February 10, 2026
Punjabਪੰਜਾਬ ਵਾਸੀ ਸਾਵਧਾਨ! ਅੱਜ ਕਈ ਇਲਾਕਿਆਂ 'ਚ ਲੱਗਣਗੇ ਲੰਬੇ ਬਿਜਲੀ ਕੱਟ, ਦੇਖੋ ਆਪਣੇ ਸ਼ਹਿਰ ਦੀ ਸੂਚੀ
ਚੰਡੀਗੜ੍ਹ, 10 ਫਰਵਰੀ 2026
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਵਰਕੌਮ (PSPCL) ਵੱਲੋਂ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕਾਰਨ ਅੱਜ ਯਾਨੀ ਮੰਗਲਵਾਰ ਨੂੰ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਅਧਿਕਾਰੀਆਂ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਬਿਜਲੀ ਕੱਟਾਂ ਦਾ ਪੂਰਾ ਵੇਰਵਾ:
ਤਪਾ ਮੰਡੀ: ਧੌਲਾ ਸਬ-ਸਟੇਸ਼ਨ ਦੀ ਮੁਰੰਮਤ ਕਾਰਨ ਸਵੇਰੇ 10:00 ਤੋਂ ਦੁਪਹਿਰ 2:00 ਵਜੇ ਤੱਕ ਧੌਲਾ, ਕਾਹਨੇਕੇ ਅਤੇ ਧੂਰਕੋਟ ਸਮੇਤ ਕਈ ਪਿੰਡਾਂ ਦੀ ਬਿਜਲੀ ਗੁੱਲ ਰਹੇਗੀ।
ਦਸੂਹਾ: ਟਾਵਰ ਦੀ ਮੁਰੰਮਤ ਦੇ ਚੱਲਦਿਆਂ ਸਵੇਰੇ 8:00 ਤੋਂ ਰਾਤ 8:00 ਵਜੇ ਤੱਕ ਸੈਦੋਂਵਾਲ, ਭੀਖੋਵਾਲ, ਕਲਿਆਣਪੁਰ ਅਤੇ ਹੋਰ ਇਲਾਕਿਆਂ ਵਿੱਚ 12 ਘੰਟੇ ਦਾ ਕੱਟ ਲੱਗੇਗਾ।
ਫਾਜ਼ਿਲਕਾ: ਸ਼ਕਤੀ ਨਗਰ ਫੀਡਰ ਦੀ ਮੁਰੰਮਤ ਕਾਰਨ ਸਵੇਰੇ 10:00 ਤੋਂ ਸ਼ਾਮ 5:00 ਵਜੇ ਤੱਕ ਐਮ.ਆਰ. ਕਾਲਜ ਰੋਡ, ਕਾਂਸ਼ੀਰਾਮ ਕਲੋਨੀ ਅਤੇ ਆਨੰਦਪੁਰ ਮੁਹੱਲੇ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਨੂਰਪੁਰਬੇਦੀ: ਅਬਿਆਣਾ ਫੀਡਰ ਅਧੀਨ ਆਉਂਦੇ ਪਿੰਡਾਂ ਜਿਵੇਂ ਨੰਗਲ, ਹਰੀਪੁਰ ਫੂਲੜੇ ਅਤੇ ਟਿੱਬਾ ਟੱਪਰੀਆਂ ਵਿੱਚ ਸਵੇਰੇ 10:00 ਤੋਂ ਸ਼ਾਮ 4:00 ਵਜੇ ਤੱਕ ਬਿਜਲੀ ਬੰਦ ਰਹੇਗੀ।
ਤਰਨਤਾਰਨ: ਸਿਟੀ ਫੀਡਰਾਂ ਦੇ ਕੰਮ ਕਾਰਨ ਤਹਿਸੀਲ ਬਾਜ਼ਾਰ, ਸਰਹਾਲੀ ਰੋਡ ਅਤੇ ਕਾਜ਼ੀਕੋਟ ਰੋਡ ਵਰਗੇ ਇਲਾਕਿਆਂ ਵਿੱਚ ਸਵੇਰੇ 10:00 ਤੋਂ ਸ਼ਾਮ 5:00 ਵਜੇ ਤੱਕ ਬਿਜਲੀ ਨਹੀਂ ਆਵੇਗੀ।
ਗੁਰਦਾਸਪੁਰ: ਤ੍ਰਿਮੋ ਰੋਡ ਫੀਡਰ ਦੀ ਮੁਰੰਮਤ ਕਾਰਨ ਸਵੇਰੇ 10:00 ਤੋਂ ਸ਼ਾਮ 5:00 ਵਜੇ ਤੱਕ ਸੰਤ ਨਗਰ ਅਤੇ ਗੌਰਮਿੰਟ ਕਾਲਜ ਦੇ ਆਲੇ-ਦੁਆਲੇ ਸਪਲਾਈ ਬੰਦ ਰਹੇਗੀ।
ਹੁਸ਼ਿਆਰਪੁਰ (11 ਫਰਵਰੀ): ਹੁਸ਼ਿਆਰਪੁਰ/ਹਰਿਆਣਾ ਵਿੱਚ ਬੁੱਧਵਾਰ ਨੂੰ ਸਵੇਰੇ 10:00 ਤੋਂ ਸ਼ਾਮ 4:00 ਵਜੇ ਤੱਕ ਭੂੰਗਾ, ਕੋਟਲੀ ਅਤੇ ਜਨੌੜੀ ਸਮੇਤ ਸਾਰੇ 11 ਕੇਵੀ ਫੀਡਰਾਂ ਦੀ ਬਿਜਲੀ ਬੰਦ ਰੱਖੀ ਜਾਵੇਗੀ।
Punjab Residents Beware Long Power Cuts Will Occur In Many Areas Today Check The List Of Your City