ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਛੱਡੇ ਅੱਥਰੂ ਗੈਸ ਦੇ ਗੋਲੇ    ਬਰਨਾਲਾ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਰੁਕੇਗੀ 'ਵੰਦੇ ਭਾਰਤ ਐਕਸਪ੍ਰੈੱਸ'; ਰਵਨੀਤ ਬਿੱਟੂ ਨੇ ਸਾਂਝਾ ਕੀਤਾ ਸਮਾਂ ਸਾਰਣੀ    ਸੋਨੂੰ ਸ਼ਾਹ ਕਤਲ ਕੇਸ: ਗੈਂਗਸਟਰ ਲਾਰੈਂਸ ਬਿਸ਼ਨੋਈ ਬਰੀ, ਪੁਲਿਸ ਦੀਆਂ ਨਾਕਾਮੀਆਂ ਕਾਰਨ ਕਮਜ਼ੋਰ ਪਿਆ ਕੇਸ    ਵਿਦੇਸ਼ ਭੇਜਣ ਦੇ ਨਾਂ 'ਤੇ 21 ਲੱਖ ਦੀ ਠੱਗੀ; ਕੁੜੀ ਨਾਲ ਮਾਰੀ ਮੱਲ    ਪੰਜਾਬ ਤੇ ਚੰਡੀਗੜ੍ਹ 'ਚ ਸਰਦੀ ਦੀ ਵਿਦਾਇਗੀ: ਅੱਜ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਫ਼ਰਵਰੀ 2026)    Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ   
ਬਿਕਰਮ ਮਜੀਠੀਆ ਨੂੰ ਜੇਲ੍ਹ ਬਾਹਰ ਲੈਣ ਪਹੁੰਚੀ ਪਤਨੀ ਗਨੀਵ ਕੌਰ ਮਜੀਠੀਆ, ਦਿੱਤਾ ਵੱਡਾ ਬਿਆਨ
February 3, 2026
Bikram-Majithia-s-Wife-Ganiv-Kau
Punjab

ਬਿਕਰਮ ਮਜੀਠੀਆ ਨੂੰ ਜੇਲ੍ਹ ਬਾਹਰ ਲੈਣ ਪਹੁੰਚੀ ਪਤਨੀ ਗਨੀਵ ਕੌਰ ਮਜੀਠੀਆ, ਦਿੱਤਾ ਵੱਡਾ ਬਿਆਨ

ਲੰਬੇ ਸਮੇਂ ਬਾਅਦ ਨਾਭਾ ਜੇਲ੍ਹ ਵਿਚੋਂ ਬਾਹਰ ਆਏ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਨੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕੀਤਾ ਅਤੇ ਦਿੱਲੀ ਦੇ ਹੁਕਮਰਾਨਾਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਸਰਕਾਰ ਦੀ 'ਇੱਟ ਨਾਲ ਇੱਟ ਖੜਕਾਉਣਗੇ। ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਨੂੰ ਸੁਨੇਹਾ ਦੇ ਦਿਓ ਨਾ ਤਾਂ ਮਜੀਠੀਆ ਰੁਕੂਗਾ ਨਾ ਝੁਕੂਗਾ। ਮਜੀਠੀਆ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਿੰਨਾ ਸਰਕਾਰ ਨੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਵਾਹਿਗੁਰੂ ਨੇ ਉਨ੍ਹਾਂ ਨੂੰ ਉਨਾ ਹੀ ਬਲ ਬਖਸ਼ਿਆ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚ ਬਿਤਾਏ ਦਿਨਾਂ ਦੌਰਾਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀ ਉਨ੍ਹਾਂ ਦਿਨਾਂ ਦੌਰਾਨ ਆਏ।

ਇਸ ਤੋਂ ਮੈਨੂੰ ਸਭ ਤੋਂ ਵੱਡੀ ਪ੍ਰੇਰਨਾ ਮਿਲੀ। ਛੋਟੇ ਸਾਹਿਬਜ਼ਾਦਿਆਂ ਨੇ ਔਰੰਗਜੇਬ ਮੁਗਲ ਸ਼ਾਸਨ ਦੇ ਦਬਾਅ ਹੇਠ ਨਹੀਂ ਆਏ, ਹੱਕ ਸੱਚ ਦੀ ਗੱਲ ਤਕੜੇ ਹੋ ਕੇ ਕੀਤੀ। ਮੇਰੇ ਵਰਗੇ ਨਾਚੀਜ਼ ਨੂੰ ਸਿੱਖਿਆ ਦੇ ਗਏ ਕਿ ਇਹ ਰਾਹ ਬਹੁਤ ਔਖਾ ਹੈ, ਸਰਕਾਰਾਂ ਪਰਚੇ ਦਿੰਦੀਆਂ, ਧੱਕਾ ਕਰਦੀਆਂ, ਬਹੁਤ ਕੁਝ ਸਹਿਣਾ ਪੈਂਦਾ ਪਰ ਸੱਚ ਦੇ ਰਾਹ ਤੋਂ ਥੜਕਿਓ ਨਾ, ਮੈਨੂੰ ਤਸੱਲੀ ਸੀ ਕਿ ਜੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਇੰਨੀਆਂ ਛੋਟੀਆਂ ਉਮਰਾਂ ਵਿਚ ਇੰਨਾ ਵੱਡਾ ਸੁਨੇਹਾ ਦੇ ਗਏ ਤਾਂ ਦਾਸ ਤਾਂ ਉਨ੍ਹਾਂ ਅੱਗੇ ਕੁਝ ਵੀ ਨਹੀਂ। ਸ਼ਹੀਦੀ ਦਿਹਾੜਿਆਂ ਨੇ ਹੀ ਮੈਨੂੰ ਬਲ ਬਖਸ਼ਿਆ, ਜਦੋਂ ਮੈਨੂੰ ਪਤਾ ਲੱਗਦਾ ਸੀ ਕਿ ਪੰਜਾਬ ਪੁਲਸ ਨਵਾਂ ਪਰਚਾ ਦੇਣ ਲੱਗੀ ਹੈ ਤਾਂ ਮੈਨੂੰ ਚਾਅ ਚੜ੍ਹ ਜਾਂਦਾ ਸੀ।

ਮਜੀਠੀਆ ਨੇ ਕਿਹਾ ਕਿ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਆਪਣੀਆਂ ਮਾਵਾਂ ਭੈਣਾਂ, ਬਜ਼ੁਰਗਾਂ, ਭਰਾਵਾਂ ਅਤੇ ਮਜੀਠੇ ਹਲਕੇ ਵਿਚ ਬੈਠੇ ਇਕ-ਇਕ ਭੈਣ-ਭਰਾ ਦਾ ਸ਼ੁਕਰਾਨਾ ਕਰਦਾ, ਜਿਨ੍ਹਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ। ਇਹ ਅਰਦਾਸਾਂ ਸਦਕਾ ਹੀ ਮੈਂ ਬਾਹਰ ਆਇਆ ਹਾਂ। ਜੇ ਸਰਕਾਰ ਦਾ ਵੱਸ ਚੱਲਦਾ ਤਾਂ ਇਹ ਚਾਹੁੰਦੇ ਸੀ ਕਿ ਮੈਂ ਮਰਿਆ ਬਾਹਰ ਆਵਾਂ, ਮੈਨੂੰ ਇਸ ਗੱਲ ਦੀ ਸਮਝ ਸੀ ਕਿ ਜਦੋਂ ਪੱਤਰਕਾਰਾਂ ਨੂੰ ਨਹੀਂ ਛੱਡਿਆ ਜਾ ਰਿਹਾ, ਫਿਰ ਅਸੀਂ ਕੀ ਚੀਜ਼ ਆ। ਇਨ੍ਹਾਂ ਨੇ ਪੰਜਾਬ ਦੇ ਕਈ ਪੱਤਰਕਾਰਾਂ ਉਪਰ ਪਰਚੇ ਦਿੱਤੇ। ਪੰਜਾਬ ਕੇਸਰੀ ਗਰੁੱਪ ਉਪਰ ਝੂਠੇ ਪਰਚੇ ਦਿੱਤੇ। ਅੱਜ ਜਿਹੜਾ ਵੀ ਸਰਕਾਰ ਨੂੰ ਸੱਚ ਦਾ ਸ਼ੀਸ਼ਾ ਵਿਖਾਉਂਦਾ ਹੈ, ਉਸ ਦਾ ਪਰਚਾ ਕਰਕੇ ਮੂੰਹ ਬੰਦ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੂੰ ਕਹਿ ਦਿਓ ਨਾ ਮਜੀਠੀਆ ਰੁਕੂਗਾ ਨਾ ਝੁਕੂਗਾ।

Bikram Majithia s Wife Ganiv Kaur Majithia Arrives To Take Him Out Of Jail Gives A Big Statement

local advertisement banners
Comments


Recommended News
Popular Posts
Just Now