ਲਾਈਵ ਪੰਜਾਬੀ ਟੀਵੀ ਬਿਊਰੋ : ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਤੇ 7 ਕਰੀਬ 47 ਦਿਨਾਂ ਲਈ ਬੰਦ ਰਹਿਣਗੇ। ਲੁਧਿਆਣਾ ਰੇਲਵੇ ਸਟੇਸ਼ਨ 'ਤੇ ਉਸਾ ">
ਅਮਰੀਕੀ ਦੋਸ਼ਾਂ ਤੋਂ ਬਾਅਦ Adani ਸਮੂਹ ਨੇ ਲਿਆ ਵੱਡਾ ਫੈਸਲਾ, ਰੱਦ ਕੀਤਾ 600 ਮੀਲੀਅਨ ਡਾਲਰ ਦਾ ਬਾਂਡ    CBSE Date Sheet : CBSE ਨੇ 10ਵੀਂ-12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਕੀਤੀ ਜਾਰੀ, 15 ਫਰਵਰੀ ਤੋਂ ਸ਼ੁਰੂ ਹੋਣਗੇ Exams     Big Encounter Punjab: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਤਾਬਰਤੋੜ ਚੱਲੀਆਂ ਗੋਲੀਆਂ, ਪੜ੍ਹੋ ਪੂਰੀ ਖਬਰ    Punjab 'ਚ 26 ਨਵੰਬਰ ਤੱਕ ਝੋਨਾ ਚੁੱਕਣ ਦੇ ਹੁਕਮ, ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਸਰਕਾਰ Action ਮੋਡ 'ਚ    Punjab ਦੇ Railway ਸਟੇਸ਼ਨਾਂ 'ਤੇ ਮਸ਼ੀਨ ਤੋਂ ਮਿਲੇਗੀ ਟਿਕਟ, ਲਗਾਈਆਂ ਜਾ ਰਹੀਆਂ ਹਨ ATVM ਮਸ਼ੀਨਾਂ, ਲੰਬੀਆਂ ਲਾਈਨਾਂ ਤੋਂ ਮਿਲੇਗਾ ਛੁਟਕਾਰਾ    Weather : ਪੰਜਾਬ ਸਮੇਤ ਹੋਰ ਸੂਬਿਆਂ 'ਚ ਪਵੇਗੀ ਕੜਾਕੇ ਦੀ ਠੰਢ, ਧੁੰਦ ਦੇ ਨਾਲ ਨਾਲ ਪ੍ਰਦੂਸ਼ਣ ਨੇ ਵਿਗਾੜੀ ਸਥਿਤੀ, ਜਾਣੋ ਕਿਹੋ ਜਿਹਾ ਰਹੇਗਾ ਮੌਸਮ    Canada 'ਚ ਪੜ੍ਹਾਈ ਕਰਨਾ ਹੋਇਆ ਹੋਰ ਵੀ ਔਖਾ, ਹੁਣ ਵਿਦਿਆਰਥੀ ਕੈਨੇਡਾ ਪਹੁੰਚ ਕੇ ਨਹੀਂ ਬਦਲ ਸਕਣਗੇ College     Punjabi Singer Himmat Sandhu Wedding : ਵਿਆਹ ਦੇ ਬੰਧਨ ਦੇ ਬੱਝੇ ਪੰਜਾਬੀ ਗਾਇਕ ਹਿੰਮਤ ਸੰਧੂ     ਪੰਜਾਬੀ ਲਿਖਾਰੀ ਸਭਾ Seattle ਨੇ ਕਰਵਾਇਆ ਸ਼ਾਨਦਾਰ ਸਾਹਿਤਕ ਸੰਮੇਲਨ, ਸਰੋਤਿਆਂ ਨੇ ਗੀਤਾਂ ਤੇ ਕਵਿਤਾਵਾਂ ਦਾ ਮਾਣਿਆ ਆਨੰਦ    18 ਹਜ਼ਾਰ ਫੁੱਟ ਦੀ ਉਚਾਈ 'ਤੇ IndiGo ਜਹਾਜ਼ ਦਾ ਇੰਜਣ ਹੋਇਆ ਫੇਲ੍ਹ, ਦਿੱਲੀ ਏਅਰਪੋਰਟ 'ਤੇ Emergency Landing    
Train cancellation:ਰੇਲ ਯਾਤਰੀਆਂ ਲਈ ਅਹਿਮ ਖਬਰ, ਲੁਧਿਆਣਾ 'ਚ 15 ਨਵੰਬਰ ਤੋਂ 14 ਟਰੇਨਾਂ ਰਹਿਣਗੀਆਂ ਰੱਦ, ਜਾਣੋ ਕਾਰਨ
November 14, 2024
-14-Trains-Will-Be-Canceled-In-L

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ਤੇ 7 ਕਰੀਬ 47 ਦਿਨਾਂ ਲਈ ਬੰਦ ਰਹਿਣਗੇ। ਲੁਧਿਆਣਾ ਰੇਲਵੇ ਸਟੇਸ਼ਨ 'ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ 15 ਨਵੰਬਰ ਤੋਂ 31 ਦਸੰਬਰ ਤੱਕ 14 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਦੋਵਾਂ ਪਲੇਟਫਾਰਮਾਂ 'ਤੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨਹੀਂ ਹੋਵੇਗੀ। ਯਾਤਰੀਆਂ ਦੇ ਦਾਖਲੇ ਦੀ ਮਨਾਹੀ ਹੋਵੇਗੀ। ਹਾਲਾਂਕਿ 31 ਦਸੰਬਰ ਨੂੰ ਕੰਮ ਪੂਰਾ ਹੋਣ ਤੋਂ ਬਾਅਦ 14 ਟਰੇਨਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ।


ਪਲੇਟਫਾਰਮ ਨੰਬਰ 6 ਤੇ 7 'ਤੇ ਚੱਲ ਰਿਹਾ ਹੈ ਉਸਾਰੀ ਦਾ ਕੰਮ


ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਿਰੋਜ਼ਪੁਰ ਡਵੀਜ਼ਨ ਦੇ ਸੀਨੀਅਰ ਡੀਸੀਐੱਮ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਪਹਿਲਾਂ ਜਦੋਂ ਪਲੇਟਫਾਰਮ ਨੰਬਰ 1 'ਤੇ ਕੰਮ ਚੱਲ ਰਿਹਾ ਸੀ ਤਾਂ ਕਰੀਬ 3 ਤੋਂ 4 ਮਹੀਨੇ ਇਹ ਕੰਮ ਚੱਲਦਾ ਸੀ | ਇਸ ਦੌਰਾਨ ਪਲੇਟਫਾਰਮ ਨੰਬਰ ਇਕ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ। ਰੇਲਵੇ ਸਟੇਸ਼ਨ 'ਤੇ ਉਸਾਰੀ ਦਾ ਕੰਮ ਆਪਣੇ ਸਿਖਰ 'ਤੇ ਹੈ। ਇਸ ਕਾਰਨ ਅਧਿਕਾਰੀਆਂ ਨੇ ਹੁਣ ਪਲੇਟਫਾਰਮ ਨੰਬਰ 6 ਅਤੇ 7 'ਤੇ ਕੰਮ ਕਰਨ ਦਾ ਫੈਸਲਾ ਕੀਤਾ ਹੈ।


ਇਨ੍ਹਾਂ ਟਰੇਨਾਂ ਨੂੰ ਕੀਤਾ ਗਿਆ ਰੱਦ


ਉਸਾਰੀ ਕਾਰਜਾਂ ਬਾਰੇ ਰੇਲਵੇ ਨੇ ਦੱਸਿਆ ਕਿ ਰੇਲ ਗੱਡੀ ਨੰਬਰ 04997/98 ਲੁਧਿਆਣਾ-ਫ਼ਿਰੋਜ਼ਪੁਰ, 14614/13 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14629/30 ਚੰਡੀਗੜ੍ਹ-ਫ਼ਿਰੋਜ਼ਪੁਰ, 04743/44 ਹਿਸਾਰ-ਲੁਧਿਆਣਾ, 04509/10 ਜਾਖਲ-ਲੁਧਿਆਣਾ, ਜਾਖਲ-ਲੁਧਿਆਣਾ/04547, 04745 ਚੁਰੂ-ਲੁਧਿਆਣਾ ਅਤੇ 04746 ਲੁਧਿਆਣਾ-ਹਿਸਾਰ ਨੂੰ 47 ਦਿਨਾਂ ਲਈ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਲੋੜ ਪੈਣ 'ਤੇ ਹੋਰ ਟਰੇਨਾਂ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ।

14 Trains Will Be Canceled In Ludhiana From November 15

local advertisement banners
Comments


Recommended News
Popular Posts
Just Now
The Social 24 ad banner image