Faridkot News : ਮ੍ਰਿਤਕ ਗੁਰਵਿੰਦਰ ਸਿੰਘ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਨਮ ਅੱਖਾਂ ਨਾਲ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਲੋਕ    Vinesh Phogat ਦਾ ਵੱਡਾ ਫੈਸਲਾ! Retirement ਤੋਂ ਲਿਆ U-Turn; ਦੁਬਾਰਾ ਓਲੰਪਿਕ ‘ਚ ਲਵੇਗੀ ਹਿੱਸਾ    Captain Amarinder Singh ਦਾ ਵੱਡਾ ਬਿਆਨ - 'ਭਾਜਪਾ ਹਾਈਕਮਾਨ ਮੇਰੀ ਸਲਾਹ ਨਹੀਂ ਲੈਂਦੀ, ਕਾਂਗਰਸ ਨੂੰ ਅਜੇ ਵੀ Miss ਕਰਦਾ ਹਾਂ'    Punjab ਦੇ ਇਸ ਜ਼ਿਲ੍ਹੇ ਦੇ ਸਕੂਲਾਂ ’ਚ ਅਚਾਨਕ ਕਰ ਦਿੱਤੀ ਗਈ ਛੁੱਟੀ, ਬੱਚਿਆਂ ਨੂੰ ਭੇਜਿਆ ਗਿਆ ਘਰ - ਪੜ੍ਹੋ ਪੂਰੀ ਖ਼ਬਰ    ਸਿੱਧੂ ਮੂਸੇਵਾਲਾ ਦੀ ਮਾਤਾ ਵੱਲੋਂ Christian Committee ਨੂੰ 10 ਲੱਖ ਦਾ ਲੀਗਲ ਨੋਟਿਸ    IndiGo ਸੰਕਟ ਵਿਚ DGCA ਦੀ ਵੱਡੀ ਕਾਰਵਾਈ, ਚਾਰ Flight Operations Inspectors ਮੁਅੱਤਲ    Japan 'ਚ 6.7 ਤੀਬਰਤਾ ਦੇ ਭੂਚਾਲ ਨਾਲ ਹਿੱਲੀ ਧਰਤੀ, ਸੁਨਾਮੀ ਦਾ ਅਲਰਟ ਜਾਰੀ    ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ: ਗੁਰਪ੍ਰੀਤ ਸਿੰਘ ਸੇਖੋਂ ਗ੍ਰਿਫ਼ਤਾਰ    ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਨਹੀਂ ਰਹੇ, 91 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ     Punjab Weather Update : ਪੰਜਾਬ ’ਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ   
ਰਬਿੰਦਰ ਨਾਰਾਇਣ ਨੇ PTC ਨੈਟਵਰਕ ਛੱਡਿਆ; ਗਲੋਬਲ ਮੀਡੀਆ ਕੰਪਨੀ ਦੀ ਸ਼ੁਰੂਆਤ ਦਾ ਐਲਾਨ
August 30, 2025
-Rabindra-Narayan-Exits-PTC

PTC ਤੋਂ ਰੁਖ਼ਸਤ — ਪੰਜਾਬੀ ਟੈਲੀਵਿਜ਼ਨ ਦੇ ਪਿਤਾਮਾ ਹੁਣ ਬਣਾਉਣਗੇ ਗਲੋਬਲ ਮੀਡੀਆ ਸਾਮਰਾਜ

New Delhi



ਨਵੀਂ ਦਿੱਲੀ – ਰਬਿੰਦਰ ਨਾਰਾਇਣ, ਜਿਨ੍ਹਾਂ ਨੂੰ ਪੰਜਾਬੀ ਸੈਟੇਲਾਈਟ ਟੈਲੀਵਿਜ਼ਨ ਦਾ ਪਿਤਾਮਾ ਕਿਹਾ ਜਾਂਦਾ ਹੈ, ਨੇ PTC ਨੈਟਵਰਕ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਧਿਕਾਰਕ ਤੌਰ ’ਤੇ ਅਸਤੀਫ਼ਾ ਦੇ ਦਿੱਤਾ ਹੈ। ਲਗਭਗ ਦੋ ਦਹਾਕਿਆਂ ਤੱਕ ਪੰਜਾਬੀ ਮੀਡੀਆ ਦੀ ਅਗਵਾਈ ਕਰਨ ਤੋਂ ਬਾਅਦ ਹੁਣ ਉਹ ਇੱਕ ਨਵੀਂ ਗਲੋਬਲ ਮੀਡੀਆ ਕੰਪਨੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਦੁਨੀਆ ਭਰ ਵਿੱਚ ਪੰਜਾਬੀ ਕੰਨਟੈਟ ਬਣਾਉਣ, ਲੋਕਾਂ ਤੱਕ ਕਿਵੇਂ ਪਹੁੰਚੇ ਅਤੇ ਵਰਤਣ ਦੇ ਤਰੀਕੇ ਨੂੰ ਨਵੀਂ ਪਰਿਭਾਸ਼ਾ ਦੇਵੇਗੀ।


ਇੱਕ ਭਾਵੁਕ ਬਿਆਨ ਵਿੱਚ ਨਾਰਾਇਣ ਨੇ ਕਿਹਾ:


“PTC ਸਿਰਫ਼ ਇੱਕ ਨੌਕਰੀ ਨਹੀਂ ਸੀ—ਇਹ ਇੱਕ ਮਿਸ਼ਨ ਸੀ। ਸ਼ਾਨਦਾਰ ਟੀਮ ਦੇ ਨਾਲ ਮਿਲ ਕੇ ਅਸੀਂ ਛੇ ਚੈਨਲਾਂ ਦਾ ਨੈਟਵਰਕ ਬਣਾਇਆ, ਕਈ ਗਲੋਬਲ ਪਹਿਲਾਂ ਕੀਤੀਆਂ ਅਤੇ ਪੰਜਾਬੀ ਆਵਾਜ਼ਾਂ ਨੂੰ ਵਿਸ਼ਵ ਪੱਧਰੀ ਮੰਚ ਦਿੱਤਾ। ਅੱਜ ਮੈਂ ਇਸ ਮਿਸ਼ਨ ਨੂੰ ਨਵੇਂ ਯੁੱਗ ਵਿੱਚ ਲੈ ਕੇ ਜਾ ਰਿਹਾ ਹਾਂ। ਅਗਲਾ ਪੜਾਅ ਪੱਧਰ, ਨਵੀਨਤਾ ਅਤੇ ਗਲੋਬਲ ਪਹੁੰਚ ਦਾ ਹੈ।”


ਇੱਕ ਦੂਰਦਰਸ਼ੀ ਮੀਡੀਆ ਯਾਤਰਾ


ਪਿਛਲੇ ਤਿੰਨ ਦਹਾਕਿਆਂ ਤੋਂ, ਰਬਿੰਦਰ ਨਾਰਾਇਣ ਪੰਜਾਬੀ-ਭਾਸ਼ਾ ਟੈਲੀਵਿਜ਼ਨ ਦੇ ਬਦਲਾਅ ਦੇ ਪਿੱਛੇ ਇੱਕ ਮੁੱਖ ਸ਼ਕਤੀ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ PTC ਨੈਟਵਰਕ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਪੰਜਾਬੀ ਟੈਲੀਵਿਜ਼ਨ ਨੈਟਵਰਕ ਬਣਿਆ। ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ, ਭਰੋਸੇਮੰਦ ਖ਼ਬਰਾਂ, ਮਨੋਰੰਜਨ ਪ੍ਰੋਗਰਾਮ ਅਤੇ ਟੈਲੈਂਟ ਸ਼ੋਅ ਦੁਨੀਆ ਭਰ ਵਿੱਚ ਪਹੁੰਚਾਏ।


ਉਨ੍ਹਾਂ ਦੀ ਨਵੀਂ ਕੰਪਨੀ ਜਿਸ ਦੀਆਂ ਜਾਣਕਾਰੀਆਂ ਅਗਲੇ ਹਫ਼ਤਿਆਂ ਵਿੱਚ ਜਾਰੀ ਕੀਤੀਆਂ ਜਾਣਗੀਆਂ—ਇੱਕ ਕ੍ਰਾਸ-ਪਲੇਟਫ਼ਾਰਮ ਗਲੋਬਲ ਮੀਡੀਆ ਹਾਊਸ ਹੋਵੇਗੀ ਜਿਸਦੀ ਜੜ੍ਹ ਪੰਜਾਬੀ ਮੁੱਲਾਂ ਵਿੱਚ ਹੋਵੇਗੀ ਅਤੇ ਜਿਸਨੂੰ ਅਗਾਂਹਲੀ ਤਕਨਾਲੋਜੀ ਅਤੇ AI-ਚਲਿਤ ਸਮੱਗਰੀ ਦੀ ਵਰਤੋਂ ਕਰੇਗੀ । ਇਸ ਵਿੱਚ ਟੈਲੀਵਿਜ਼ਨ, OTT, ਡਿਜ਼ਿਟਲ ਪਲੇਟਫ਼ਾਰਮ, ਇਵੈਂਟ ਅਤੇ ਫਿਲਮ ਨਿਰਮਾਣ ਸ਼ਾਮਲ ਹੋਵੇਗਾ।


ਉਦਯੋਗ ਦੇ ਜਾਣਕਾਰਾਂ ਮੁਤਾਬਕ ਇਹ ਕਦਮ ਪੰਜਾਬੀ ਮੀਡੀਆ ਨਵੀਂ ਦਿੱਖ ਦਵੇਗਾ ਅਤੇ ਟੈਲੈਂਟ, ਨਿਵੇਸ਼ ਤੇ ਨਵੀਨਤਾ ਨੂੰ ਗਲੋਬਲ ਪੱਧਰ ’ਤੇ ਇਕੱਠਾ ਕਰੇਗਾ।


ਨਾਰਾਇਣ ਨੇ ਹੋਰ ਕਿਹਾ:


“ਦਰਸ਼ਕਾਂ ਦਾ ਪਿਆਰ, ਸਹਿਯੋਗੀਆਂ ਦਾ ਸਾਥ ਅਤੇ ਦੁਨੀਆ ਭਰ ਦੀ ਪੰਜਾਬੀ ਭਾਈਚਾਰੇ ਦਾ ਭਰੋਸਾ ਹੀ ਮੈਨੂੰ ‘ਪੰਜਾਬੀ ਟੈਲੀਵਿਜ਼ਨ ਦਾ ਪਿਤਾਮਾ’ ਬਣਾਉਣ ਦਾ ਕਾਰਨ ਬਣਿਆ। ਹੁਣ ਇਹ ਪਿਆਰ ਮੇਰੇ ਇਸ ਨਵੇਂ ਗਲੋਬਲ ਸੁਪਨੇ ਦਾ ਸੁਰਵਾਤ ਹੈ।”



ਰਬਿੰਦਰ ਨਾਰਾਇਣ ਬਾਰੇ

• ਪੰਜਾਬੀ ਸੈਟੇਲਾਈਟ ਟੀਵੀ ਦੇ ਪਾਇਓਨੀਅਰ: 1998 ਵਿੱਚ Punjabi World ਲਾਂਚ ਕੀਤਾ (ਪਹਿਲਾ ਪੰਜਾਬੀ ਸੈਟੇਲਾਈਟ ਚੈਨਲ)। 2008 ਵਿੱਚ PTC ਨੈਟਵਰਕ ਦੀ ਨੀਂਹ ਰੱਖੀ, ਜੋ ਅੱਜ ਦੁਨੀਆ ਦਾ ਸਭ ਤੋਂ ਵੱਡਾ ਪੰਜਾਬੀ ਟੈਲੀਵਿਜ਼ਨ ਨੈਟਵਰਕ ਹੈ।

• ਹਿੱਟ ਲੜੀ ਪ੍ਰੋਗਰਾਮ-Voice of Punjab, Mr. Punjab, Dance Punjabi Dance ਵਰਗੇ ਪ੍ਰਸਿੱਧ ਸ਼ੋਅ; ਫਿਲਮ ਬਾਗ਼ੀ ਦੀ ਧੀ (ਰਾਸ਼ਟਰੀ ਐਵਾਰਡ, 2022)।

• ਮੀਡੀਆ ਇੰਫ਼ਰਾਸਟ੍ਰਕਚਰ ਬਿਲਡਰ:

• ਆਜ਼ਾਦੀ ਦੇ ਤਾਰਾਣੇ (1997) – ਪਹਿਲਾ ਪੰਜਾਬੀ ਮਲਟੀਮੀਡੀਆ ਸ਼ੋਅ

• 2 ਸਾਲਾਂ ਵਿੱਚ 125 ਛੋਟੀਆਂ ਪੰਜਾਬੀ ਫਿਲਮਾਂ ਦਾ ਨਿਰਮਾਣ

• ਮਿਊਜ਼ਿਕ ਲੇਬਲ PTC Records

• OTT ਪਲੇਟਫਾਰਮ PTC Play

• 2019 ਤੋਂ ਦੁਨੀਆ ਦਾ ਪਹਿਲਾ ਰੋਜ਼ਾਨਾ Live Virtual Reality ਪ੍ਰਸਾਰਣ


Rabindra Narayan Exits PTC

local advertisement banners
Comments


Recommended News
Popular Posts
Just Now