀਆਂ 'ਚ ਵੀ ਲੋਅਰ ਸਰਕਟ ਦੇਖਿਆ ਗਿਆ। ਅਡਾਨੀ ਐਂਟਰਪ੍ਰਾਈਜ਼ ਦੇ ਸ਼ੇਅਰ 10 ਫੀਸਦੀ ਡਿੱਗ ਗਏ। ਇਸ 'ਚ ਨਿਵੇਸ਼ਕਾਂ ਨੂੰ ਪ੍ਰਤੀ ਸ਼ੇਅਰ 282 ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਘਾਟੇ ਨਾਲ ਸਟਾਕ 2,538.20 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।
ਇਨ੍ਹਾਂ ਸ਼ੇਅਰਾਂ 'ਚ ਵੀ ਭਾਰੀ ਗਿਰਾਵਟ ਦਰਜ
ਇਸ ਸ਼ੇਅਰ 'ਚ 12.81 ਫੀਸਦੀ ਯਾਨੀ 88.30 ਰੁਪਏ ਦੀ ਗਿਰਾਵਟ ਆਈ ਹੈ। ਇਸ ਗਿਰਾਵਟ ਨਾਲ ਇਹ ਸ਼ੇਅਰ 583.95 ਰੁਪਏ 'ਤੇ ਆ ਗਿਆ ਹੈ। ਇਸ ਝਟਕੇ ਤੋਂ ਅਡਾਨੀ ਵਿਲਮਰ ਕੰਪਨੀ ਵੀ ਨਹੀਂ ਬਚੀ ਹੈ। ਇਸ ਸਟਾਕ 'ਚ 8.85 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਅਜਿਹੇ 'ਚ ਇਹ ਸ਼ੇਅਰ 28.95 ਰੁਪਏ ਡਿੱਗ ਕੇ 298.15 ਰੁਪਏ 'ਤੇ ਆ ਗਿਆ ਹੈ।
ਗ੍ਰਿਫਤਾਰੀ ਵਾਰੰਟ ਜਾਰੀ
ਅਮਰੀਕਾ ਵਿੱਚ ਨਿਊਯਾਰਕ ਦੀ ਸੰਘੀ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਹੋਈ। ਅਡਾਨੀ ਅਤੇ ਹੋਰਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਇਕਨਾਮਿਕ ਟਾਈਮਜ਼ ਦੇ ਅਨੁਸਾਰ, ਵਕੀਲਾਂ ਨੇ ਬੁੱਧਵਾਰ ਨੂੰ ਦੋਸ਼ਾਂ ਦਾ ਐਲਾਨ ਕੀਤਾ। ਦੋਸ਼ ਲਾਇਆ ਗਿਆ ਹੈ ਕਿ ਅਡਾਨੀ ਗਰੁੱਪ ਨੇ ਸੂਰਜੀ ਊਰਜਾ ਦਾ ਠੇਕਾ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਸੀ।
Adani Group Takes Big Decision After US Allegations