ਨੈਸ਼ਨਲ ਹੈਰਾਲਡ ਮਾਮਲੇ 'ਚ ED ਵੱਲੋਂ ਚਾਰਜਸ਼ੀਟ 'ਚ 661 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ    ਮਿਆਂਮਾਰ 'ਚ ਮੁੜ ਭੂਚਾਲ ਦੇ ਝਟਕੇ ਕੀਤੇ ਮਹਿਸੂਸ, 3.9 ਤੀਬਰਤਾ ਨਾਲ ਹਿੱਲੀ ਧਰਤੀ    ਬਾਬਾ ਬਕਾਲਾ ਸਾਹਿਬ ਵਿਖੇ ਪੁਲਿਸ ਨੇ ਬੁਲਡੋਜ਼ਰ ਨਾਲ ਨਜਾਇਜ਼ ਕਬਜ਼ਾ ਹਟਾਇਆ    ਜਲੰਧਰ 'ਚ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ FIR ਦਰਜ    ਮੌਸਮ ਵਿਭਾਗ ਵੱਲੋਂ ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ    ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਲਾਈਨਜ਼ ਥਾਣੇ ਦੇ SHO ਤੇ ਵਧੀਕ SHO ਨੂੰ ਕੀਤਾ ਮੁਅੱਤਲ    MI ਬਨਾਮ SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਸਾਹਮਣੇ 163 ਦੌੜਾਂ ਦਾ ਟੀਚਾ ਰੱਖਿਆ    ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਪਰਉਪਕਾਰ ਸਿੰਘ ਘੁੰਮਣ ਹੋਣਗੇ ਅਕਾਲੀ ਦਲ ਦੇ ਉਮੀਦਵਾਰ    Film Jaat: ਬਾਕਸ ਆਫਿਸ 'ਤੇ ਸੰਨੀ ਦਿਓਲ ਦੀ ਫਿਲਮ ਜਾਟ ਦਾ ਦਬਦਬਾ ਕਾਇਮ    SLBC ਸੁਰੰਗ ਹਾਦਸਾ: ਤੇਲੰਗਾਨਾ ਸਰਕਾਰ ਵੱਲੋਂ ਕਮੇਟੀ ਦਾ ਗਠਨ, ਲਾਪਤਾ ਲੋਕਾਂ ਨੂੰ ਲੱਭਣ ਲਈ ਖੋਜ ਮੁਹਿੰਮ ਸ਼ੁਰੂ   
ਮਹਾਵੀਰ ਜੈਅੰਤੀ ਦਾ ਧਾਰਮਿਕ ਮਹੱਤਵ
April 10, 2025
Religious-Significance-Of-Mahavi

Admin / Religious

ਜੈਨ ਧਰਮ ਵਿਚ ਭਗਵਾਨ ਮਹਾਂਵੀਰ ਨੂੰ ਭਗਵਾਨ ਦੇ ਰੂਪ ਵਿਚ ਪੂਜਿਆ ਜਾਂਦਾ ਹੈ, ਜਿਨ੍ਹਾਂ ਦਾ ਜਨਮ ਦਿਨ ਹਰ ਸਾਲ ਚੈਤਰ ਮਹੀਨੇ ਦੀ ਸ਼ੁਕਲਪੱਖ ਦੀ ਤ੍ਰਯੋਦਸ਼ੀ ਤਰੀਕ ਨੂੰ ਆਉਂਦਾ ਹੈ। ਇਸ ਸਾਲ ਇਹ ਪਵਿੱਤਰ ਤਿਉਹਾਰ 10 ਅਪ੍ਰੈਲ 2025 ਨੂੰ ਮਨਾਇਆ ਜਾ ਰਿਹਾ ਹੈ। ਭਗਵਾਨ ਮਹਾਵੀਰ ਜੈਨ ਧਰਮ ਦੇ ਚੌਵੀਵੇਂ ਤੀਰਥੰਕਰ ਸਨ, ਜਿਨ੍ਹਾਂ ਦਾ ਜਨਮ ਬਿਹਾਰ ਦੇ ਕੁੰਡਲਪੁਰ ਸ਼ਾਹੀ ਪਰਿਵਾਰ ਵਿਚ ਹੋਇਆ ਸੀ। ਜੈਨ ਧਰਮ ਵਿਚ, ਜੋ ਆਪਣੀਆਂ ਇੰਦਰੀਆਂ ਅਤੇ ਭਾਵਨਾਵਾਂ ਉੱਤੇ ਜਿੱਤ ਪ੍ਰਾਪਤ ਕਰਦਾ ਹੈ, ਉਸਨੂੰ ਤੀਰਥੰਕਰ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਸੱਚ ਅਤੇ ਅਹਿੰਸਾ ਦੇ ਪ੍ਰਤੀਕ ਮੰਨੇ ਜਾਣ ਵਾਲੇ ਭਗਵਾਨ ਮਹਾਵੀਰ ਦੇ ਜਨਮ ਦਿਨ ਦੀ ਧਾਰਮਿਕ ਮਹੱਤਤਾ ਅਤੇ ਉਨ੍ਹਾਂ ਦੇ ਜੀਵਨ ਨਾਲ ਜੁੜੀ ਕਥਾ ਬਾਰੇ। ਇਸ ਸਾਲ 10 ਅਪ੍ਰੈਲ 2025 ਨੂੰ ਮਹਾਵੀਰ ਸਵਾਮੀ ਦੀ ਜੈਅੰਤੀ ਮਨਾਈ ਜਾਵੇਗੀ।


ਭਗਵਾਨ ਮਹਾਵੀਰ ਦੀ ਕਹਾਣੀ

ਧਾਰਮਿਕ ਕਥਾ ਅਨੁਸਾਰ ਭਗਵਾਨ ਮਹਾਵੀਰ ਸਵਾਮੀ ਦਾ ਜਨਮ ਬਿਹਾਰ ਦੇ ਕੁੰਡਲਪੁਰ ਵਿਖੇ ਰਾਜਾ ਸਿਧਾਰਥ ਅਤੇ ਰਾਣੀ ਤ੍ਰਿਸ਼ਲਾ ਦੇ ਘਰ ਹੋਇਆ ਸੀ। ਇਕ ਸ਼ਾਹੀ ਪਰਿਵਾਰ ਵਿਚ ਪੈਦਾ ਹੋਏ ਭਗਵਾਨ ਮਹਾਵੀਰ ਸਵਾਮੀ ਨੇ 30 ਸਾਲ ਦੀ ਉਮਰ ਵਿਚ ਆਪਣਾ ਰਾਜ ਛੱਡ ਦਿੱਤਾ ਅਤੇ ਸੱਚ ਦੀ ਖੋਜ ਲਈ ਜੰਗਲਾਂ ਵਿਚ ਚਲੇ ਗਏ। ਮੰਨਿਆ ਜਾਂਦਾ ਹੈ ਕਿ ਭਗਵਾਨ ਮਹਾਵੀਰ ਸਵਾਮੀ ਨੇ ਲਗਭਗ 12 ਸਾਲ ਜੰਗਲ ਵਿਚ ਰਹਿ ਕੇ ਕਠਿਨ ਤਪੱਸਿਆ ਕਰਕੇ ਸੱਚ ਦਾ ਅਨੁਭਵ ਕੀਤਾ ਸੀ। ਜੈਨ ਧਰਮ ਨਾਲ ਜੁੜੇ ਮਹਾਵੀਰ ਸਵਾਮੀ ਉਨ੍ਹਾਂ ਤੀਰਥੰਕਰਾਂ ਵਿੱਚੋ ਇਕ ਹਨ, ਜਿਨ੍ਹਾਂ ਨੇ ਆਪਣੀ ਤਪੱਸਿਆ ਦੇ ਬਲ ‘ਤੇ ਗਿਆਨ ਪ੍ਰਾਪਤ ਕੀਤਾ ਸੀ।


ਮਹਾਵੀਰ ਜੈਅੰਤੀ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ?

ਜੈਨ ਧਰਮ ਨਾਲ ਜੁੜੇ ਲੋਕਾਂ ਅਤੇ ਸ਼੍ਰੀ ਮਹਾਵੀਰ ਸਵਾਮੀ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਲਈ ਮਹਾਵੀਰ ਜੈਅੰਤੀ ਦਾ ਤਿਉਹਾਰ ਬਹੁਤ ਮਹੱਤਵਪੂਰਨ ਹੈ। ਇਹੀ ਕਾਰਨ ਹੈ ਕਿ ਇਸ ਸ਼ੁਭ ਦਿਹਾੜੇ ‘ਤੇ ਭਗਵਾਨ ਮਹਾਂਵੀਰ ਦੇ ਸ਼ਰਧਾਲੂ ਵੱਖ-ਵੱਖ ਥਾਵਾਂ ‘ਤੇ ਧਾਰਮਿਕ ਸਮਾਗਮ ਆਯੋਜਿਤ ਕਰਦੇ ਹਨ। ਮਹਾਵੀਰ ਜੈਅੰਤੀ ਵਾਲੇ ਦਿਨ ਜੈਨ ਧਰਮ ਨਾਲ ਜੁੜੇ ਲੋਕ ਪ੍ਰਭਾਤ ਫੇਰੀ ਕੱਢਦੇ ਹਨ। ਇਸ ਦਿਨ ਭਗਵਾਨ ਮਹਾਵੀਰ ਦੀ ਮੂਰਤੀ ਨੂੰ ਵਿਸ਼ੇਸ਼ ਤੌਰ ‘ਤੇ ਇਸ਼ਨਾਨ ਕਰਵਾਇਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪੰਘੂੜੇ ‘ਤੇ ਬਿਠਾਇਆ ਜਾਂਦਾ ਹੈ ਅਤੇ ਜਗ੍ਹਾ-ਜਗ੍ਹਾ ਸੈਰ ਕਰਨ ਲਈ ਲਿਜਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੀ ਆਸਥਾ ਅਨੁਸਾਰ ਭਗਵਾਨ ਮਹਾਵੀਰ ਨੂੰ ਫਲ, ਫੁੱਲ ਅਤੇ ਜਲ ਚੜ੍ਹਾਉਂਦੇ ਹਨ।

Religious Significance Of Mahavir Jayanti

local advertisement banners
Comments


Recommended News
Popular Posts
Just Now