Punjab : ਪਾਸਪੋਰਟ ਬਣਵਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ; 25 ਫਰਵਰੀ ਨੂੰ ਲੱਗੇਗੀ 'ਪਾਸਪੋਰਟ ਅਦਾਲਤ'    Punjab Power Cut Alert : ਅੱਜ ਬਿਜਲੀ ਰਹੇਗੀ ਗੁੱਲ; ਮੁਰੰਮਤ ਦੇ ਚੱਲਦਿਆਂ ਲੱਗਣਗੇ ਲੰਬੇ ਕੱਟ    Earthquake News : ਭੂਚਾਲ ਦੇ ਜ਼ੋਰਦਾਰ ਝਟਕੇ: 5.9 ਰਹੀ ਤੀਬਰਤਾ    ਅੰਮ੍ਰਿਤਸਰ: 30 ਲੱਖ ਦੀ ਫਿਰੌਤੀ ਮੰਗਣ ਦੇ ਇਲਜ਼ਾਮ 'ਚ ਯੂਥ ਕਾਂਗਰਸ ਦਾ ਆਗੂ ਗ੍ਰਿਫ਼ਤਾਰ    ਮੋਹਾਲੀ: 1 ਲੱਖ ਰੁਪਏ ਰਿਸ਼ਵਤ ਲੈਂਦਾ ਫਾਇਰ ਅਫਸਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, NOC ਦੇ ਨਾਂ 'ਤੇ ਮੰਗੇ ਸੀ ਪੈਸੇ    ਪੰਜਾਬ ਤੇ ਚੰਡੀਗੜ੍ਹ 'ਚ ਗਰਮੀ ਨੇ ਦਿੱਤੀ ਦਸਤਕ: ਫਰਵਰੀ 'ਚ 97% ਘੱਟ ਪਿਆ ਮੀਂਹ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (21 ਫ਼ਰਵਰੀ 2026)    ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਛੱਡੇ ਅੱਥਰੂ ਗੈਸ ਦੇ ਗੋਲੇ    ਬਰਨਾਲਾ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਰੁਕੇਗੀ 'ਵੰਦੇ ਭਾਰਤ ਐਕਸਪ੍ਰੈੱਸ'; ਰਵਨੀਤ ਬਿੱਟੂ ਨੇ ਸਾਂਝਾ ਕੀਤਾ ਸਮਾਂ ਸਾਰਣੀ    ਸੋਨੂੰ ਸ਼ਾਹ ਕਤਲ ਕੇਸ: ਗੈਂਗਸਟਰ ਲਾਰੈਂਸ ਬਿਸ਼ਨੋਈ ਬਰੀ, ਪੁਲਿਸ ਦੀਆਂ ਨਾਕਾਮੀਆਂ ਕਾਰਨ ਕਮਜ਼ੋਰ ਪਿਆ ਕੇਸ   
ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਦੇ ਕਤਲ 'ਤੇ ਭੜਕੇ ਬਾਲੀਵੁੱਡ ਗਾਇਕ ਮੀਕਾ ਸਿੰਘ
June 16, 2025
Bollywood-Singer-Mika-Singh-Outr

ਪੰਜਾਬ ,16 ਜੂਨ 2025:ਪੰਜਾਬ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਹੱਤਿਆ 'ਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਭੜਕੇ ਹਨ। ਗਾਇਕ ਮੀਕਾ ਨੇ ਵੀਡੀਓ ਵਿੱਚ ਕਿਹਾ- ਪੰਜਾਬ ਵਿੱਚ ਇਨਫਲੂਐਂਸਰ ਕਮਲ ਕੌਰ ਭਾਬੀ ਦਾ ਬੀਤੇ ਦਿਨੀਂ ਨਿਹੰਗ ਸਿੰਘਾਂ ਵੱਲੋਂ ਕਤਲ ਕੀਤਾ ਗਿਆ ਹੈ। ਇਹ ਤਾਂ ਕਮਾਲ ਹੀ ਹੋ ਗਿਆ ਹੈ। ਕੀ ਇਹ ਸਾਡੀ ਕੌਮ ਲਈ ਮਾਣ ਵਾਲੀ ਗੱਲ ਹੈ ?

ਅਸੀਂ ਅੱਜ ਤੱਕ ਲੋਕਾਂ ਨੂੰ ਸਿਰਫ਼ ਇਹੀ ਦੱਸਦੇ ਰਹੇ ਹਾਂ ਕਿ ਅਸੀਂ ਯੋਧਿਆਂ ਦੇ ਪਰਿਵਾਰਾਂ ਵਿੱਚੋਂ ਹਾਂ ਅਤੇ ਗਰੀਬ ਲੋਕਾਂ ਦੀ ਮਦਦ ਕਰਦੇ ਆ ਰਹੇ ਹਾਂ। ਮੈਂ ਸੁਣਿਆ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਮ ਦੇ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਅਜਿਹੇ ਲੋਕਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਕਾਫ਼ੀ ਨਹੀਂ ਹੈ। ਇਸ ਲਈ ਅਜਿਹੇ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਵਿੱਚ ਡਰ ਖਤਮ ਹੋ ਸਕੇ।

ਗਾਇਕ ਨੇ ਕਿਹਾ- ਯੋਧੇ ਕਦੇ ਵੀ ਬੱਚਿਆਂ, ਔਰਤਾਂ ਅਤੇ ਨਿਹੱਥੇ ਲੋਕਾਂ 'ਤੇ ਹੱਥ ਨਹੀਂ ਚੁੱਕਦੇ। ਤੁਸੀਂ ਉਕਤ ਕੁੜੀ ਨੂੰ ਸਮਝਾਉਣਾ ਚਾਹੁੰਦੇ ਸੀ, ਸਮਝਾਉਦੇ ਅਤੇ ਸ਼ਿਕਾਇਤ ਦਿੰਦੇ। ਕੀ ਤੁਸੀਂ ਲੋਕ ਇੰਨੇ ਫ਼ਰੀ ਹੋ ਕਿ ਕੌਣ ਨੱਚ ਰਿਹਾ ਹੈ, ਕੌਣ ਛੋਟੇ ਕੱਪੜੇ ਪਹਿਨ ਰਿਹਾ ਹੈ। ਅਜਿਹੀ ਔਰਤ ਨੂੰ ਮਾਰ ਦਿਓ। ਜੇਕਰ ਤੁਹਾਡੇ ਮਨ ਵਿੱਚ ਅਜਿਹੀਆਂ ਹੀ ਭਾਵਨਾਵਾਂ ਹਨ ਤਾਂ ਦੁਨੀਆ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਅੱਤਿਆਚਾਰ ਹੋ ਰਹੇ ਹਨ, ਉਸਨੂੰ ਜਾ ਕੇ ਸੰਭਾਲੋ। ਕੀ ਦੁਨੀਆ ਵਿੱਚ ਸਿਰਫ਼ ਇਹੀ ਕੰਮ ਰਹਿ ਗਿਆ ਕਰਨ ਨੂੰ?

ਪੰਜਾਬ ਦੇ ਇਨਫਲੂਐਂਸਰ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ 2 ਹੋਰ ਮਹਿਲਾ ਇਨਫਲੂਐਂਸਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀ ਵਿੱਚ ਕਿਹਾ ਗਿਆ ਹੈ ਕਿ ਅਸ਼ਲੀਲ ਕੰਟੈਂਟ ਬਣਾਉਣਾ ਬੰਦ ਕਰ ਦਿਓ ਨਹੀਂ ਤਾਂ ਅੰਜ਼ਾਮ ਭੁਗਤਣਾ ਪਵੇਗਾ।

ਦੱਸ ਦੇਈਏ ਕਿ ਕਮਲ ਕੌਰ ਭਾਬੀ ਦਾ 9 ਜੂਨ ਨੂੰ ਬਠਿੰਡਾ ਵਿੱਚ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਉਸਦੀ ਲਾਸ਼ ਕਾਰ ਵਿੱਚੋਂ ਮਿਲੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਮਲ ਕੌਰ ਦੇ ਕਤਲ ਤੋਂ ਬਾਅਦ ਦੋ ਹੋਰ ਮਹਿਲਾ ਇਨਫਲੂਐਂਸਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਬੀਤੇ ਦਿਨੀਂ ਦੀਪਿਕਾ ਲੁਥਰਾ ਅਤੇ ਪ੍ਰੀਤ ਜੱਟੀ ਨੂੰ ਧਮਕੀ ਦਿੱਤੀ ਗਈ ਸੀ।

Read More: ਅੰਮ੍ਰਿਤਸਰ 'ਚ ਪੁਲਿਸ ਤੇ ਤਸਕਰਾਂ ਗੋ.ਲੀ.ਬਾ.ਰੀ, ਲੰਘ ਰਹੇ ਰਾਹਗੀਰ ਦੀ ਮੌ.ਤ


Bollywood Singer Mika Singh Outraged Over The Murder Of Social Media Influencer Kanchan Kumari

local advertisement banners
Comments


Recommended News
Popular Posts
Just Now