ਗੁਰਪ੍ਰੀਤ ਸਿੰਘ ਵਿਰਕ ਨੇ ਪਟਿਆਲਾ ਮੁੱਖ ਦਫ਼ਤਰ PRTC ਦੇ ਡਾਇਰੈਕਟਰ ਵਜੋਂ ਅਹੁਦਾ ਸਾਂਭਿਆ    NIA ਵੱਲੋਂ ਪੰਜਾਬ ਸਮੇਤ ਵੱਖ-ਵੱਖ 18 ਥਾਵਾਂ 'ਤੇ ਛਾਪੇਮਾਰੀ, ਜਾਣੋ ਪੂਰਾ ਮਾਮਲਾ    ਮੱਧ ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਸ਼ਹਿਰ 'ਚ ਗੋ.ਲੀ.ਬਾ.ਰੀ, 12 ਜਣਿਆਂ ਦੀ ਮੌ.ਤ    ਲੁਧਿਆਣਾ: ਵਿਸ਼ਵਕਰਮਾ ਨਗਰ ਦੇ ਇੱਕ ਘਰ 'ਚ ਦਿਵੀਆਂਗ ਬਜ਼ੁਰਗ ਦੀ ਮਿਲੀ ਲਾ.ਸ਼    ਜਲੰਧਰ 'ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਪੀਲਾ ਪੰਜਾਂ    ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਜਿੱਤ ਦਾ ਅੱਜ ਦਿੱਲੀ 'ਚ ਮਨਾਏਗੀ ਜਸ਼ਨ    ਪਰਗਟ ਸਿੰਘ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ    ਭਾਰਤ ਭੂਸ਼ਣ ਆਸ਼ੂ ਨੇ PPCC ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ    ਲੀਡਰਸ਼ਿਪ ਨਾਲ ਬੈਠ ਕੇ ਲੁਧਿਆਣਾ ਚੋਣ ਹਾਰਨ ਦੇ ਕਾਰਨਾਂ ਦੀ ਸਮੀਖਿਆ ਕਰਾਂਗੇ: ਰਾਜਾ ਵੜਿੰਗ    ਪੰਜਾਬ 'ਚ ਮਾਨਸੂਨ ਦੀ 48 ਘੰਟੇ ਪਹਿਲਾਂ ਐਂਟਰੀ, ਮੀਂਹ ਸਬੰਧੀ ਅਲਰਟ ਜਾਰੀ   
ਬਿਕਰਮ ਮਜੀਠੀਆ ਦੇ ਘਰ ਹੋਈ ਵਿਜੀਲੈਂਸ ਦੀ ਛਾਪੇਮਾਰੀ ਉੱਤੇ ‘ਆਪ’ ਆਗੂਆਂ ਦਾ ਪ੍ਰਤੀਕਰਮ
June 25, 2025
Response-From-AAP-Leaders-On-The

ਚੰਡੀਗੜ੍ਹ ,25 ਜੂਨ 2025 : ਬਿਕਰਮ ਮਜੀਠੀਆ ਦੇ ਘਰ ਹੋਈ ਵਿਜੀਲੈਂਸ ਦੀ ਛਾਪੇਮਾਰੀ ਉੱਤੇ ‘ਆਪ’ ਆਗੂਆਂ ਨੇ ਆਪਣੇ-ਆਪਣੇ ਪ੍ਰਤੀਕਰਮ ਦਿੱਤੇ ਹਨ। ਸਭ ਤੋਂ ਪਹਿਲਾਂ ਬਲਤੇਜ ਪੰਨੂ ਨੇ ਕਿਹਾ ਕਿ ਇਹ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਦਾ ਹਿੱਸਾ ਹੈ। ਪਹਿਲਾਂ ਸਾਰੇ ਹੀ ਵਿਰੋਧੀ ਧਿਰਾਂ ਦੇ ਆਗੂ ਕਹਿੰਦੇ ਸਨ ਕਿ ਵੱਡੀਆਂ ਮਛਲੀਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਤੇ ਅੱਜ ਸਰਕਾਰ ਨੇ ਜੁਅਰਤ ਕਰ ਕੇ ਅਜਿਹਾ ਕੀਤਾ ਹੈ ਤਾਂ ਸਵਾਲ ਚੁੱਕੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਬਾਤ ਦਾ ਬਤੰਗੜ ਬਣਾ ਲੈਣਾ ਮਜੀਠੀਆ ਦੀ ਮੁੱਢ ਤੋਂ ਆਦਤ ਹੈ ਤੇ ਉਹ ਪੁਲਿਸ ਅਫ਼ਸਰਾਂ ਨੂੰ ਵੀ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੇ ਕੇ ਮਾਮਲੇ ਨੂੰ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਜੀਠੀਆ ਕਿਤੇ ਗਲਤ ਨਹੀਂ ਤਾਂ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਤੇ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਮਜੀਠੀਆ ਨੂੰ ਵੀ ਕਾਨੂੰਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

ਇਸ ਤੋਂ ਬਾਅਦ ਆਪ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਬਿਨਾਂ ਸਬੂਤਾਂ ਦੇ ਅਧਾਰ 'ਤੇ ਵਿਜੀਲੈਂਸ ਕੋਈ ਕਾਰਵਾਈ ਨਹੀਂ ਕਰਦੀ। ਪਹਿਲਾਂ ਇਹ ਕਹਿੰਦੇ ਸਨ ਕਿ ਸਰਕਾਰ ਵੱਡੇ-ਵੱਡੇ ਲੋਕਾਂ ਵਿਰੁਧ ਕੋਈ ਕਾਰਵਾਈ ਨਹੀਂ ਕਰਦੀ ਤੇ ਅੱਜ ਜੇਕਰ ਨਸ਼ਿਆਂ ਵਿਰੁਧ ਵੱਡੇ ਲੋਕਾਂ ਉੱਤੇ ਕਾਰਵਾਈ ਹੋਈ ਤਾਂ ਇਨ੍ਹਾਂ ਨੇ ਰੋਣਾ-ਧੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਬਿਕਰਮ ਮਜੀਠੀਆ ਸਾਬ੍ਹ ਸੱਚੇ ਹਨ ਤਾਂ ਡਰਨ ਦੀ ਲੋੜ ਨਹੀਂ।

Read More : ਜਲੰਧਰ 'ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਪੀਲਾ ਪੰਜਾਂ


Response From AAP Leaders On The Raid Conducted At The House Of Bikram Majithia By The Vigilance

local advertisement banners
Comments


Recommended News
Popular Posts
Just Now