UPI Now Pay Later: ਖਾਤੇ 'ਚ ਪੈਸੇ ਨਾ ਹੋਣ 'ਤੇ ਵੀ ਹੋਵੇਗੀ ਪੇਮੈਂਟ; ਜਾਣੋ ਬੈਂਕ ਤੋਂ ਉਧਾਰ ਲੈ ਕੇ UPI ਕਰਨ ਦਾ ਤਰੀਕਾ    ਪੰਜਾਬ 'ਚ ਅੱਜ ਸਾਰੇ ਸਕੂਲਾਂ 'ਚ ਛੁੱਟੀ    Punjab Power Cut : ਦਰਜਨਾਂ ਪਿੰਡਾਂ 'ਚ ਅੱਜ 7 ਘੰਟੇ ਗੁੱਲ ਰਹੇਗੀ ਬਿਜਲੀ; ਜਾਣੋ ਸਮਾਂ    ਟਰੰਪ ਦੀਆਂ ਧਮਕੀਆਂ 'ਤੇ ਕੈਨੇਡਾ ਦਾ ਜਵਾਬ; PM ਕਾਰਨੀ ਨੇ ਵਪਾਰਕ ਜੰਗ ਵਿਚਾਲੇ ਕੀਤੇ ਵੱਡੇ ਐਲਾਨ    Delhi 'ਚ ਅੱਜ ਫਿਰ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ; ਪਾਰੇ 'ਚ ਆਵੇਗੀ ਗਿਰਾਵਟ, ਜਾਣੋ ਅਪਡੇਟ    ਵੱਡੀ ਖ਼ਬਰ : ਗੈਂਗਸਟਰ Goldy Brar ਦੇ ਮਾਪੇ ਗ੍ਰਿਫ਼ਤਾਰ; ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ ਲਿਆ ਹਿਰਾਸਤ 'ਚ, ਜਾਣੋ ਕੀ ਹੈ ਪੂਰਾ ਮਾਮਲਾ    Punjab Weather Alert : ਪੰਜਾਬ-ਚੰਡੀਗੜ੍ਹ 'ਚ ਅੱਜ ਕੁਦਰਤ ਦਿਖਾਏਗੀ ਤੇਵਰ; ਮੀਂਹ, ਗਰਜ ਅਤੇ ਤੇਜ਼ ਹਵਾਵਾਂ ਦਾ 'ਯੈਲੋ ਅਲਰਟ' ਜਾਰੀ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਜਨਵਰੀ 2026)    ਗਣਤੰਤਰ ਦਿਵਸ: ਦਿੱਲੀ ਬਣੀ ਕਿਲ੍ਹਾ! ਜ਼ਮੀਨ ਤੋਂ ਅਸਮਾਨ ਤੱਕ 15 ਹਜ਼ਾਰ ਜਵਾਨ ਤਾਇਨਾਤ, ਹਰ ਸ਼ੱਕੀ 'ਤੇ ਤਿੱਖੀ ਨਜ਼ਰ    ਚੰਡੀਗੜ੍ਹ ਵਾਸੀਓ ਸਾਵਧਾਨ! ਅੱਜ ਘਰੋਂ ਨਿਕਲਣ ਤੋਂ ਪਹਿਲਾਂ ਦੇਖੋ ਇਹ ਲਿਸਟ, ਇਹ ਸੜਕਾਂ ਰਹਿਣਗੀਆਂ ਬੰਦ   
Punjab Weather : ਮੌਸਮ ਵਿਭਾਗ ਵੱਲੋਂ ਮੀਂਹ ਤੇ ਗੜੇਮਾਰੀ ਦਾ 'ਯੈਲੋ ਅਲਰਟ', ਜਾਣੋ ਆਉਣ ਵਾਲੇ 3 ਦਿਨਾਂ ਦਾ ਹਾਲ
January 26, 2026
Punjab-Weather-Yellow-Alert-Of-R
Punjab

Punjab Weather : ਮੌਸਮ ਵਿਭਾਗ ਵੱਲੋਂ ਮੀਂਹ ਤੇ ਗੜੇਮਾਰੀ ਦਾ 'ਯੈਲੋ ਅਲਰਟ', ਜਾਣੋ ਆਉਣ ਵਾਲੇ 3 ਦਿਨਾਂ ਦਾ ਹਾਲ

Live Punjabi TV Bureau

ਚੰਡੀਗੜ੍ਹ, 26 ਜਨਵਰੀ 2026: ਪਹਾੜਾਂ 'ਤੇ ਹੋ ਰਹੀ ਬਰਫ਼ਬਾਰੀ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ। ਭਾਵੇਂ ਅੱਜ ਸੋਮਵਾਰ ਲਈ ਕੋਈ ਖ਼ਾਸ ਚੇਤਾਵਨੀ ਨਹੀਂ ਹੈ, ਪਰ ਮੌਸਮ ਵਿਭਾਗ ਨੇ 27 ਤੋਂ 29 ਜਨਵਰੀ ਤੱਕ ਤੇਜ਼ ਹਵਾਵਾਂ, ਬਿਜਲੀ ਲਿਸ਼ਕਣ ਅਤੇ ਗੜੇਮਾਰੀ ਨੂੰ ਲੈ ਕੇ 'ਯੈਲੋ ਅਲਰਟ' ਜਾਰੀ ਕਰ ਦਿੱਤਾ ਹੈ।

ਪੱਛਮੀ ਗੜਬੜੀ ਫਿਰ ਦਿਖਾਏਗੀ ਅਸਰ

ਮੌਸਮ ਮਾਹਿਰਾਂ ਮੁਤਾਬਕ ਅੱਜ ਇੱਕ ਨਵੀਂ ਪੱਛਮੀ ਗੜਬੜੀ (Western Disturbance) ਸਰਗਰਮ ਹੋ ਰਹੀ ਹੈ। ਇਸ ਦੇ ਪ੍ਰਭਾਵ ਕਾਰਨ 27 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਕੁਝ ਥਾਵਾਂ 'ਤੇ ਗੜੇ ਵੀ ਪੈ ਸਕਦੇ ਹਨ।

ਫਿਰੋਜ਼ਪੁਰ ਰਿਹਾ ਸਭ ਤੋਂ ਠੰਢਾ

ਸੂਬੇ ਵਿੱਚ ਫਿਰੋਜ਼ਪੁਰ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਵਿੱਚ ਵੀ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲਿਆ। ਆਉਣ ਵਾਲੇ ਦੋ ਦਿਨਾਂ ਵਿੱਚ ਤਾਪਮਾਨ ਵਿੱਚ 4 ਤੋਂ 6 ਡਿਗਰੀ ਦਾ ਵਾਧਾ ਹੋ ਸਕਦਾ ਹੈ, ਪਰ ਮੀਂਹ ਤੋਂ ਬਾਅਦ ਪਾਰਾ ਫਿਰ ਤੋਂ 3-5 ਡਿਗਰੀ ਤੱਕ ਡਿੱਗਣ ਦੀ ਉਮੀਦ ਹੈ।

ਅਗਲੇ 3 ਦਿਨਾਂ ਦੀ ਭਵਿੱਖਬਾਣੀ

  • 27 ਜਨਵਰੀ: ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ।

  • 28 ਜਨਵਰੀ: ਪਠਾਨਕੋਟ, ਗੁਰਦਾਸਪੁਰ ਅਤੇ ਰੂਪਨਗਰ ਵਿੱਚ ਮੀਂਹ ਪੈ ਸਕਦਾ ਹੈ, ਜਦਕਿ ਬਾਕੀ ਇਲਾਕਿਆਂ ਵਿੱਚ ਸੀਤ ਲਹਿਰ ਚੱਲੇਗੀ।

  • 29 ਜਨਵਰੀ: ਮੌਸਮ ਖੁਸ਼ਕ ਹੋ ਜਾਵੇਗਾ ਪਰ ਠੰਢ ਵਿੱਚ ਵਾਧਾ ਹੋਵੇਗਾ। 30 ਜਨਵਰੀ ਤੋਂ ਇੱਕ ਹੋਰ ਨਵੀਂ ਗੜਬੜੀ ਆਉਣ ਦੀ ਸੰਭਾਵਨਾ ਹੈ।

Punjab Weather Yellow Alert Of Rain And Hail From The Meteorological Department Know The Situation For The Next 3 Days

local advertisement banners
Comments


Recommended News
Popular Posts
Just Now