January 11, 2025
![Prostitution-Business-Was-Going- Prostitution-Business-Was-Going-](https://livepunjabitv.com/control/media/tn_1736576703.jpg)
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਅੰਮ੍ਰਿਤਸਰ ਦੀ ਪੁਲਿਸ ਨੇ ਹੋਟਲ ਵਿਚ ਕਥਿਤ ਜਿਸਮਫਿਰੋਸ਼ੀ ਦਾ ਧੰਦਾ ਚੱਲਣ ਦੀ ਸ਼ਿਕਾਇਤ ਮਿਲਣ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਅੰਮ੍ਰਿਤਸਰ ਦੀ ਪੁਲਿਸ ਨੇ ਸੈਕਸ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 7 ਕੁੜੀਆਂ ਤੇ 5 ਮੁੰਡਿਆਂ ਨੂੰ ਹਿਰਾਸਤ ਵਿਚ ਲਿਆ। ਦਰਅਸਲ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਇਕ ਹੋਟਲ ਵਿਚ ਰੇਡ ਕਤੀੀ ਗਈ। ਸੀਨੀਅਰ ਪੁਲਿਸ ਦੇ ਮੁਲਾਜ਼ਮ ਦੇ ਬਿਆਨਾਂ ਮੁਤਾਬਿਕ ਫੜੀਆਂ ਗਈਆਂ ਕੁੜੀਆਂ ਉੱਤਰਾਖੰਡ, ਅਸਾਮ ਅਤੇ ਲੁਧਿਆਣਾ ਦੀਆਂ ਰਹਿਣ ਵਾਲੀਆਂ ਹਨ। ਸੂਤਰਾਂ ਮੁਤਾਬਿਕ ਪਿਛਲੇ 5 ਮਹੀਨਿਆਂ ਤੋਂ ਇੱਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ। ਰੇਡ ਮੌਕੇ ਪੁਲਿਸ ਨੂੰ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਹੋਇਆ ਹੈ।
ਦੱਸਣਯੋਗ ਹੈ ਕਿ ਛਾਪੇਮਾਰੀ ਮੌਕੇ 25 ਹਜ਼ਾਰ ਦੇ ਕਰੀਬ ਪੈਸੇ ਵੀ ਬਰਾਮਦ ਹੋਏ ਹਨ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਨ੍ਹਾਂ ਮੁੰਡੇ-ਕੁੜੀਆਂ ਨੂੰ ਹਿਰਾਸਤ ਵਿਚ ਹੋਟਲ ਦੇ ਵਿਚੋਂ ਹੀ ਲਿਆ। ਲਿਹਾਜ਼ਾ ਪੁਲਿਸ ਇਨ੍ਹਾਂ ਤੋਂ ਪੁੱਛ ਪੜਤਾਲ ਕਰੇਗਾ, ਜਿਸ ਮੌਕੇ ਪੁਲਿਸ ਨੂੰ ਹੋਰ ਵੀ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।
Prostitution Business Was Going On In The Hotel Police Raided 7 Girls And 5 Boys Found In Objectionable Condition Arrested
![The Social 24 ad banner image The Social 24 ad banner image](/control/mediao/1710590663.jpg)