October 1, 2022
LPTV / Chandigarh
ਮਨੋਰੰਜਨ ਡੈਸਕ, ਪ੍ਰਿਆ ਪਰਮਾਰ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਪਿੱਛਲੇ ਸਾਲ ਜੁਲਾਈ 'ਚ ਅਸ਼ਲੀਲ ਫ਼ਿਲਮ ਬਣਾਉਣ ਦੇ ਦੋਸ਼ ’ਚ ਜੇਲ੍ਹ ਪਹੁੰਚ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਹਾਲਾਂਕਿ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਇਸ ਕੇਸ ਤੋਂ ਉਨ੍ਹਾਂ ਦਾ ਪਿੱਛਾ ਨਹੀਂ ਛੁਟਿਆ, ਜਿਸਦੇ ਚਲਦਿਆਂ ਰਾਜ ਕੁੰਦਰਾ ਨੇ ਅਦਾਲਤ ਤੱਕ ਵੀ ਪਹੁੰਚ ਕੀਤੀ ਸੀ ਤੇ ਹੁਣ ਰਾਜ ਕੁੰਦਰਾ ਨੇ ਇਸ ਕੇਸ ਲਈ CBI ਜਾਂਚ ਦੀ ਮੰਗ ਵੀ ਕੀਤੀ ਹੈ। ਇਸਦੇ ਲਈ ਉਨ੍ਹਾਂ ਨੇ CBI ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਦਿੱਤੀ ਹੈ। ਜਿਸ 'ਚ ਉਨ੍ਹਾਂ ਦਾਅਵਾ ਕੀਤਾ ਹੈ ਕੀ ਉਨ੍ਹਾਂ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਮਾਮਲੇ ’ਚ ਫਸਾਇਆ ਹੈ।
ਉਨ੍ਹਾਂ ਨੇ ਆਪਣੀ ਚਿੱਠੀ 'ਚ ਕੁੱਝ ਉੱਚ ਪੁਲਿਸ ਅਧਿਕਾਰੀਆਂ ਦੇ ਨਾਮ ਵੀ ਲਿਖੇ ਹਨ ਤੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਲਿਖੀ ਹੋਈ ਚਿੱਠੀ 'ਚ ਇਸ ਗੱਲ ਦਾ ਦਾਅਵਾ ਕੀਤਾ ਹੈ ਕੀ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਇਸ ਨਾਲ ਸਬੰਧਤ ਕਿਸੇ ਵੀ ਮੁਲਜ਼ਮ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ।
ਇਸ ਮਾਮਲੇ ਦੀ ਅਸਲ ਚਾਰਜਸ਼ੀਟ ’ਚ ਉਸ ਦਾ ਨਾਮ ਨਾ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਉਸ ਨੂੰ ਇਸ ਕੇਸ ’ਚ ਫਸਾਇਆ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕੀ ਮੁੰਬਈ ਪੁਲਿਸ ਦੇ ਅਧਿਕਾਰੀਆਂ ਨੇ ਗਵਾਹਾਂ ’ਤੇ ਮੇਰੇ ਖ਼ਿਲਾਫ਼ ਬਿਆਨ ਦੇਣ ਲਈ ਦਬਾਅ ਪਾਇਆ ਹੈ । ਆਪਣੀ ਚਿੱਠੀ ਵਿੱਚ ਉਨ੍ਹਾਂ ਗਵਾਹਾਂ ਬਾਰੇ ਵੀ ਦਸਿਆ ਹੈ ਤੇ ਉਸ ਸ਼ਕਸ ਬਾਰੇ ਵੀ ਦਸਿਆ ਹੈ ਜਿਸਦੇ ਕਹਿਣ ਤੇ ਮੁੰਬਈ ਪੁਲਿਸ ਦੇ ਵੱਡੇ ਅਧਿਕਾਰੀਆ ਨੇ ਰਾਜ ਕੁੰਦਰਾ 'ਤੇ ਮਾਮਲਾ ਦਰਜ ਕੀਤਾ। ਇਸ ਮਾਮਲੇ 'ਤੇ ਰਾਜ ਕੁੰਦਰਾ ਇੱਕ ਸਾਲ ਤੱਕ ਚੁੱਪ ਰਹੇ, ਜਿਸਦੇ ਚਲਦਿਆਂ ਲੋਕਾਂ ਦੇ ਮਨਾਂ 'ਚ ਕਈ ਸਵਾਲ ਉੱਠ ਰਹੇ ਸੀ। ਇਨ੍ਹਾਂ ਸਵਾਲਾਂ ਦਾ ਜਵਾਬ ਵੀ ਰਾਜ ਕੁੰਦਰਾ ਨੇ ਆਪਣੀ ਲਿਖੀ ਚਿੱਠੀ ਵਿੱਚ ਦੇ ਦਿੱਤਾ, ਜਿਸ ਵਿੱਚ ਉਨ੍ਹਾਂ ਕਿਹਾ ਮੈਂ ਇਕ ਸਾਲ ਤੱਕ ਚੁੱਪ ਰਿਹਾ ਅਤੇ ਮੀਡੀਆ ਟ੍ਰਾਇਲ ਤੋਂ ਟੁੱਟ ਗਿਆ, ਮੈਂ ਆਰਥਰ ਰੋਡ ਜੇਲ੍ਹ ’ਚ 63 ਦਿਨ ਗੁਜ਼ਾਰੇ ਹਨ। ਮੈਂ ਅਦਾਲਤ ਤੋਂ ਇਨਸਾਫ਼ ਚਾਹੁੰਦਾ ਹਾਂ ਜੋ ਮੈਨੂੰ ਪਤਾ ਹੈ ਕਿ ਮੈਨੂੰ ਮਿਲੇਗਾ। ਹੁਣ ਰਾਜ ਕੁੰਦਰਾ ਵੱਲੋਂ ਇਨਸਾਫ਼ ਦੀ ਗੁਹਾਰ ਲਗਾ CBI ਜਾਂਚ ਦੀ ਮੰਗ ਕੀਤੀ ਗਈ ਹੈ ਤੇ ਆਪਣੇ ਆਪ ਨੂੰ ਇਸ ਕੇਸ ਵਿੱਚ ਨਿਰਦੋਸ਼ ਦੱਸਿਆ ਗਿਆ ਹੈ।
Shilpa Shettys husband Raj Kundra said this in a letter written to the Prime Ministers Office in the objectionable video case