November 11, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਤਰਨਤਾਰਨ ਸ਼ਹਿਰ ਦੇ ਨਾਲਾ ਕਸੂਰ ਰੋਹੀ ਅਤੇ ਸਿਟੀ ਪੁਲਿਸ ਦਰਮਿਆਨ ਦੇਰ ਰਾਤ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ। ਮੁਕਾਬਲੇ ਵਿਚ ਸ਼ੂਟਰ ਯੋਧਵੀਰ ਸਿੰਘ ਉਰਫ਼ ਜੋਧਾ ਜ਼ਖ਼ਮੀ ਹੋ ਗਿਆ, ਉਸ ਕੋਲੋਂ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਅਤੇ ਇਕ 9 ਐਮਐਮ ਦਾ ਪਿਸਤੌਲ ਬਰਾਮਦ ਹੋਇਆ।
ਦੇਰ ਰਾਤ ਥਾਣਾ ਸਿਟੀ ਦੇ ਐਸਐਚਓ ਹਰਪ੍ਰੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਰੌਤੀ ਮੰਗਣ ਵਾਲਾ ਜੋਧਾ ਸ਼ੂਟਰ ਇਸ ਸਮੇਂ ਨਾਲਾ ਕਸੂਰ ਰੋਹੀ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੀ ਤਿਆਰੀ ਵਿੱਚ ਹੈ।
ਜਦੋਂ ਸੀ.ਆਈ.ਏ ਸਟਾਫ਼ ਦੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਅਤੇ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਛਾਪੇਮਾਰੀ ਕੀਤੀ ਤਾਂ ਹਨੇਰੇ ਵਿੱਚ ਜੋਧਾ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸਦੇ ਜਵਾਬ ਵਿੱਚ ਪੁਲਿਸ ਦੀ ਗੋਲੀਬਾਰੀ ਦੌਰਾਨ ਉਸਦੀ ਲੱਤ ਵਿੱਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ।
ਤਰਨਤਾਰਨ ਦੇ ਐਸਐਸਪੀ ਅਭਿਮਨਿਊ ਰਾਣਾ ਨੇ ਪੁਲੀਸ ਪ੍ਰਸ਼ਾਸਨ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਸ ਨੇ ਦੱਸਿਆ ਕਿ ਜੋਧਾ ਨੇ 5 ਨਵੰਬਰ ਨੂੰ ਵਾਹਿਗੁਰੂ ਸਿੰਘ ਨਾਂ ਦੇ ਵਪਾਰੀ ਦੇ ਘਰ ਦੇ ਸਾਹਮਣੇ ਗੋਲੀਬਾਰੀ ਕੀਤੀ ਸੀ, ਜਿਸ ਦਾ ਮੁੱਖ ਉਦੇਸ਼ ਫਿਰੌਤੀ ਮੰਗਣਾ ਅਤੇ ਘਰ 'ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣਾ ਸੀ।
ਦੇਰ ਰਾਤ ਜੋਧਾ ਨੇ ਥਾਣਾ ਸਿਟੀ ਅਤੇ ਤਰਨਤਾਰਨ ਸੀਆਈਏ ਸਟਾਫ਼ ਦੀ ਛਾਪੇਮਾਰੀ ਕਰਨ ਗਈ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਸਰਕਾਰੀ ਗੱਡੀ ਨੂੰ ਲੱਗੀਆਂ। ਜਵਾਬੀ ਕਾਰਵਾਈ ਵਿੱਚ ਜੋਧਾ ਵਾਸੀ ਅਲਾਦੀਨਪੁਰ ਦੀ ਲੱਤ ਵਿੱਚ ਗੋਲੀ ਲੱਗੀ। ਜਿਸ ਨੂੰ ਇਲਾਜ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਉਹ ਜੇਲ 'ਚ ਬੰਦ ਹੈਪੀ ਬਾਬਾ ਦੇ ਕਹਿਣ 'ਤੇ ਫਿਰੌਤੀ ਦੀ ਮੰਗ ਕਰਦਾ ਸੀ।
Encounter In Punjab Encounter With Extortionist Shooter 9 Mm Pistol Recovered