March 23, 2025

Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਚੰਡੀਗੜ੍ਹ ਦੇ ਰਾਮ ਦਰਬਾਰ ਦੀ ਮੰਡੀ ਗਰਾਊਂਡ 'ਚ ਰੰਜਿਸ਼ ਕਾਰਨ ਅਣਪਛਾਤੇ ਨੌਜਵਾਨਾਂ ਨੇ ਚਾਕੂ ਨਾਲ ਹਮਲਾ ਕਰਕੇ ਨੌਜਵਾਨ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਵਿਵੇਕ ਕੁਮਾਰ (19) ਵਾਸੀ ਰਾਮ ਦਰਬਾਰ ਫੇਜ਼-2 ਵਜੋਂ ਹੋਈ ਹੈ, ਜੋ 12ਵੀਂ ਜਮਾਤ ਵਿੱਚ ਪੜ੍ਹਦਾ ਸੀ।
ਪੁਲਿਸ ਵੱਲੋਂ ਜਾਂਚ ਸ਼ੁਰੂ
ਜਾਣਕਾਰੀ ਮੁਤਾਬਕ ਸਰਕਾਰੀ ਸਕੂਲ 'ਚ ਪੜ੍ਹਦਾ ਵਿਵੇਕ ਸ਼ਨੀਵਾਰ ਰਾਤ ਆਪਣੇ ਦੋਸਤ ਨਾਲ ਰਾਮਦਰਬਾਰ ਸਥਿਤ ਮੰਡੀ ਗਰਾਊਂਡ 'ਚ ਮੌਜੂਦ ਸੀ। ਵਿਵੇਕ ਦੇ ਕੋਲ ਖੜ੍ਹਾ ਨੌਜਵਾਨ ਉਥੋਂ ਚਲਾ ਗਿਆ ਅਤੇ ਉਹ ਉਥੇ ਇਕੱਲਾ ਆਪਣੇ ਦੋਸਤ ਦਾ ਇੰਤਜ਼ਾਰ ਕਰਨ ਲੱਗਾ।
ਇਸ ਦੌਰਾਨ ਚਾਰ-ਪੰਜ ਨੌਜਵਾਨਾਂ ਨੇ ਆ ਕੇ ਵਿਵੇਕ ਨੂੰ ਫੜ ਲਿਆ ਅਤੇ ਉਸ ਦੇ ਢਿੱਡ, ਪਿੱਠ ਅਤੇ ਕਮਰ 'ਤੇ ਜ਼ੋਰਦਾਰ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ। ਹਮਲੇ 'ਚ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਤਲ ਦਾ ਕਾਰਨ ਪਿਛਲੇ ਸਾਲ ਦੀਵਾਲੀ ਤੋਂ ਚੱਲੀ ਆ ਰਹੀ ਆਪਸੀ ਰੰਜਿਸ਼ ਹੈ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Class 12 Student Murdered Stabbed In Stomach And Back Bloodied Youth Dies In Hospital