February 9, 2026
PunjabPunjab Powercut : ਅੱਜ 8 ਘੰਟੇ ਬਿਜਲੀ ਰਹੇਗੀ ਬੰਦ
Live Punjabi TV Bureau
ਕੀਰਤਪੁਰ ਸਾਹਿਬ, 9 ਫਰਵਰੀ 2026 : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (PSPCL) ਦੇ ਸਬ-ਡਵੀਜ਼ਨ ਕੀਰਤਪੁਰ ਸਾਹਿਬ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਅੱਜ ਸੋਮਵਾਰ ਨੂੰ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਕਟੌਤੀ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਦੇ ਕਾਰਨ ਲਗਾਈ ਜਾ ਰਹੀ ਹੈ।
ਫੀਡਰਾਂ ਦੀ ਮੁਰੰਮਤ ਕਾਰਨ ਲਿਆ ਫੈਸਲਾ
ਜੂਨੀਅਰ ਇੰਜੀਨੀਅਰ (JE) ਸੁੱਚਾ ਸਿੰਘ ਨੇ ਦੱਸਿਆ ਕਿ 132 ਕੇ.ਵੀ. ਸਬ-ਸਟੇਸ਼ਨ ਨੱਕੀਆਂ ਤੋਂ ਚੱਲਣ ਵਾਲੇ 11 ਕੇ.ਵੀ. ਫੀਡਰਾਂ ਦੀ ਮੁਰੰਮਤ ਕੀਤੀ ਜਾਣੀ ਹੈ। ਇਸ ਦੇ ਚੱਲਦਿਆਂ ਕੋਟਲਾ, ਗੱਜਪੁਰ, ਕੀਰਤਪੁਰ ਸਾਹਿਬ, ਮੋੜਾ ਅਤੇ ਪਹਾੜਪੁਰ ਫੀਡਰਾਂ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।
ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਲੱਗੇਗਾ ਕੱਟ
ਬਿਜਲੀ ਵਿਭਾਗ ਮੁਤਾਬਕ ਇਹ ਕਟੌਤੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗੀ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੰਮ ਵਿੱਚ ਸਹਿਯੋਗ ਦੇਣ ਤਾਂ ਜੋ ਮੁਰੰਮਤ ਦਾ ਕੰਮ ਜਲਦ ਮੁਕੰਮਲ ਕੀਤਾ ਜਾ ਸਕੇ।
ਪ੍ਰਭਾਵਿਤ ਹੋਣ ਵਾਲੇ ਪਿੰਡ
ਇਸ ਦੌਰਾਨ ਗੱਜਪੁਰ, ਕੀਰਤਪੁਰ ਸਾਹਿਬ, ਮੋੜਾ, ਪਹਾੜਪੁਰ, ਸਮਲਾਹ, ਕਲਰਬਾਸ, ਰਾਏਪੁਰ ਸਾਹਨੀ, ਮੱਸੇਵਾਲ, ਦੇਹਣੀ, ਚੰਦਪੁਰ, ਝਿੰਝੜੀ, ਠੋੜਾ ਮਾਜਰਾ, ਮਿੰਡਵਾਂ, ਹਰੀਵਾਲ, ਮਹਿੰਦਲੀ ਖੁਰਦ, ਚੀਕਣਾ, ਦਬੂੜ, ਲਖੇੜ, ਮਝੇੜ, ਸਾਹਪੁਰ ਅਤੇ ਬੱਡਲ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
Punjab Powercut Power Will Be Out For 8 Hours Today