Patiala 'ਚ ਮੇਅਰ ਦੇ ਨਾਂ ਦਾ ਐਲਾਨ, 'ਆਪ' ਦੇ ਕੁੰਦਨ ਗੋਗੀਆ ਬਣੇ ਨਗਰ ਨਿਗਮ ਪਟਿਆਲਾ ਦੇ ਮੇਅਰ
January 10, 2025
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪਟਿਆਲਾ ਵਿੱਚ ਮੇਅਰ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਟਿਆਲਾ ਵਿਚ ਆਮ ਆਦਮੀ ਪਾਰਟੀ ਨੇ ਕੁੰਦਨ ਗੋਗੀਆ ਨੂੰ ਸ਼ਾਹੀ ਸ਼ਹਿਰ ਦਾ ਮੇਅਰ ਬਣਾਇਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਡਿਪਟੀ ਮੇਅਰ ਜਗਦੀਪ ਸਿੰਘ ਨੂੰ ਬਣਾਇਆ ਗਿਆ ਹੈ। ਇਸ ਨਾਲ 'ਆਪ' ਪੰਜਾਬ 'ਚ ਪਹਿਲੀ ਵਾਰ ਨਿਗਮ ਹਾਊਸ ਚਲਾਏਗੀ।
ਦੱਸਣਯੋਗ ਹੈ ਕਿ ਪਟਿਆਲਾ ਨਗਰ ਨਿਗਮ ਚੋਣਾਂ ਵਿਚ ‘ਆਪ’ ਨੂੰ 43 ਸੀਟਾਂ ਮਿਲੀਆਂ ਸਨ। ਜਿਨ੍ਹਾਂ ਵਿਚੋਂ 35 ਸੀਟਾਂ ’ਤੇ ਚੋਣ ਜਿੱਤੀ ਸੀ ਜਦਕਿ 8 ਸੀਟਾਂ ਬਿਨਾਂ ਮੁਕਾਬਲਾ ਜਿੱਤੀ ਸੀ। ਜਦਕਿ ਕਾਂਗਰਸ ਨੂੰ 4, ਭਾਜਪਾ ਨੂੰ 4 ਅਤੇ ਅਕਾਲੀ ਦਲ ਸਿਰਫ 2 ਸੀਟਾਂ 'ਤੇ ਹੀ ਜਿੱਤ ਹਾਸਲ ਕਰ ਸਕੀ।
Mayor s Name Announced In Patiala AAP s Kundan Gogia Becomes Mayor Of Municipal Corporation Patiala
Comments
Recommended News
Popular Posts
Just Now