March 12, 2025

Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਡਿਜੀਟਲਾਈਜ਼ੇਸ਼ਨ ਦੇ ਖੇਤਰ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਬਹਿਸਾਂ ਤੱਕ ਪਹੁੰਚ ਕਰਨ ਲਈ ਇਕ ਖੋਜ ਇੰਜਣ ਲਾਂਚ ਕੀਤਾ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਹੁਣ ਇਸ ਸਰਚ ਇੰਜਣ ਰਾਹੀਂ 1947 ਤੋਂ ਲੈ ਕੇ ਹੁਣ ਤੱਕ ਵਿਧਾਨ ਸਭਾ ਦੀਆਂ ਬਹਿਸਾਂ ਅਤੇ ਕਾਰਵਾਈ ਰਾਹੀਂ ਕਿਸੇ ਵੀ ਵਿਸ਼ੇ ਦੀ ਸੋਧ ਕਰਨਾ ਅਤੇ ਕੋਈ ਵੀ ਤੱਥ ਲੱਭਣਾ ਆਸਾਨ ਹੋ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਖੋਜਯੋਗ ਇੰਜਣ ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਈਆਈਆਈਟੀ ਹੈਦਰਾਬਾਦ ਅਤੇ ਸੀਡੀਏਸੀ ਨੋਇਡਾ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਆਈ.ਆਈ.ਆਈ.ਟੀ ਹੈਦਰਾਬਾਦ ਦੇ ਪ੍ਰੋਫੈਸਰ ਅਤੇ ਸਲਾਹਕਾਰ ਗੁਰਪ੍ਰੀਤ ਲੇਹਲ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਵਿਸ਼ੇਸ਼ ਸਹਿਯੋਗ ਦਿੱਤਾ ਅਤੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਅਣਥੱਕ ਯਤਨ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਸ਼ੁਰੂ ਹੋਣ ਨਾਲ ਵਿਧਾਨ ਸਭਾ ਦੇਸ਼ ਦੀਆਂ ਹੋਰਨਾਂ ਵਿਧਾਨ ਸਭਾਵਾਂ ਵਿਚੋਂ ਪਹਿਲੀ ਬਣ ਗਈ ਹੈ। ਵਿਧਾਇਕਾਂ ਦੀ ਸਹੂਲਤ ਲਈ ਪੂਰਾ ਹੱਲ ਤਿਆਰ ਕੀਤਾ ਗਿਆ ਹੈ ਅਤੇ ਇਸ ਲਈ ਵਿਧਾਇਕਾਂ ਅਤੇ ਹੋਰ ਵਿਭਾਗਾਂ ਨੂੰ ਨਿਯਮਤ ਸਿਖਲਾਈ ਵੀ ਦਿੱਤੀ ਜਾਵੇਗੀ। ਸੰਧਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਧਾਨ ਸਭਾ ਨੂੰ ਆਧੁਨਿਕ ਅਤੇ ਹਾਈਟੈਕ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਵਿਧਾਨ ਸਭਾ ਦੇ ਇਜਲਾਸ ਨੇਵਾ ਪੋਰਟਲ ਰਾਹੀਂ ਪੇਪਰ ਰਹਿਤ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵਿਧਾਨ ਸਭਾ ਦੇ ਸਾਰੇ ਸੈਸ਼ਨਾਂ ਦਾ ਪੰਜਾਬ ਸਰਕਾਰ ਦੇ ਯੂ-ਟਿਊਬ ਅਤੇ ਸੋਸ਼ਲ ਮੀਡੀਆ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਸੈਂਬਲੀ ਲਾਇਬ੍ਰੇਰੀ ਵਿੱਚ ਆਟੋਮੇਸ਼ਨ ਸਿਸਟਮ ਵੀ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਸਾਫਟਵੇਅਰ ਨੂੰ ਵਿਧਾਨ ਸਭਾ ਵਿੱਚ ਵੀ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਹੈ ਅਤੇ ਇਸ ਨੂੰ ਡਿਜੀਟਲ ਬਣਾਉਣ ਲਈ ਭਵਿੱਖ ਵਿੱਚ ਵੀ ਇਹ ਯਤਨ ਜਾਰੀ ਰਹਿਣਗੇ। ਇਸ ਦੌਰਾਨ ਸਪੀਕਰ ਨੇ ਐਮਐਲਏ ਈ-ਕਨੈਕਟ ਅਧੀਨ ਐਨਆਈਸੀ ਪੰਜਾਬ ਯੂਨਿਟ ਦੁਆਰਾ ਵਿਕਸਤ ਕੀਤੇ ਈ-ਗੈਲਰੀ ਪਾਸ ਅਤੇ ਹਾਊਸ ਕਮੇਟੀਆਂ, ਹਲਕੇ ਈ-ਪ੍ਰਬੰਧਨ ਦੇ ਕਾਗਜ਼ ਰਹਿਤ ਅੰਦਰੂਨੀ ਕੰਮਕਾਜ ਨੂੰ ਦੇਖਿਆ ਅਤੇ ਮੈਂਬਰਾਂ ਦੇ ਡਿਜੀਟਲ ਆਰਕਾਈਵ ਦਾ ਉਦਘਾਟਨ ਕੀਤਾ।
Speaker Kultar Singh Sandhwan Launches Search Engine For Vidhan Sabha Proceedings
