ਬਠਿੰਡਾ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਖੂਨੀ ਮੁਕਾਬਲਾ: ਮੱਛੀ ਮਾਰਕੀਟ ਨੇੜੇ ਐਨਕਾਊਂਟਰ, ਇੱਕ ਦੇ ਲੱਗੀ ਗੋਲੀ, 5 ਕਾਬੂ    ਅਮਰੀਕਾ ਤੋਂ ਮੰਦਭਾਗੀ ਖ਼ਬਰ: ਗੁਰਦਾਸਪੁਰ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ    ਬੰਗਲਾਦੇਸ਼ 'ਚ ਤਾਰਿਕ ਰਹਿਮਾਨ ਅੱਜ ਲੈਣਗੇ ਪ੍ਰਧਾਨ ਮੰਤਰੀ ਵਜੋਂ ਸਹੁੰ    ਫਗਵਾੜਾ ਦੀ ਯੂਨੀਵਰਸਿਟੀ 'ਚ ਵਿਦਿਆਰਥੀ ਨੇ 9ਵੀਂ ਮੰਜ਼ਿਲ ਤੋਂ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ    Punjab News : ਅੱਜ 6 ਘੰਟੇ ਰਹੇਗਾ ਪਾਵਰ ਕੱਟ, ਇਨ੍ਹਾਂ ਪਿੰਡਾਂ ਦੀ ਬਿਜਲੀ ਸਪਲਾਈ ਰਹੇਗੀ ਬੰਦ    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਦਾ 'ਯੈਲੋ ਅਲਰਟ': ਅੱਜ ਤੋਂ ਚੱਲਣਗੀਆਂ ਤੇਜ਼ ਹਵਾਵਾਂ, ਬਾਰਿਸ਼ ਤੇ ਤੂਫਾਨ ਦੀ ਚੇਤਾਵਨੀ    ਅਮਰੀਕਾ 'ਚ ਖੇਡ ਦੇ ਮੈਦਾਨ 'ਚ ਖੂਨੀ ਖੇਡ: ਹਾਕੀ ਮੈਚ ਦੌਰਾਨ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਸਣੇ 3 ਦੀ ਮੌਤ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (17 ਫ਼ਰਵਰੀ 2026)    ਵਿਆਹ ਦੀ ਰਿਸੈਪਸ਼ਨ 'ਚ ਚੱਲਿਆ ਕ੍ਰਿਕਟ ਦਾ ਜਾਦੂ: ਲਾੜਾ-ਲਾੜੀ ਨੇ ਵੱਡੀ ਸਕਰੀਨ 'ਤੇ ਦੇਖਿਆ ਭਾਰਤ-ਪਾਕਿਸਤਾਨ ਦਾ ਮੈਚ    PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੜ੍ਹੋ   
ਪੰਜਾਬ ਦੇ CM ਭਗਵੰਤ ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ; ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
January 17, 2026
Punjab-CM-Bhagwant-Mann-Will-Mee
Punjab

ਪੰਜਾਬ ਦੇ CM ਭਗਵੰਤ ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ; ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ

Live Punjabi TV Bureau

ਨਵੀਂ ਦਿੱਲੀ/ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਨੀਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਹਿਮ ਮੀਟਿੰਗ ਕਰਨ ਜਾ ਰਹੇ ਹਨ। ਇਹ ਮੁਲਾਕਾਤ ਦੁਪਹਿਰ 12 ਵਜੇ ਗ੍ਰਹਿ ਮੰਤਰੀ ਦੀ ਰਿਹਾਇਸ਼ 'ਤੇ ਹੋਣੀ ਤੈਅ ਹੋਈ ਹੈ। ਹਾਲਾਂਕਿ ਇਸ ਮੀਟਿੰਗ ਲਈ ਕੋਈ ਪਹਿਲਾਂ ਤੋਂ ਤੈਅ ਲਿਖਤੀ ਏਜੰਡਾ ਨਹੀਂ ਹੈ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਪੰਜਾਬ ਨਾਲ ਜੁੜੇ ਉਹ ਤਮਾਮ ਮਸਲੇ ਚੁੱਕਣਗੇ ਜੋ ਪਿਛਲੇ ਕਾਫੀ ਸਮੇਂ ਤੋਂ ਕੇਂਦਰ ਕੋਲ ਲੰਬਿਤ ਪਏ ਹਨ।

FCI ਅਫਸਰ ਦੀ ਨਿਯੁਕਤੀ 'ਤੇ ਜਤਾਉਣਗੇ ਇਤਰਾਜ਼

ਸੂਤਰਾਂ ਮੁਤਾਬਕ, ਮੀਟਿੰਗ ਦਾ ਮੁੱਖ ਮੁੱਦਾ ਭਾਰਤੀ ਖੁਰਾਕ ਨਿਗਮ (FCI) ਵਿੱਚ ਅਧਿਕਾਰੀ ਦੀ ਨਿਯੁਕਤੀ ਦਾ ਹੋ ਸਕਦਾ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ ਵਿਰੋਧ ਨੂੰ ਦਰਕਿਨਾਰ ਕਰਦਿਆਂ ਐਫਸੀਆਈ (FCI) ਪੰਜਾਬ ਰੀਜਨ ਦੇ ਜਨਰਲ ਮੈਨੇਜਰ ਦੇ ਅਹੁਦੇ 'ਤੇ ਯੂਟੀ ਕਾਡਰ ਦੇ ਇੱਕ ਅਧਿਕਾਰੀ ਨੂੰ ਤਾਇਨਾਤ ਕਰ ਦਿੱਤਾ ਹੈ। ਮੁੱਖ ਮੰਤਰੀ ਮਾਨ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦਾ ਪੱਖ ਮਜ਼ਬੂਤੀ ਨਾਲ ਗ੍ਰਹਿ ਮੰਤਰੀ ਅੱਗੇ ਰੱਖਣਗੇ ਅਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਨਗੇ।

ਸਰਹੱਦੀ ਸੁਰੱਖਿਆ ਅਤੇ ਅਨਾਜ ਦੀ ਚੁੱਕਾਈ

ਇਸ ਤੋਂ ਇਲਾਵਾ ਪੰਜਾਬ ਦੇ ਗੋਦਾਮਾਂ ਵਿੱਚ ਅਨਾਜ ਭਰਨ ਦੀ ਸਮੱਸਿਆ ਵੀ ਇੱਕ ਵੱਡਾ ਮੁੱਦਾ ਹੈ। ਮੁੱਖ ਮੰਤਰੀ ਸੂਬੇ ਵਿੱਚੋਂ ਅਨਾਜ ਦੀ ਮੂਵਮੈਂਟ (ਢੋਆ-ਢੁਆਈ) ਤੇਜ਼ ਕਰਨ ਦੀ ਮੰਗ ਕਰਨਗੇ। ਨਾਲ ਹੀ, ਪਾਕਿਸਤਾਨੀ ਸਰਹੱਦ ਤੋਂ ਡਰੋਨਾਂ ਰਾਹੀਂ ਲਗਾਤਾਰ ਭੇਜੇ ਜਾ ਰਹੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਕੇਂਦਰ ਤੋਂ ਹੋਰ ਸਖਤ ਕਦਮ ਚੁੱਕਣ ਅਤੇ ਸਹਿਯੋਗ ਦੀ ਮੰਗ ਕੀਤੀ ਜਾ ਸਕਦੀ ਹੈ।

Punjab CM Bhagwant Mann Will Meet Home Minister Amit Shah Today Many Important Issues Will Be Discussed

local advertisement banners
Comments


Recommended News
Popular Posts
Just Now