ਵਲਾਦੀਮੀਰ ਪੁਤਿਨ ਦੀ ਯੂਨਾਈਟਿਡ ਰਸ਼ੀਆ ਪਾਰਟੀ ਨੇ ਸੰਸਦ ਵਿੱਚ ਬਹੁਮਤ ਬਰਕਰਾਰ ਰੱਖਿਆ ਜਲੰਧਰ ਜਿਮਖਾਨਾ ਕਲੱਬ ਕਾਰਜਕ੍ਰਮ ਵਿਵਾਦ, ਸਿੱਖ ਜਥੇਬੰਦੀਆਂ ਨੇ ਧਾਰਮਿਕ ਭਾਵਨਾਵਾਂ ਆਹਤ ਕਰਨ ਦਾ ਲਾਇਆ ਦੋਸ਼ ਆਪਣਾ ਚਿਹਰਾ ਖੁੱਲ੍ਹਾ ਰੱਖ ਕੇ ਜਾਓ : PM ਮੇਲੋਨੀ ਨੇ ਇਟਲੀ ਦੇ ਸਕੂਲਾਂ ਵਿੱਚ ਬੁਰਕਾ, ਨਿਕਾਬ 'ਤੇ ਪਾਬੰਦੀ ਦਾ ਐਲਾਨ ਕੀਤਾ ਮਿਰਜ਼ਾਪੁਰ: ਦ ਮੂਵੀ' 18ਵੇਂ ਦਿਨ ਬੁਰੀ ਤਰ੍ਹਾਂ ਡਿੱਗੀ, 'ਹਨੂਮਾਨ ਅੰਸ਼' ਤੋਂ ਅੱਧੀ ਵੀ ਨਹੀਂ ਕਮਾ ਸਕੀ PNB FD Rate: 666 ਦਿਨਾਂ ਦੀ FD ਵਿਚ ਮਿਲੇਗਾ 7.30% ਤੱਕ ਬਿਆਜ, ₹1 ਲੱਖ ਜਮ੍ਹਾਂ ਕਰਨ ’ਤੇ ਕਿੰਨੇ ਮਿਲਣਗੇ ਏਸ਼ੀਆਈ ਖੇਡਾਂ 2026: ਜਾਣੋ ਭਾਰਤ ਨੇ ਪਹਿਲੇ ਦਿਨ ਕਿੰਨੇ ਤਗਮੇ ਜਿੱਤੇ; MMA ਅਤੇ ਕ੍ਰਿਕਟ ਵਿੱਚ ਵੀ ਤਗਮੇ ਪੱਕੇ। ₹24 ਕਰੋੜ ਦਾ ਸਮਾਨ ਸੜਕੇ ਸੁਆਹ: ਤਨਖਾਹ ਨਾ ਮਿਲੀ ਤਾਂ ਕਰਮਚਾਰੀ ਨੇ ਲਗਾਈ ਅੱਗ ਭਾਜਪਾ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਨਾਲ ਖੁੱਲ੍ਹ ਕੇ ਖੜ੍ਹੀ ਹੈ: ਮਨੀਸ਼ ਸਿਸੋਦੀਆ ਤਾਜ਼ਾ ਖਬਰ – ਲੁਧਿਆਣਾ ਦੇ ਹੋਟਲ ਇੰਪੀਰੀਅਲ ਬਲੂ ਵਿੱਚ ਪ੍ਰਾਪਰਟੀ ਡੀਲਰ ਦੀ ਲਾਸ਼ ਮਿਲੀ ਇਨਵੈਸਟ ਪੰਜਾਬ ਤਹਿਤ ਮੌਰਗਨ ਕਰਾਸਿੰਗ ਵਿਖੇ ਵਿਸ਼ਵ ਪ੍ਰਸਿੱਧ ਅਮਰੀਕਨ ਫਾਸਟ-ਫੂਡ ਰੈਸਟੋਰੈਂਟ ਦਾ ਰਸਮੀ ਉਦਘਾਟਨ

Punjab School Holiday News - 17 ਜਨਵਰੀ ਤੱਕ ਬੰਦ ਰਹਿਣਗੇ ਪੰਜਾਬ ਦੇ ਸਕੂਲ? ਜਾਣੋ ਪੂਰਾ ਸੱਚ

Punjab School Holiday News - 17 ਜਨਵਰੀ ਤੱਕ ਬੰਦ ਰਹਿਣਗੇ ਪੰਜਾਬ ਦ


Punjab

Punjab School Holiday News : 17 ਜਨਵਰੀ ਤੱਕ ਬੰਦ ਰਹਿਣਗੇ ਪੰਜਾਬ ਦੇ ਸਕੂਲ? ਜਾਣੋ ਪੂਰਾ ਸੱਚ

Live Punjabi TV Bureau

ਚੰਡੀਗੜ੍ਹ, 13 ਜਨਵਰੀ: ਪੰਜਾਬ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੜਾਕੇ ਦੀ ਠੰਢ ਕਾਰਨ ਪੰਜਾਬ ਦੇ ਸਾਰੇ ਸਕੂਲ ਹੁਣ 17 ਜਨਵਰੀ ਤੱਕ ਬੰਦ ਰਹਿਣਗੇ। ਇਹ ਜਾਅਲੀ ਸੁਨੇਹਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸੋਸ਼ਲ ਮੀਡੀਆ ਅਕਾਊਂਟ (X) ਦੇ ਹਵਾਲੇ ਨਾਲ ਫੈਲਾਇਆ ਜਾ ਰਿਹਾ ਹੈ।

ਸਿੱਖਿਆ ਵਿਭਾਗ ਵੱਲੋਂ ਕੋਈ ਹੁਕਮ ਜਾਰੀ ਨਹੀਂ

ਤੁਹਾਨੂੰ ਦੱਸ ਦੇਈਏ ਕਿ ਇਹ ਖਬਰ ਪੂਰੀ ਤਰ੍ਹਾਂ ਨਿਰਾਧਾਰ ਅਤੇ ਫਰਜ਼ੀ ਹੈ। ਪੰਜਾਬ ਸਰਕਾਰ ਜਾਂ ਸਿੱਖਿਆ ਵਿਭਾਗ ਵੱਲੋਂ ਅਜੇ ਤੱਕ ਛੁੱਟੀਆਂ ਵਧਾਉਣ ਸਬੰਧੀ ਕੋਈ ਵੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਸਿੱਖਿਆ ਮੰਤਰੀ ਦੇ ਨਾਮ 'ਤੇ ਵਾਇਰਲ ਹੋ ਰਿਹਾ ਸਕਰੀਨਸ਼ਾਟ ਜਾਅਲੀ ਹੈ।

ਅਫਵਾਹਾਂ 'ਤੇ ਯਕੀਨ ਨਾ ਕਰਨ ਦੀ ਸਲਾਹ

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਮੌਸਮ ਨੂੰ ਦੇਖਦੇ ਹੋਏ ਛੁੱਟੀਆਂ ਬਾਰੇ ਕੋਈ ਫੈਸਲਾ ਲਿਆ ਜਾਂਦਾ ਹੈ, ਤਾਂ ਉਸਦੀ ਜਾਣਕਾਰੀ ਸਿਰਫ਼ ਅਧਿਕਾਰਤ ਚੈਨਲਾਂ ਰਾਹੀਂ ਹੀ ਸਾਂਝੀ ਕੀਤੀ ਜਾਵੇਗੀ। ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਹੈ ਕਿ ਉਹ ਸੋਸ਼ਲ ਮੀਡੀਆ ਦੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਸਹੀ ਜਾਣਕਾਰੀ ਲਈ ਸਰਕਾਰੀ ਹੁਕਮਾਂ ਦੀ ਉਡੀਕ ਕਰਨ।

Punjab School Holiday News Will Punjab Schools Remain Closed Till January 17 Know The Whole Truth


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now