ਚੰਡੀਗੜ੍ਹ ਦੀ ਸੁਖਨਾ ਲੇਕ \'ਤੇ ਲੋਕਾਂ \'ਚ ਫੈਲੀ ਦਹਿਸ਼ਤ, 12 ਫੁੱਟ ਦਾ ਮਿਲਿਆ ਅਜਗਰ
ਚੰਡੀਗੜ੍ਹ ,30 ਜੂਨ 2025 : ਚੰਡੀਗੜ੍ਹ ਦੀ ਸੁਖਨਾ ਝੀਲ ਸੈਲਾਨੀਆਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹਿੰਦੀ ਹੈ। ਦੇਸ਼ ਜੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇੱਥੇ ਆ ਕੇ ਅਨੰਦ ਮਾਣਦੇ ਹਨ। ਦੇਰ ਰਾਤ ਤੱਕ ਲੋਕ ਇਥੇ ਸੈਰ ਸਪਾਟਾ ਕਰਦੇ ਰਹਿੰਦੇ ਹਨ। ਪਰ ਅੱਜ ਇਥੇ ਅਜੀਬ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਇਥੇ 12 ਫੁੱਟ ਲੰਮਾ ਅਜ਼ਗਰ ਦੇਖਿਆ ਗਿਆ। ਇਸ ਤੋਂ ਬਾਅਦ ਝੀਲ ਪ੍ਰਬੰਧਨ ਨੇ ਵਣ ਵਿਭਾਗ ਦੀ ਟੀਮ ਨੂੰ ਬੁਲਾਇਆ।
ਇਸ ਤੋਂ ਪਹਿਲਾਂ ਕਿ ਟੀਮ ਉਥੇ ਪਹੁੰਚੀ ਤਾਂ ਅਜਗਰ ਇਕ ਉੱਚੇ ਦਰੱਖ਼ਤ 'ਤੇ ਬੈਠ ਗਿਆ। ਟੀਮ ਨੇ ਕਰੇਨ ਦੀ ਮਦਦ ਨਾਲ ਅਜਗਰ ਨੂੰ ਦਰੱਖ਼ਤ ਤੋਂ ਹੇਠਾਂ ਉਤਾਰਿਆ। ਭਾਵੇਂ ਇਕ ਵਾਰ ਅਜਗਰ ਨੂੰ ਵੇਖ ਕੇ ਲੋਕਾਂ ਵਿਚ ਦਹਿਸ਼ਤ ਫੈਲ ਗਈ ਪਰ ਬਾਅਦ ਵਿਚ ਲੋਕ ਅਜਗਰ ਨਾਲ ਫੋਟੋਆਂ ਕਰਵਾਉਂਦੇ ਵੀ ਨਜ਼ਰ ਆਏ।
Read More : ਮੋਹਾਲੀ ਦੇ ਸ਼ਾਪਿੰਗ ਮਾਲ 'ਚ ਫ਼ਾਇਰਿੰਗ ਦਾ ਮਾਮਲਾ, 2 ਮੁਲਜ਼ਮਾਂ ਨੂੰ ਕੀਤਾ ਗਿਆ ਕਾਬੂ
Panic spread among people at sukhna lake in chandigarh after a 12 foot python was found