June 11, 2025

ਜਲੰਧਰ, 11 ਜੂਨ 2025:ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਦੇ ਬਰਲਟਨ ਪਾਰਕ ਪਹੁੰਚੇ ਅਤੇ ਸੂਬੇ ਨੂੰ ਇੱਕ ਨਵੇਂ ਖੇਡ ਹੱਬ ਦੇ ਰੂਪ ਵਿੱਚ ਤੋਹਫ਼ਾ ਦਿੱਤਾ। ਸੀਐਮ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਾਮ ਪੰਜ ਵਜੇ ਦੇ ਕਰੀਬ ਬਰਲਟਨ ਪਾਰਕ ਪਹੁੰਚੇ।
ਉਨ੍ਹਾਂ ਨੇ 77.77 ਕਰੋੜ ਰੁਪਏ ਦੇ ਉਕਤ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਰਾਜ ਸਭਾ ਮੈਂਬਰ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੰਤ ਸੀਚੇਵਾਲ ਅਤੇ ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ, ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਰਵਜੋਤ ਸਿੰਘ ਸਮੇਤ ਹੋਰ ਆਗੂ ਮੌਜੂਦ ਸਨ।
ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਤੋਂ ਪਹਿਲਾਂ, ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਲੈਦਰ ਕੰਪਲੈਕਸ ਪਹੁੰਚੇ ਅਤੇ ਇੱਕ ਫੈਕਟਰੀ ਤੋਂ ਇੰਗਲੈਂਡ ਭੇਜੇ ਜਾ ਰਹੇ ਰਗਬੀ ਗੇਂਦਾਂ ਵਾਲੇ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਗੇਂਦਾਂ ਦੀ ਵਰਤੋਂ ਇੰਗਲੈਂਡ ਵਿੱਚ ਅੰਤਰਰਾਸ਼ਟਰੀ ਰਗਬੀ ਮੈਚਾਂ ਦੌਰਾਨ ਕੀਤੀ ਜਾਣੀ ਹੈ।
Read More: CM ਭਗਵੰਤ ਮਾਨ ਤੇ ਕੇਜਰੀਵਾਲ ਨੇ ਰਗਬੀ ਵਿਸ਼ਵ ਲਈ 25,000 ਰਗਬੀ ਗੇਂਦਾਂ ਦੀ ਖੇਪ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
CM Bhagwant Mann And Arvind Kejriwal Inaugurate New Sports Hub In Jalandhar