November 14, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਕੁਲਹਾੜ ਪੀਜ਼ਾ ਜੋੜੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਮਿਲ ਚੁੱਕੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਲਗਾਤਾਰ ਫੋਨ 'ਤੇ ਧਮਕੀਆਂ ਮਿਲ ਰਹੀਆਂ ਹੈ। ਇਹ ਜਾਣਕਾਰੀ ਖੁਦ ਸਹਿਜ ਅਰੋੜਾ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਗੈਂਗਸਟਰ ਅਰਸ਼ ਡੱਲਾ ਨੇ ਵੀ ਦਿੱਤੀ ਧਮਕੀ
ਸਹਿਜ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਰੱਖਿਆ ਮਿਲੇ 10 ਤੋਂ 12 ਦਿਨ ਹੋ ਗਏ ਹਨ ਅਤੇ ਦੋ ਪੁਲਿਸ ਮੁਲਾਜ਼ਮ ਸੁਰੱਖਿਆ 'ਚ ਲੱਗੇ ਹੋਏ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਕਿਸੇ ਦੂਜੇ ਨੰਬਰ 'ਤੇ ਧਮਕੀ ਭਰੇ ਫੋਨ ਆ ਰਹੇ ਹਨ। ਗੈਂਗਸਟਰ ਅਰਸ਼ਦੀਪ ਡੱਲਾ ਦਾ ਧਮਕੀ ਭਰਿਆ ਕਾਲ ਵੀ ਆਇਆ ਸੀ। ਗੈਂਗਸਟਰ ਅਰਸ਼ਦੀਪ ਡੱਲਾ ਤੋਂ ਜਾਨ ਨੂੰ ਖਤਰੇ ਬਾਰੇ ਦੱਸਿਆ।
ਸੋਸ਼ਲ ਮੀਡੀਆ ਤੋਂ ਬਣਾਈ ਦੂਰੀ
ਸਹਿਜ ਅਰੋੜਾ ਨੇ ਕਿਹਾ ਕਿ ਅਰਸ਼ ਦੀ ਧਮਕੀ ਤੋਂ ਬਾਅਦ ਕੁਝ ਲੋਕ ਸੋਸ਼ਲ ਮੀਡੀਆ ਰਾਹੀਂ ਹੋਰ ਤਰੀਕਿਆਂ ਨਾਲ ਧਮਕੀਆਂ ਦੇ ਰਹੇ ਹਨ। ਧਮਕੀ ਭਰੀ ਕਾਲ ਨੂੰ ਲੈ ਕੇ ਉਹ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਨਹੀਂ ਹੈ। ਪਰਿਵਾਰ 'ਚ ਰੁੱਝੇ ਹੋਣ ਕਾਰਨ ਉਹ ਮੀਡੀਆ ਤੋਂ ਦੂਰ ਰਹਿ ਰਹੇ ਹਨ।
Even After Security Kulhar Pizza Couple s Life Is Threatened Threats Are Being Received From Gangsters