ਯੂਪੀ ਰੋਡਵੇਜ਼ ਤੇ ਸਲੀਪਰ ਬੱਸ ਵਿਚਕਾਰ ਜ਼ਬਰਦਸਤ ਟੱਕਰ, ਹਾਦਸੇ ਤੋਂ ਬਾਅਦ ਫਲਾਈਓਵਰ ਤੋਂ ਲਟਕੀ ਰੋਡਵੇਜ਼ ਦੀ ਬੱਸ, ਮਚਿਆ ਚੀਕ ਚਿਹਾੜਾ
January 9, 2025
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂਪੀ ਰੋਡਵੇਜ਼ ਦੀ ਬੱਸ ਅਤੇ ਇੱਕ ਪ੍ਰਾਈਵੇਟ ਸਲੀਪਰ ਬੱਸ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਟੱਕਰ ਤੋਂ ਬਾਅਦ ਲੋਕਾਂ 'ਚ ਹਫੜਾ-ਦਫੜੀ ਮੱਚ ਗਈ। ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਕਿ ਸਲੀਪਰ ਬੱਸ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਪਰ ਬੱਸਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਹਾਦਸੇ ਵਿੱਚ ਰੋਡਵੇਜ਼ ਦੀ ਬੱਸ ਸਲੀਪਰ ਬੱਸ ਨਾਲ ਟਕਰਾ ਕੇ ਫਲਾਈਓਵਰ ਤੋਂ ਲਟਕ ਗਈ। ਹਾਦਸੇ ਤੋਂ ਬਾਅਦ ਆਵਾਜਾਈ ਵਿਚ ਵਿਘਨ ਪਿਆ ਪਰ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਆਵਾਜਾਈ ਚਾਲੂ ਕਰਵਾਈ।
A Violent Collision Between UP Roadways And A Sleeper Bus After The Accident The Roadways Bus Hung From The Flyover Causing A Commotion
Comments
Recommended News
Popular Posts
Just Now