March 23, 2025

Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਹੁਣ ਸਰਕਾਰ ਪੰਜਾਬ ਭਰ ਦੇ ਫਰਦ ਕੇਂਦਰਾਂ ਵਿਚ ਜਮ੍ਹਾਂਬੰਦੀ ਅਤੇ ਇੰਤਕਾਲ ਆਦਿ ਦਾ ਕੰਮ ਆਨਲਾਈਨ ਕਰਨ ਵਾਲੇ ਕਰੀਬ 900 ਮੁਲਾਜ਼ਮਾਂ ਦੀਆਂ ਨੌਕਰੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਪਰੇਸ਼ਾਨੀ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਮੁਕਤਸਰ ਜ਼ਿਲ੍ਹੇ ਵਿਚ ਅਜਿਹੇ ਮੁਲਾਜ਼ਮਾਂ ਦੀ ਗਿਣਤੀ 30 ਦੇ ਕਰੀਬ ਹੈ। ਮੁਲਾਜ਼ਮ ਗੁਰਵਿੰਦਰ ਸਿੰਘ, ਲਵਜੀਤ ਸਿੰਘ, ਸੰਦੀਪ ਸਿੰਘ, ਗੁਰਸੇਵਕ ਸਿੰਘ, ਮਨਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਹਿਲਾਂ ਪਟਵਾਰੀ ਫਰਦ ਕੇਂਦਰ ਵਿੱਚ ਆ ਕੇ ਇੰਤਕਾਲ ਦਰਜ ਕਰਵਾਉਂਦੇ ਸੀ ਅਤੇ ਜਮ੍ਹਾਂਬੰਦੀ ਵੀ ਫਰਦ ਕੇਂਦਰ ਵਿੱਚੋਂ ਹੀ ਕੱਢਵਾਈ ਜਾਂਦੀ ਸੀ।
ਕੁਝ ਸਮਾਂ ਪਹਿਲਾਂ ਸਰਕਾਰ ਨੇ ਪਟਵਾਰੀਆਂ ਨੂੰ ਇੰਤਕਾਲ ਦਰਜ ਕਰਨ ਦਾ ਕੰਮ ਦਿੱਤਾ ਸੀ, ਜਿਸ ਕਾਰਨ ਫਰਦ ਕੇਂਦਰਾਂ ਵਿੱਚ ਸਿਰਫ਼ ਜਮ੍ਹਾਂਬੰਦੀ ਦਾ ਕੰਮ ਹੀ ਰਹਿ ਗਿਆ ਸੀ। ਹੁਣ ਸਰਕਾਰ ਨੇ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਦੀ ਵੈੱਬਸਾਈਟ ਰਾਹੀਂ ਜਮ੍ਹਾਂਬੰਦੀ ਆਨਲਾਈਨ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਫਰਦ ਕੇਂਦਰਾਂ ਵਿੱਚ ਉਨ੍ਹਾਂ ਦੀ 15 ਸਾਲਾਂ ਦੀ ਨੌਕਰੀ ਵੀ ਖਤਮ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਦਾ ਭਵਿੱਖ ਅਤੇ ਪਰਿਵਾਰਕ ਜੀਵਨ ਵੀ ਖਤਰੇ ਵਿਚ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਸੇਵਾ ਕੇਂਦਰ ਦੇ ਸਟਾਫ ਨੂੰ ਰੈਵੇਨਿਊ ਦੀ ਸਪੈਸ਼ਲ ਟ੍ਰੈਨਿੰਗ ਦੇ ਕੇ ਉਨ੍ਹਾਂ ਤੋਂ ਆਨਲਾਈਨ ਪੋਰਟਲ ਦਾ ਕਾਰਜ ਕਰਵਾਏਗੀ ਜਦਕਿ ਉਨ੍ਹਾਂ ਦੇ ਕੋਲ ਇਸ ਕਾਰਜ ਪਹਿਲਾਂ ਹੀ 15 ਸਾਲ ਦਾ ਤਜਰਬਾ ਹੈ । ਇਸ ਲਈ ਸੇਵਾ ਕੇਂਦਰਾਂ ਵਿਚ ਫਰਦ ਕੇਂਦਰਾਂ ਦੇ ਤਜਰਬੇਕਾਰ ਸਟਾਫ ਨੂੰ ਨਿਯੁਕਤ ਕੀਤਾ ਜਾਵੇ। ਇਸ ਸਬੰਧੀ ਉਨ੍ਹਾਂ ਨੇ ਅਧਿਕਾਰੀਆਂ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਆਪਣੀ ਮੰਗਾਂ ਪੱਤਰ ਵੀ ਭੇਜੇ ਹਨ।
Punjab Government Preparing To Dismiss 900 Government Employees Employees In Deep Worry