December 11, 2024
Admin / Punjab
ਫਿਰੋਜ਼ਪੁਰ, ਪਰਮਜੀਤ ਸਖਾਣਾ : ਅੱਜ ਕੱਲ੍ਹ ਮੋਬਾਈਲ ਦਾ ਤਕਨੀਕੀ ਯੁੱਗ ਹੈ। ਜਿਥੇ ਮੋਬਾਈਲ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਥੇ ਹੀ ਮੋਬਾਈਲ ਕੁੱਝ ਲਈ ਨੁਕਸਾਨਦਾਇਕ ਵੀ ਸਾਬਤ ਹੋ ਰਿਹਾ ਹੈ। ਬੀਤੇ ਦਿਨੀਂ ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਇਕ ਪਿੰਡ ਤੋਂ ਸਾਹਮਣੇ ਆਇਆ ਸੀ। ਜਿਸ ਵਿਚ ਇਕ ਪਰਿਵਾਰ ਨੇ ਦੱਸਿਆ ਸੀ ਕਿ PUBG ਗੇਮ ਖੇਡਦੇ ਹੋਏ ਉਨ੍ਹਾਂ ਦੀ 14 ਸਾਲ ਦੀ ਧੀ ਘਰੋਂ ਬਾਹਰ ਕਿਤੇ ਚਲੀ ਗਈ ਹੈ। ਜਿਸਨੂੰ ਭਾਲਣ ਦੀ ਉਨ੍ਹਾਂ ਬਹੁਤ ਕੋਸ਼ਿਸ਼ ਕੀਤੀ ਪਰ ਲੜਕੀ ਕਿਤੋਂ ਵੀ ਨਹੀਂ ਮਿਲੀ ਜਿਸਤੋਂ ਬਾਅਦ ਉਨ੍ਹਾਂ ਥਾਣਾ ਮਮਦੋਟ ਦੀ ਪੁਲਿਸ ਨੂੰ ਇਤਲਾਹ ਦਿੱਤੀ ਸੀ। ਜਿਸਤੇ ਕਾਰਵਾਈ ਕਰਦਿਆਂ ਤਕਨੀਕੀ ਸਹਾਇਤਾ ਨਾਲ ਪੁਲਿਸ ਨੇ ਲੜਕੀ ਨੂੰ ਗਾਜ਼ੀਆਬਾਦ ਤੋਂ ਬਰਾਮਦ ਕਰ ਫਿਰੋਜ਼ਪੁਰ ਵਾਪਿਸ ਲਿਆਂਦਾ ਗਿਆ ਹੈ।
ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਤੋਂ ਲਾਪਤਾ ਹੋਈ ਲੜਕੀ ਨੂੰ ਫਿਰੋਜ਼ਪੁਰ ਪੁਲਿਸ ਨੇ ਗਾਜ਼ੀਆਬਾਦ ਤੋਂ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਕਰਨ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਪਰਿਵਾਰ ਨੇ ਉਨ੍ਹਾਂ ਕੋਲ ਇਕ ਸ਼ਿਕਾਇਤ ਦਰਜ ਕਰਵਾਈ ਸੀ ਕਿ PubG ਗੇਮ ਖੇਡਦੇ ਹੋਏ ਉਨ੍ਹਾਂ ਦੀ 14 ਸਾਲ ਦੀ ਲੜਕੀ ਘਰੋਂ ਗਾਇਬ ਹੋ ਗਈ ਹੈ। ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਤਕਨੀਕੀ ਸਹਾਇਤਾ ਨਾਲ ਲੜਕੀ ਨੂੰ ਟਰੇਸ ਕੀਤਾ ਅਤੇ ਪਤਾ ਲੱਗਾ ਕਿ ਲੜਕੀ ਗਾਜ਼ੀਆਬਾਦ ਵਿਚ ਹੈ ਅਤੇ ਉਨ੍ਹਾਂ ਤੁਰੰਤ ਆਪਣੀ ਟੀਮ ਗਾਜ਼ੀਆਬਾਦ ਭੇਜੀ ਜਿਥੇ ਪੁਛਗਿੱਛ ਦੌਰਾਨ ਪਤਾ ਚੱਲਿਆ ਕਿ PubG ਗੇਮ ਖੇਡਦੇ ਹੋਏ ਲੜਕੀ ਦੀ ਗੱਲਬਾਤ ਗਾਜ਼ੀਆਬਾਦ ਦੇ ਇੱਕ ਲੜਕੇ ਨਾਲ ਹੋਈ ਅਤੇ ਲੜਕਾ ਲੜਕੀ ਨੂੰ ਲੈਣ ਲਈ ਉਸਦੇ ਪਿੰਡ ਆਇਆ ਜਿਥੋਂ ਉਹ ਦੋਨੋਂ ਜਣੇ ਗਾਜ਼ੀਆਬਾਦ ਚਲੇ ਗਏ ਸਨ। ਜਦ ਪੁਲਿਸ ਉਥੇ ਪਹੁੰਚੀ ਤਾਂ ਲੜਕੀ ਇਕ ਘਰ ਵਿਚੋਂ ਬਰਾਮਦ ਕੀਤੀ ਗਈ ਪਰ ਲੜਕਾ ਉਥੋਂ ਗਾਇਬ ਸੀ। ਜਿਸਤੋਂ ਬਾਅਦ ਉਨ੍ਹਾਂ ਵੱਲੋਂ ਲੜਕੀ ਨੂੰ ਵਾਪਿਸ ਫਿਰੋਜ਼ਪੁਰ ਲਿਆਂਦਾ ਗਿਆ ਹੈ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।
14 year old Girl Who Went Missing While Playing PUBG Recovered From Ghaziabad