ਲੁਧਿਆਣਾ ਤੋਂ ਬਾਅਦ ਕੱਲ੍ਹ ਜਾਲੰਧਰ ਬੰਦ ਦਾ ਐਲਾਨ, ਡਾ. ਅੰਬੇਡਕਰ ਦੀ ਮੂਰਤੀ ਤੋੜਨ ਦਾ ਗੁੱਸਾ ਕੈਨੇਡਾ ਵਿੱਚ ਸ਼ੋਅ ਤੋਂ ਬਾਅਦ Ammy Virk 'ਤੇ ਹਮਲਾ, ਰੋਲਜ਼ ਰਾਇਸ ਕਾਰ 'ਤੇ 7 ਗੋਲੀਆਂ ਚਲਾਈਆਂ ਗਈਆਂ ਅੱਜ ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ਚ ਰੋਸ ਨਮਨ ਧੀਰ ਦਾ ਧਮਾਕੇਦਾਰ ਬੱਲੇਬਾਜ਼ੀ ਦਾ ਕਮਾਲ, 64 ਗੇਂਦਾਂ 'ਤੇ 173 ਦੌੜਾਂ ਬਣਾ ਕੇ ਟੀਮ ਨੂੰ ਦਿਵਾਈ ਜਿੱਤ MP ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 22 ਦੀ ਮੌਤ, ਪੁਲਿਸ ਨੇ 14 ਨੂੰ ਕੀਤਾ ਗ੍ਰਿਫ਼ਤਾਰ ਪ੍ਰੈਗਨੈਂਟ ਔਰਤ ਦੀ ਸ਼ੱਕੀ ਹਾਲਤ ਵਿੱਚ ਮੌਤ, ਪਰਿਜਨਾਂ ਨੇ ਪਤੀ 'ਤੇ ਲਾਏ ਹੱਤਿਆ ਦੇ ਦੋਸ਼ ਮਿਆਮੀ ਹਵਾਈ ਅੱਡੇ ਤੇ ਇੱਕ ਜਹਾਜ਼ ਹਾਦਸਾਗ੍ਰਸਤ,ਪੰਜ ਲੋਕਾਂ ਦੀ ਮੌਤ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਚੰਡੀਗੜ੍ਹ ਚ ਕਾਂਗਰਸ ਦਾ ਪ੍ਰਦਰਸ਼ਨ! ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ ਭਾਰਤੀ ਔਰਤ ਸਰਬਜੀਤ ਕੌਰ ਨਾਲ ਨਿਕਾਹ ਕਰਨ ਵਾਲੇ ਪਾਕਿਸਤਾਨੀ ਨਾਸਿਰ ਹੁਸੈਨ ਖ਼ਿਲਾਫ਼ ਉਸਦੀ ਪਹਿਲੀ ਪਤਨੀ

ਪੰਜਾਬੀ ਸੰਗੀਤ ਜਗਤ 'ਚ ਸੋਗ- ਮਸ਼ਹੂਰ ਗੀਤਕਾਰ ਨਿੰਮਾ ਲੋਹਾਰਕਾ ਦਾ 48 ਸਾਲ ਦੀ ਉਮਰ 'ਚ ਦਿਹਾਂਤ

ਪੰਜਾਬੀ ਸੰਗੀਤ ਜਗਤ 'ਚ ਸੋਗ- ਮਸ਼ਹੂਰ ਗੀਤਕਾਰ ਨਿੰਮਾ ਲੋਹਾਰਕਾ ਦਾ 48 ਸ


Punjab

ਪੰਜਾਬੀ ਸੰਗੀਤ ਜਗਤ 'ਚ ਸੋਗ: ਮਸ਼ਹੂਰ ਗੀਤਕਾਰ ਨਿੰਮਾ ਲੋਹਾਰਕਾ ਦਾ 48 ਸਾਲ ਦੀ ਉਮਰ 'ਚ ਦਿਹਾਂਤ

ਚੰਡੀਗੜ੍ਹ, 15 ਨਵੰਬਰ, 2025 : ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਅੱਜ ਦਾ ਦਿਨ ਬਹੁਤ ਦੁਖਭਰਾ ਸਾਬਤ ਹੋਇਆ ਹੈ। ਪ੍ਰਸਿੱਧ ਗੀਤਕਾਰ ਨਿੰਮਾ ਲੋਹਾਰਕਾ (Nimma Loharka), ਜਿਨ੍ਹਾਂ ਨੇ ਕਈ ਮਸ਼ਹੂਰ ਗਾਇਕਾਂ ਲਈ ਯਾਦਗਾਰੀ ਗੀਤ ਲਿਖੇ, ਉਨ੍ਹਾਂ ਦਾ 48 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਮੁਤਾਬਕ, ਉਹ ਬੀਤੇ ਕੁਝ ਦਿਨਾਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ।

ਅੰਮ੍ਰਿਤਸਰ ਦੇ ਲੋਹਾਰਕਾ ਪਿੰਡ 'ਚ ਹੋਇਆ ਜਨਮ

ਨਿੰਮਾ ਲੋਹਾਰਕਾ ਦਾ ਜਨਮ 1977 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਹਾਰਕਾ ਪਿੰਡ ਵਿੱਚ ਹੋਇਆ ਸੀ। ਜਾਣਕਾਰੀ ਅਨੁਸਾਰ, ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਹੀ ਕੀਤਾ ਜਾਵੇਗਾ।

ਕਈ ਸੂਪਰਹਿੱਟ ਗੀਤਾਂ ਦੇ ਸਿਰਜਣਹਾਰ

ਨਿੰਮਾ ਲੋਹਾਰਕਾ ਨੇ ਪੰਜਾਬੀ ਇੰਡਸਟਰੀ ਦੇ ਤਕਰੀਬਨ ਹਰ ਮੰਨੇ-ਪ੍ਰਮੰਨੇ ਗਾਇਕ ਲਈ ਗਾਣੇ ਲਿਖੇ। ਉਨ੍ਹਾਂ ਦੀ ਲਿਖਤ ਨੇ ਨਾ ਸਿਰਫ਼ ਸੰਗੀਤ ਪ੍ਰੇਮੀਆਂ ਦੇ ਦਿਲ ਜਿੱਤੇ, ਸਗੋਂ ਕਈ ਗਾਇਕਾਂ ਦੇ ਕਰੀਅਰ ਨੂੰ ਵੀ ਨਵੀਂ ਦਿਸ਼ਾ ਦਿੱਤੀ।

ਉਨ੍ਹਾਂ ਨੇ ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ, ਰਵਿੰਦਰ ਗਰੇਵਾਲ, ਮਲਕੀਤ ਸਿੰਘ, ਫਿਰੋਜ਼ ਖਾਨ, ਨਛੱਤਰ ਗਿੱਲ, ਇੰਦਰਜੀਤ ਨਿੱਕੂ, ਲਖਵਿੰਦਰ ਵਡਾਲੀ, ਹਰਭਜਨ ਸ਼ੇਰਾ ਅਤੇ ਕੁਲਵਿੰਦਰ ਢਿੱਲੋਂ ਵਰਗੇ ਚਰਚਿਤ ਕਲਾਕਾਰਾਂ ਲਈ ਗੀਤ ਲਿਖੇ ਸਨ।

Famous Singer Nimma Loharka Dies At 48 Years Old


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now