ਬਠਿੰਡਾ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਖੂਨੀ ਮੁਕਾਬਲਾ: ਮੱਛੀ ਮਾਰਕੀਟ ਨੇੜੇ ਐਨਕਾਊਂਟਰ, ਇੱਕ ਦੇ ਲੱਗੀ ਗੋਲੀ, 5 ਕਾਬੂ    ਅਮਰੀਕਾ ਤੋਂ ਮੰਦਭਾਗੀ ਖ਼ਬਰ: ਗੁਰਦਾਸਪੁਰ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ    ਬੰਗਲਾਦੇਸ਼ 'ਚ ਤਾਰਿਕ ਰਹਿਮਾਨ ਅੱਜ ਲੈਣਗੇ ਪ੍ਰਧਾਨ ਮੰਤਰੀ ਵਜੋਂ ਸਹੁੰ    ਫਗਵਾੜਾ ਦੀ ਯੂਨੀਵਰਸਿਟੀ 'ਚ ਵਿਦਿਆਰਥੀ ਨੇ 9ਵੀਂ ਮੰਜ਼ਿਲ ਤੋਂ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ    Punjab News : ਅੱਜ 6 ਘੰਟੇ ਰਹੇਗਾ ਪਾਵਰ ਕੱਟ, ਇਨ੍ਹਾਂ ਪਿੰਡਾਂ ਦੀ ਬਿਜਲੀ ਸਪਲਾਈ ਰਹੇਗੀ ਬੰਦ    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਦਾ 'ਯੈਲੋ ਅਲਰਟ': ਅੱਜ ਤੋਂ ਚੱਲਣਗੀਆਂ ਤੇਜ਼ ਹਵਾਵਾਂ, ਬਾਰਿਸ਼ ਤੇ ਤੂਫਾਨ ਦੀ ਚੇਤਾਵਨੀ    ਅਮਰੀਕਾ 'ਚ ਖੇਡ ਦੇ ਮੈਦਾਨ 'ਚ ਖੂਨੀ ਖੇਡ: ਹਾਕੀ ਮੈਚ ਦੌਰਾਨ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਸਣੇ 3 ਦੀ ਮੌਤ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (17 ਫ਼ਰਵਰੀ 2026)    ਵਿਆਹ ਦੀ ਰਿਸੈਪਸ਼ਨ 'ਚ ਚੱਲਿਆ ਕ੍ਰਿਕਟ ਦਾ ਜਾਦੂ: ਲਾੜਾ-ਲਾੜੀ ਨੇ ਵੱਡੀ ਸਕਰੀਨ 'ਤੇ ਦੇਖਿਆ ਭਾਰਤ-ਪਾਕਿਸਤਾਨ ਦਾ ਮੈਚ    PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੜ੍ਹੋ   
Lawrence Bishnoi ਗੈਂਗ ਦੀ B Praak ਨੂੰ ਧਮਕੀ, ਕਿਹਾ '10 ਕਰੋੜ ਦਿਓ ਨਹੀਂ ਤਾਂ ਮਿੱਟੀ 'ਚ ਮਿਲਾ ਦੇਵਾਂਗੇ'
January 17, 2026
Lawrence-Bishnoi-Gang-Threatens-
Punjab

Lawrence Bishnoi ਗੈਂਗ ਦੀ B Praak ਨੂੰ ਧਮਕੀ, ਕਿਹਾ '10 ਕਰੋੜ ਦਿਓ ਨਹੀਂ ਤਾਂ ਮਿੱਟੀ 'ਚ ਮਿਲਾ ਦੇਵਾਂਗੇ'

Live Punjabi TV Bureau

ਮੋਹਾਲੀ/ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਸ਼ਹੂਰ ਗਾਇਕ ਬੀ ਪਰਾਕ (B Praak) ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਗੈਂਗਸਟਰਾਂ ਨੇ ਗਾਇਕ ਕੋਲੋਂ 10 ਕਰੋੜ ਰੁਪਏ ਦੀ ਫਿਰੌਤੀ (Extortion) ਮੰਗੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਧਮਕੀ ਸਿੱਧੇ ਬੀ ਪਰਾਕ ਨੂੰ ਨਹੀਂ, ਸਗੋਂ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਗਾਇਕ ਦਿਲਨੂਰ ਦੇ ਜ਼ਰੀਏ ਭੇਜੀ ਗਈ ਹੈ। ਦਿਲਨੂਰ ਨੇ ਇਸ ਸਬੰਧੀ ਮੋਹਾਲੀ ਦੇ ਐਸਐਸਪੀ (SSP) ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।

"ਇਸਨੂੰ ਫੇਕ ਕਾਲ ਨਾ ਸਮਝਿਓ": ਵਾਇਰਲ ਆਡੀਓ 'ਚ ਧਮਕੀ

ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ, ਦਿਲਨੂਰ ਨੂੰ ਵਿਦੇਸ਼ੀ ਨੰਬਰ ਤੋਂ ਇੱਕ ਵੌਇਸ ਨੋਟ (Voice Note) ਆਇਆ ਹੈ। ਫੋਨ ਕਰਨ ਵਾਲੇ ਨੇ ਖੁਦ ਨੂੰ ਆਰਜ਼ੂ ਬਿਸ਼ਨੋਈ ਦੱਸਿਆ ਹੈ, ਜੋ ਵਿਦੇਸ਼ ਵਿੱਚ ਬੈਠ ਕੇ ਲਾਰੈਂਸ ਬਿਸ਼ਨੋਈ ਲਈ ਕੰਮ ਕਰਦਾ ਹੈ। ਆਡੀਓ ਵਿੱਚ ਸਾਫ ਸੁਣਿਆ ਜਾ ਸਕਦਾ ਹੈ:"ਹੈਲੋ, ਆਰਜ਼ੂ ਬਿਸ਼ਨੋਈ ਬੋਲ ਰਿਹਾ ਹਾਂ। ਉਸਨੂੰ (ਬੀ ਪਰਾਕ) ਸੁਨੇਹਾ ਦੇ ਦੇਵੀਂ ਕਿ 10 ਕਰੋੜ ਰੁਪਏ ਚਾਹੀਦੇ ਹਨ। ਤੇਰੇ ਕੋਲ ਇੱਕ ਹਫ਼ਤੇ ਦਾ ਸਮਾਂ ਹੈ। ਜਿਹੜੀ ਮਰਜ਼ੀ ਕੰਟਰੀ (ਦੇਸ਼) ਵਿੱਚ ਚਲੇ ਜਾਓ, ਜੇ ਤੁਹਾਡੇ ਆਲੇ-ਦੁਆਲੇ ਸਾਡਾ ਕੋਈ ਬੰਦਾ ਮਿਲ ਗਿਆ ਤਾਂ ਨੁਕਸਾਨ ਕਰ ਦੇਵਾਂਗੇ। ਇਸਨੂੰ ਫੇਕ ਕਾਲ ਸਮਝਣ ਦੀ ਗਲਤੀ ਨਾ ਕਰਿਓ। ਜੇ ਮਿਲ ਕੇ ਚੱਲੋਗੇ ਤਾਂ ਠੀਕ, ਨਹੀਂ ਤਾਂ ਉਸਨੂੰ ਕਹਿ ਦੇਵੀਂ ਮਿੱਟੀ ਵਿੱਚ ਮਿਲਾ ਦੇਵਾਂਗੇ।"

6 ਜਨਵਰੀ ਨੂੰ ਆਇਆ ਸੀ ਫੋਨ

ਜਾਣਕਾਰੀ ਮੁਤਾਬਕ, ਦਿਲਨੂਰ ਨੂੰ ਪਹਿਲਾਂ 5 ਜਨਵਰੀ ਨੂੰ ਦੋ ਵਾਰ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ, ਜੋ ਉਸਨੇ ਨਹੀਂ ਚੁੱਕਿਆ। 6 ਜਨਵਰੀ ਦੀ ਦੁਪਹਿਰ ਨੂੰ ਦੁਬਾਰਾ ਫੋਨ ਆਇਆ। ਜਦੋਂ ਦਿਲਨੂਰ ਨੇ ਫੋਨ ਚੁੱਕਿਆ ਤਾਂ ਗੱਲਬਾਤ ਸ਼ੱਕੀ ਲੱਗਣ 'ਤੇ ਉਸਨੇ ਕਾਲ ਕੱਟ ਦਿੱਤੀ। ਇਸ ਤੋਂ ਤੁਰੰਤ ਬਾਅਦ ਉਸਨੂੰ ਵਟਸਐਪ 'ਤੇ ਉਕਤ ਧਮਕੀ ਭਰਿਆ ਵੌਇਸ ਮੈਸੇਜ ਮਿਲਿਆ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਦਿੱਲੀ 'ਚ ਪਹਿਲਾਂ ਹੀ ਦਹਿਸ਼ਤ ਫੈਲਾ ਚੁੱਕਾ ਹੈ ਗੈਂਗ

ਜ਼ਿਕਰਯੋਗ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਲਾਰੈਂਸ ਬਿਸ਼ਨੋਈ ਗੈਂਗ ਨੇ ਦਿੱਲੀ ਵਿੱਚ ਦਹਿਸ਼ਤ ਮਚਾਈ ਸੀ। ਗੈਂਗ ਦੇ ਗੁਰਗਿਆਂ ਨੇ ਰੋਹਿਣੀ ਇਲਾਕੇ ਵਿੱਚ ਇੱਕ ਵਪਾਰੀ ਦੇ ਘਰ ਬਾਹਰ 25 ਰਾਊਂਡ ਫਾਇਰਿੰਗ ਕੀਤੀ ਸੀ। ਇਸ ਤੋਂ ਬਾਅਦ ਪੱਛਮੀ ਵਿਹਾਰ ਅਤੇ ਪੂਰਬੀ ਦਿੱਲੀ ਵਿੱਚ ਵੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਮੁਤਾਬਕ ਗੈਂਗ ਦਾ ਤਰੀਕਾ (Modus Operandi) ਇਹੀ ਹੈ ਕਿ ਪਹਿਲਾਂ ਫੋਨ 'ਤੇ ਧਮਕਾਉਣਾ ਅਤੇ ਫਿਰ ਘਰਾਂ ਦੇ ਬਾਹਰ ਗੋਲੀਆਂ ਚਲਾ ਕੇ ਡਰਾਉਣਾ।

Lawrence Bishnoi Gang Threatens B Praak Says Give 10 Crores Or We Will Turn Him Into Dust

local advertisement banners
Comments


Recommended News
Popular Posts
Just Now