ਲਾਈਵ ਪੰਜਾਬੀ ਟੀਵੀ ਬਿਊਰੋ : ਜਲੰਧਰ ਸ਼ਹਿਰ ਵਿਚ ਦੇਰ ਰਾਤ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਮੈਡੀਕਲ ਸਟੋਰ ਮਾਲਕ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਗੁਰੂ ਨ ">
PM Modi ਨੂੰ ਮਿਲਿਆ Dominica Award Of Honour, ਰਾਸ਼ਟਰਪਤੀ ਬਰਟਨ ਨੇ ਕੀਤਾ ਸਨਮਾਨਿਤ    ਅਮਰੀਕੀ ਦੋਸ਼ਾਂ ਤੋਂ ਬਾਅਦ Adani ਸਮੂਹ ਨੇ ਲਿਆ ਵੱਡਾ ਫੈਸਲਾ, ਰੱਦ ਕੀਤਾ 600 ਮੀਲੀਅਨ ਡਾਲਰ ਦਾ ਬਾਂਡ    CBSE Date Sheet : CBSE ਨੇ 10ਵੀਂ-12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਕੀਤੀ ਜਾਰੀ, 15 ਫਰਵਰੀ ਤੋਂ ਸ਼ੁਰੂ ਹੋਣਗੇ Exams     Big Encounter Punjab: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਤਾਬਰਤੋੜ ਚੱਲੀਆਂ ਗੋਲੀਆਂ, ਪੜ੍ਹੋ ਪੂਰੀ ਖਬਰ    Punjab 'ਚ 26 ਨਵੰਬਰ ਤੱਕ ਝੋਨਾ ਚੁੱਕਣ ਦੇ ਹੁਕਮ, ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਸਰਕਾਰ Action ਮੋਡ 'ਚ    Punjab ਦੇ Railway ਸਟੇਸ਼ਨਾਂ 'ਤੇ ਮਸ਼ੀਨ ਤੋਂ ਮਿਲੇਗੀ ਟਿਕਟ, ਲਗਾਈਆਂ ਜਾ ਰਹੀਆਂ ਹਨ ATVM ਮਸ਼ੀਨਾਂ, ਲੰਬੀਆਂ ਲਾਈਨਾਂ ਤੋਂ ਮਿਲੇਗਾ ਛੁਟਕਾਰਾ    Weather : ਪੰਜਾਬ ਸਮੇਤ ਹੋਰ ਸੂਬਿਆਂ 'ਚ ਪਵੇਗੀ ਕੜਾਕੇ ਦੀ ਠੰਢ, ਧੁੰਦ ਦੇ ਨਾਲ ਨਾਲ ਪ੍ਰਦੂਸ਼ਣ ਨੇ ਵਿਗਾੜੀ ਸਥਿਤੀ, ਜਾਣੋ ਕਿਹੋ ਜਿਹਾ ਰਹੇਗਾ ਮੌਸਮ    Canada 'ਚ ਪੜ੍ਹਾਈ ਕਰਨਾ ਹੋਇਆ ਹੋਰ ਵੀ ਔਖਾ, ਹੁਣ ਵਿਦਿਆਰਥੀ ਕੈਨੇਡਾ ਪਹੁੰਚ ਕੇ ਨਹੀਂ ਬਦਲ ਸਕਣਗੇ College     Punjabi Singer Himmat Sandhu Wedding : ਵਿਆਹ ਦੇ ਬੰਧਨ ਦੇ ਬੱਝੇ ਪੰਜਾਬੀ ਗਾਇਕ ਹਿੰਮਤ ਸੰਧੂ     ਪੰਜਾਬੀ ਲਿਖਾਰੀ ਸਭਾ Seattle ਨੇ ਕਰਵਾਇਆ ਸ਼ਾਨਦਾਰ ਸਾਹਿਤਕ ਸੰਮੇਲਨ, ਸਰੋਤਿਆਂ ਨੇ ਗੀਤਾਂ ਤੇ ਕਵਿਤਾਵਾਂ ਦਾ ਮਾਣਿਆ ਆਨੰਦ   
Jalandhar 'ਚ ਵਾਪਰਿਆ ਭਿਆਨਕ ਹਾਦਸਾ, ਤੇਜ਼ ਰਫਤਾਰ ਟਰੱਕ ਨੇ ਮੈਡੀਕਲ ਸਟੋਰ ਮਾਲਕ ਨੂੰ ਕੁਚਲਿਆ
November 14, 2024
A-High-speed-Truck-Crushed-The-O

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਜਲੰਧਰ ਸ਼ਹਿਰ ਵਿਚ ਦੇਰ ਰਾਤ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਮੈਡੀਕਲ ਸਟੋਰ ਮਾਲਕ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਵਾਪਰਿਆ। ਜਿੱਥੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਨਾਲ ਮੈਡੀਕਲ ਸਟੋਰ ਮਾਲਕ ਸੌਰਵ ਦੂਆ ਦੀ ਮੌਤ ਹੋ ਗਈ। ਮ੍ਰਿਤਕ ਸੌਰਵ ਦੁਆ ਪਰੂਥੀ ਹਸਪਤਾਲ ਦੇ ਅੰਦਰ ਦਵਾਈਆਂ ਦੀ ਦੁਕਾਨ ਚਲਾਉਂਦਾ ਸੀ।


ਜਾਣਕਾਰੀ ਅਨੁਸਾਰ ਸੌਰਵ ਰਾਤ ਨੂੰ ਹਸਪਤਾਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੀ ਐਕਟਿਵਾ 'ਤੇ ਘਰ ਪਰਤ ਰਿਹਾ ਸੀ ਤਾਂ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਇਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਟਰੱਕ ਡਰਾਈਵਰ ਨੇ ਆਪਣਾ ਟਰੱਕ ਉਸ ਮੌਕੇ 'ਤੇ ਰੋਕ ਲਿਆ ਸੀ। ਉਸ ਨੂੰ ਆਸ-ਪਾਸ ਦੇ ਲੋਕਾਂ ਨੇ ਕਾਬੂ ਕਰ ਲਿਆ ਅਤੇ ਪੁਲਿਸ ਦੇ ਪਹੁੰਚਣ 'ਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਦੇਰ ਰਾਤ ਟਰੱਕ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ। ਮ੍ਰਿਤਕ ਸੌਰਵ ਦਾ ਅੰਤਿਮ ਸੰਸਕਾਰ ਅੱਜ ਹਰਨਾਮਦਾਸਪੁਰ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।


ਹਾਦਸਾ ਇੰਨਾ ਭਿਆਨਕ ਸੀ ਕਿ ਸੌਰਵ ਦੇ ਸਰੀਰ ਦੇ ਕਈ ਹਿੱਸੇ ਹੋ ਗਏ। ਜਦੋਂ ਟਰੱਕ ਉਨ੍ਹਾਂ ਦੇ ਉਪਰੋਂ ਲੰਘਿਆ ਤਾਂ ਉਨ੍ਹਾਂ ਦੇ ਸਰੀਰ ਦੇ ਅੰਗ ਦੂਰ-ਦੂਰ ਤੱਕ ਪਏ ਸਨ। ਅਜਿਹੇ 'ਚ ਪੁਲਸ ਨੇ ਉਕਤ ਅੰਗਾਂ ਨੂੰ ਇਕ ਲਿਫਾਫੇ 'ਚ ਇਕੱਠਾ ਕਰਕੇ ਲਾਸ਼ ਸਮੇਤ ਪੋਸਟਮਾਰਟਮ ਲਈ ਭੇਜ ਦਿੱਤਾ। ਘਟਨਾ ਦੀ ਸੂਚਨਾ ਦੇਰ ਰਾਤ ਹੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਉਸ ਦੇ ਬਿਆਨਾਂ 'ਤੇ ਐਫਆਈਆਰ ਦਰਜ ਕੀਤੀ ਗਈ ਹੈ।

A High speed Truck Crushed The Owner Of A Medical Store

local advertisement banners
Comments


Recommended News
Popular Posts
Just Now
The Social 24 ad banner image