November 4, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਜਲੰਧਰ ਵਿਚ 18 ਸਾਲਾ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਆਪਣੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਵੱਲੋਂ ਕੀਤੀ ਕੁੱਟਮਾਰ ਤੋਂ ਪ੍ਰੇਸ਼ਾਨ ਸੀ। ਇਸ ਕਾਰਨ ਉਸ ਨੇ ਖੁਦਕੁਸ਼ੀ ਕਰਨ ਦਾ ਸਖਤ ਕਦਮ ਚੁੱਕਿਆ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮਹਿਲਾ ਦੋਸਤ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ। ਫਿਲਹਾਲ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਮ੍ਰਿਤਕ ਦੀ ਪਛਾਣ ਸਾਹਿਲ ਵਾਸੀ ਗੜ੍ਹਾ ਵਜੋਂ ਹੋਈ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ-7 ਦੀ ਐਸਐਚਓ ਅਨੂ ਪਾਲਿਆਲ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸਾਹਿਲ ਦੀ ਲਾਸ਼ ਲਟਕਦੀ ਮਿਲੀ। ਕੁੱਟਮਾਰ ਤੋਂ ਬਾਅਦ ਜਦੋਂ ਉਸ ਦੀ ਪ੍ਰੇਮਿਕਾ ਨੇ ਉਸਦੇ ਹੱਥ 'ਤੇ ਰਾਖੀ ਬੰਨ੍ਹੀ ਤਾਂ ਉਹ ਇਸ ਗੱਲ ਤੋਂ ਕਾਫੀ ਗੁੱਸੇ 'ਚ ਸੀ। ਜਿਸ ਕਾਰਨ ਉਸ ਨੇ ਬੀਤੇ ਦਿਨ ਇਹ ਕਦਮ ਚੁੱਕਿਆ।
ਪੁਲਿਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਸਾਹਿਲ ਇੱਕ ਟੈਕਸੀ ਡਰਾਈਵਰ ਸੀ। ਸਾਹਿਲ ਆਪਣੀ ਦਾਦੀ ਕੋਲ ਰਹਿੰਦਾ ਸੀ। ਉਥੋਂ ਉਹ ਮੋਬਾਈਲ ਰਿਪੇਅਰਿੰਗ ਸਿੱਖਣ ਗਿਆ ਸੀ। ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਨੌਜਵਾਨ ਨੂੰ ਆਪਣੇ ਇਲਾਕੇ 'ਚ ਬੁਲਾਇਆ ਅਤੇ ਉਥੇ ਉਸ ਦੀ ਕੁੱਟਮਾਰ ਕੀਤੀ। ਸਾਹਿਲ ਨੇ ਇਸ ਬਾਰੇ ਆਪਣੇ ਪਿਤਾ ਹੈਪੀ ਨੂੰ ਦੱਸਿਆ ਸੀ।
Jalandhar Then The Girlfriend Tied The Rakhi Upset Ashiq Took A Big Step