CM ਮਾਨ ਦੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ੀ    Punjab Weather Update: ਪੰਜਾਬ 'ਚ ਠੰਢ ਦਾ 'Orange Alert'; ਜਾਣੋ ਕਦੋਂ ਪਵੇਗਾ ਮੀਂਹ ਅਤੇ ਕਿਹੜੇ ਜ਼ਿਲ੍ਹਿਆਂ 'ਚ ਛਾਏਗੀ ਸੰਘਣੀ ਧੁੰਦ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (15 ਜਨਵਰੀ 2026)    328 ਸਰੂਪਾਂ ਦਾ ਮਾਮਲਾ: CM ਮਾਨ ਦਾ ਵੱਡਾ ਖੁਲਾਸਾ; 169 ਸਰੂਪ ਮਿਲੇ, ਪਰ 139 ਦਾ ਕੋਈ ਰਿਕਾਰਡ ਨਹੀਂ    ਰਾਣਾ ਬਲਾਚੌਰੀਆ ਕਤਲ ਕਾਂਡ 'ਚ ਵੱਡਾ ਖੁਲਾਸਾ; SSP ਮੋਹਾਲੀ ਨੇ ਖੋਲ੍ਹੇ ਡੂੰਘੇ ਰਾਜ    ਦਰਦਨਾਕ ਰੇਲ ਹਾਦਸਾ; ਚੱਲਦੀ ਟਰੇਨ 'ਤੇ ਡਿੱਗੀ ਕਰੇਨ, 22 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ    Punjab ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ RBI ਵੱਲੋਂ ਵੱਡੀ ਰਾਹਤ; ਡਿਫਾਲਟਰਾਂ ਨੂੰ ਵੀ ਮਿਲੇਗਾ ਨਵਾਂ ਫ਼ਸਲੀ ਕਰਜ਼ਾ, ਪਰ ਸ਼ਰਤ ਸਿਰਫ਼ ਇੰਨੀ...    ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਦੀਆਂ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਪੁਲਿਸ ਨੇ ਇਲਾਕਾ ਕੀਤਾ ਸੀਲ    ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਮਚੀ ਹਾਹਾਕਾਰ; ਬੰਬ ਦੀ ਖਬਰ ਸੁਣਦੇ ਹੀ ਪੁਲਿਸ ਨੂੰ ਪਈਆਂ ਭਾਜੜਾਂ    ਅੰਮ੍ਰਿਤਸਰ 'ਚ ਲੋਹੜੀ ਵਾਲੀ ਰਾਤ ਵਾਪਰਿਆ ਭਿਆਨਕ ਕਾਰਾ; ਅੱਗ ਲੱਗਣ ਨਾਲ ਪਿਓ ਤੇ ਅਪਾਹਜ ਧੀ ਦੀ ਦਰਦਨਾਕ ਮੌਤ   
Jalandhar Schools Threat : ਪੁਲਿਸ ਕਮਿਸ਼ਨਰ ਅਤੇ DC ਨੇ ਸੰਭਾਲਿਆ ਮੋਰਚਾ, Press Conference ਕਰ ਦਿੱਤੀ Update
December 15, 2025
Jalandhar-Schools-Threat-Police-
Punjab

Jalandhar Schools Threat : ਪੁਲਿਸ ਕਮਿਸ਼ਨਰ ਅਤੇ DC ਨੇ ਸੰਭਾਲਿਆ ਮੋਰਚਾ, Press Conference ਕਰ ਦਿੱਤੀ Update

ਜਲੰਧਰ, 15 ਦਸੰਬਰ 2025 : ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਇਸ ਸਥਿਤੀ ਨੂੰ ਸੰਭਾਲਦੇ ਹੋਏ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ ਅਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ।

ਸੋਮਵਾਰ ਨੂੰ ਇਸ ਮਾਮਲੇ ’ਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਹਾਲਾਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਧਮਕੀ ਵਾਲੀ ਈਮੇਲ ਦੀ ਜਾਂਚ ਸਾਈਬਰ ਸੈੱਲ ਵੱਲੋਂ ਕੀਤੀ ਜਾ ਰਹੀ ਹੈ ਅਤੇ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਸਕੂਲਾਂ ’ਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ

ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਦੌਰਾਨ ਕਿਸੇ ਵੀ ਸਕੂਲ ਜਾਂ ਕਾਲਜ ਕੈਂਪਸ ਵਿੱਚੋਂ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਬੰਬ ਡਿਸਪੋਜ਼ਲ ਸਕੁਆਡ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਸਾਰੇ ਪ੍ਰਭਾਵਿਤ ਇਲਾਕਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਹੈ।

ਸਕੂਲਾਂ ਦੀ ਛੁੱਟੀ ’ਤੇ ਸਪੱਸ਼ਟਤਾ

ਸਕੂਲ ਬੰਦ ਰਹਿਣ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ’ਤੇ ਡੀਸੀ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਸਕੂਲ ਬੰਦ ਕਰਨ ਸਬੰਧੀ ਕੋਈ ਅਧਿਕਾਰਤ ਹੁਕਮ ਜਾਰੀ ਨਹੀਂ ਕੀਤਾ ਗਿਆ। ਜਿਨ੍ਹਾਂ ਸਕੂਲਾਂ ਨੂੰ ਸਿੱਧੀ ਧਮਕੀ ਨਹੀਂ ਮਿਲੀ, ਉਨ੍ਹਾਂ ਨੂੰ ਸਾਵਧਾਨੀ ਵਰਤਣ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ।

ਮੰਗਲਵਾਰ ਲਈ ਫੈਸਲਾ ਸ਼ਾਮ ਤੱਕ

ਪ੍ਰਸ਼ਾਸਨ ਨੇ ਦੱਸਿਆ ਕਿ ਮੰਗਲਵਾਰ ਨੂੰ ਸਕੂਲ ਖੁੱਲ੍ਹਣ ਜਾਂ ਬੰਦ ਰਹਿਣ ਬਾਰੇ ਅੰਤਿਮ ਫੈਸਲਾ ਸ਼ਾਮ ਤੱਕ ਹਾਲਾਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਲਿਆ ਜਾਵੇਗਾ। ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਦੀ ਬਜਾਏ ਸਰਕਾਰੀ ਜਾਣਕਾਰੀ ’ਤੇ ਹੀ ਭਰੋਸਾ ਕਰਨ।

ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਈਆਂ ਜਾਣ ਅਤੇ ਨਾ ਹੀ ਅਣਪੁਸ਼ਟੀ ਜਾਣਕਾਰੀ ’ਤੇ ਯਕੀਨ ਕੀਤਾ ਜਾਵੇ।

Jalandhar Schools Threat Police Commissioner And DC Take Up The Front Hold A Press Conference Update

local advertisement banners
Comments


Recommended News
Popular Posts
Just Now