ਮੱਧ ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਸ਼ਹਿਰ 'ਚ ਗੋ.ਲੀ.ਬਾ.ਰੀ, 12 ਜਣਿਆਂ ਦੀ ਮੌ.ਤ    ਲੁਧਿਆਣਾ: ਵਿਸ਼ਵਕਰਮਾ ਨਗਰ ਦੇ ਇੱਕ ਘਰ 'ਚ ਦਿਵੀਆਂਗ ਬਜ਼ੁਰਗ ਦੀ ਮਿਲੀ ਲਾ.ਸ਼    ਜਲੰਧਰ 'ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਪੀਲਾ ਪੰਜਾਂ    ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਜਿੱਤ ਦਾ ਅੱਜ ਦਿੱਲੀ 'ਚ ਮਨਾਏਗੀ ਜਸ਼ਨ    ਪਰਗਟ ਸਿੰਘ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ    ਭਾਰਤ ਭੂਸ਼ਣ ਆਸ਼ੂ ਨੇ PPCC ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ    ਲੀਡਰਸ਼ਿਪ ਨਾਲ ਬੈਠ ਕੇ ਲੁਧਿਆਣਾ ਚੋਣ ਹਾਰਨ ਦੇ ਕਾਰਨਾਂ ਦੀ ਸਮੀਖਿਆ ਕਰਾਂਗੇ: ਰਾਜਾ ਵੜਿੰਗ    ਪੰਜਾਬ 'ਚ ਮਾਨਸੂਨ ਦੀ 48 ਘੰਟੇ ਪਹਿਲਾਂ ਐਂਟਰੀ, ਮੀਂਹ ਸਬੰਧੀ ਅਲਰਟ ਜਾਰੀ    ਪੰਜਾਬ ਪਾਵਰਕਾਮ ਨੇ 20 ਦਿਨਾਂ 'ਚ 109 ਬਿਜਲੀ ਕੁਨੈਕਸ਼ਨ ਕੱਟੇ, ਬਕਾਇਆ ਬਿੱਲਾਂ ਦਾ ਵੱਡਾ ਪਹਾੜ    IND Vs ENG: ਇੰਗਲੈਂਡ ਖ਼ਿਲਾਫ ਟੈਸਟ ਦੇਪਹਿਲੇ ਦਿਨ ਜੈਸਵਾਲ ਤੇ ਸ਼ੁਭਮਨ ਗਿੱਲ ਦਾ ਸੈਂਕੜਾ   
Alia Bhatt ਨੂੰ 'RRR' ਲਈ ਮਿਲਿਆ ਹਾਲੀਵੁੱਡ 'ਸਪੌਟਲਾਈਟ ਐਵਾਰਡ 2023'
March 4, 2023
Alia-Bhatt-received-Hollywood-Sp

LPTV / Chandigarh

ਬੰਪਰ ਕਮਾਈ ਦੇ ਰਿਕਾਰਡ ਤੋੜਨ ਤੋਂ ਬਾਅਦ, ਹੁਣ ਐਸਐਸ ਰਾਜਾਮੌਲੀ ਦੀ 'ਆਰਆਰਆਰ' ਪੁਰਸਕਾਰ ਇਕੱਠੇ ਕਰਨ ਵਿੱਚ ਰੁੱਝੀ ਹੋਈ ਹੈ। ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਦੇ ਸਾਲ 2023 ਦੇ ਇਵੈਂਟ ਵਿੱਚ ਇਸ ਫਿਲਮ ਨੇ ਪੰਜ ਐਵਾਰਡ ਆਪਣੀ ਝੋਲੀ ਵਿੱਚ ਪਾ ਲਏ ਹਨ। ਆਲੀਆ ਭੱਟ ਨੂੰ ਫਿਲਮ 'ਆਰਆਰਆਰ' ਲਈ ਸਪੌਟਲਾਈਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦਕਿ ਜੂਨੀਅਰ ਐਨਟੀਆਰ ਨੂੰ ਵੀ ਸਪੌਟਲਾਈਟ ਐਵਾਰਡ ਮਿਲਿਆ ਹੈ। ਇਹ ਜਾਣਕਾਰੀ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਦੇ ਟਵਿੱਟਰ ਹੈਂਡਲ ਤੋਂ ਦਿੱਤੀ ਗਈ ਹੈ।

ਫਿਲਮ 'ਆਰਆਰਆਰ' ਮਾਰਚ 2022 'ਚ ਰਿਲੀਜ਼ ਹੋਈ ਸੀ। ਜਿਸ ਵਿੱਚ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਇਸ ਫਿਲਮ 'ਚ ਆਲੀਆ ਭੱਟ ਨੇ ਰਾਮ ਚਰਨ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਨੇ ਵੀ ਫਿਲਮ 'ਚ ਕੈਮਿਓ ਕੀਤਾ ਸੀ। ਫਿਲਮ ਨੇ ਕਮਾਈ ਦੇ ਮਾਮਲੇ ਵਿੱਚ ਕਈ ਰਿਕਾਰਡ ਤੋੜੇ ਅਤੇ ਬਾਕਸ ਆਫਿਸ 'ਤੇ ਇੱਕ ਮੈਗਾ ਬਲਾਕਬਸਟਰ ਰਹੀ।

Alia Bhatt received Hollywood Spotlight Award 2023 for RRR

local advertisement banners
Comments


Recommended News
Popular Posts
Just Now