ਪਠਾਨਕੋਟ ਦੇ ਕਿਸਾਨ ਦੀ ਧੀ ਨੇ ਨਾਂ ਕੀਤਾ ਰੋਸ਼ਨ, ਪਲਵੀ ਰਾਜਪੂਤ ਬਣੀ ਭਾਰਤੀ ਫੌਜ 'ਚ ਲੈਫਟੀਨੈਂਟ    Business Scam : 2200 ਕਰੋੜ ਦਾ ਆਨਲਾਈਨ ਘਪਲਾ ਕਰਨ ਵਾਲਾ ਇਕ ਹੋਰ ਮੁਲਜ਼ਮ ਗ੍ਰਿਫਤਾਰ, ਕਰੋੜਾਂ ਰੁਪਏ ਦੇ ਦਸਤਾਵੇਜ਼ ਬਰਾਮਦ    Panama Deports 130 Indian: ਪਨਾਮਾ ਨੇ ਅਮਰੀਕਾ ਨਾਲ ਸਮਝੌਤੇ ਤਹਿਤ 130 ਭਾਰਤੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ, ਚਾਰਟਰਡ ਫਲਾਈਟ ਰਾਹੀਂ ਵਾਪਸ ਦਿੱਲੀ ਭੇਜਿਆ    Haryana Elections 2024 : ਕਾਂਗਰਸ ਨੇ 32 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਤਿੰਨ ਨਵੇਂ ਚਿਹਰਿਆਂ ਨੂੰ ਮਿਲਿਆ ਮੌਕਾ    Kolkata Case: 'ਮੈਂ ਨਹੀਂ ਕੀਤਾ ਕਤਲ, ਮੈਨੂੰ ਫਸਾਇਆ ਗਿਆ', ਪੌਲੀਗ੍ਰਾਫ਼ ਟੈਸਟ 'ਚ ਸੰਜੇ ਰਾਏ ਕਤਲ ਦੇ ਦੋਸ਼ਾਂ ਤੋਂ ਮੁਕਰਿਆ    Punjab Weather: ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਇਸ ਸਾਲ 22 ਫੀਸਦੀ ਘੱਟ ਹੋਈ ਬਾਰਿਸ਼    Sidhugarh: ਗਰੀਬ ਪਰਿਵਾਰ ਦੇ ਘਰ ਦਾ ਬੁਝਿਆ ਚਿਰਾਗ, ਗੁਬਾਰੇ ਨੇ ਲਈ 13 ਸਾਲਾ ਬੱਚੇ ਦੀ ਜਾਨ    Boeing Starliner : ਸੁਨੀਤਾ ਵਿਲੀਅਮਸ ਦੇ ਬਿਨਾਂ ਨਿਊ ਮੈਕਸੀਕੋ ਦੇ ਰੇਗਿਸਤਾਨ 'ਚ ਲੈਂਡ ਹੋਇਆ ਬੋਇੰਗ ਸਟਾਰਲਾਈਨਰ    Punjabi Singer Karan Aujla : ਮਸ਼ਹੂਰ ਪੰਜਾਬੀ ਗਾਇਕ 'ਤੇ ਲਾਈਵ ਸ਼ੋਅ ਦੌਰਾਨ ਹੋਇਆ ਹਮਲਾ, Video Viral    Amroha : ਟਿਫਿਨ 'ਚ ਲੈ ਕੇ ਆਇਆ Non-Veg, ਪ੍ਰਿੰਸੀਪਲ ਨੇ 7 ਸਾਲ ਦੇ ਵਿਦਿਆਰਥੀ ਨੂੰ ਸਕੂਲ 'ਚੋਂ ਕੱਢਿਆ, ਵੀਡੀਓ ਵਾਇਰਲ   
Paris Olympics 2024:ਖੇਡਾਂ ਦੇ ਮਹਾਕੁੰਭ ਦਾ ਆਗਾਜ਼ ਅੱਜ ਤੋਂ, ਪੈਰਿਸ 'ਚ ਤਿਰੰਗਾ ਲਹਿਰਾਉਣ ਲਈ ਭਾਰਤ ਦੇ 117 ਖਿਡਾਰੀ ਤਿਆਰ
July 25, 2024
Paris-Olympics-2024-Mahakumbh-Of

Admin / Sports

ਸਪੋਰਟਸ ਡੈਸਕ : ਖੇਡਾਂ ਦਾ ਮਹਾਕੁੰਭ ਪੈਰਿਸ ਓਲੰਪਿਕ-2024 ਦਾ ਅੱਜ ਆਗਾਜ਼ ਹੋਵੇਗਾ। ਇਸ ਗਲੋਬਲ ਟੂਰਨਾਮੈਂਟ ਵਿਚ ਭਾਰਤ ਦੇ 117 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਆਪਣਾ ਸਰਬੋਤਮ ਪ੍ਰਦਰਸ਼ਨ ਦੇਣ ਲਈ ਤਿਆਰ ਹਨ। ਭਾਰਤ ਨੇ ਟੋਕੀਓ ਓਲੰਪਿਕ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ ਸੱਤ ਤਗਮੇ ਜਿੱਤੇ ਸੀ। ਇਸ ਵਾਰ ਭਾਰਤੀ ਖਿਡਾਰੀਆਂ ਦਾ ਟੀਚਾ ਮੈਡਲਾਂ ਦੀ ਗਿਣਤੀ ਨੂੰ ਦੋਹਰੇ ਅੰਕਾਂ ਤੱਕ ਲਿਜਾਣਾ ਹੋਵੇਗਾ।

ਪਹਿਲੀ ਵਾਰ ਓਲੰਪਿਕ 'ਚ ਖੇਡਣਗੇ 70 ਭਾਰਤੀ ਖਿਡਾਰੀ

ਭਾਰਤੀ ਓਲੰਪਿਕ ਸੰਘ (ਆਈਓਏ) ਨੇ 117 ਖਿਡਾਰੀਆਂ ਦਾ ਦਲ ਪੈਰਿਸ ਭੇਜਿਆ ਹੈ। ਇਨ੍ਹਾਂ ਵਿਚੋਂ 70 ਖਿਡਾਰੀ ਪਹਿਲੀ ਵਾਰ ਓਲੰਪਿਕ ਵਿਚ ਖੇਡਣਗੇ। 47 ਭਾਰਤੀ ਖਿਡਾਰੀ ਹਨ ਜਿਨ੍ਹਾਂ ਨੇ ਓਲੰਪਿਕ ਵਿਚ ਇਕ ਜਾਂ ਉਸ ਤੋਂ ਵੱਧ ਹਿੱਸਾ ਲਿਆ ਹੈ। ਪੈਰਿਸ ਓਲੰਪਿਕ ਵਿਚ ਨੀਰਜ ਚੋਪੜਾ, ਮੀਰਾਬਾਈ ਚਾਨੂ, ਲਵਲੀਨਾ ਅਤੇ ਪੀਵੀ ਸਿੰਧੂ ਤੋਂ ਇਕ ਵਾਰ ਫਿਰ ਤਗਮੇ ਦੀ ਉਮੀਦ ਹੈ।

ਭਾਰਤ ਨੇ ਹੁਣ ਤੱਕ ਜਿੱਤੇ ਹਨ ਕੁੱਲ 35 ਤਗਮੇ

ਭਾਰਤ ਨੇ ਓਲੰਪਿਕ ਵਿਚ ਹੁਣ ਤੱਕ ਕੁੱਲ 35 ਤਗਮੇ ਜਿੱਤੇ ਹਨ। ਇਨ੍ਹਾਂ ਵਿਚ 10 ਸੋਨ, 9 ਚਾਂਦੀ ਅਤੇ 16 ਕਾਂਸੀ ਦੇ ਤਗਮੇ ਸ਼ਾਮਲ ਹਨ। 2020 ਟੋਕੀਓ ਓਲੰਪਿਕ ਭਾਰਤ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸੀ, ਜਿਸ ਵਿਚ ਦੇਸ਼ ਨੇ ਇਕ ਸੋਨੇ, ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਗਮਿਆਂ ਸਮੇਤ ਕੁੱਲ ਸੱਤ ਤਗਮੇ ਜਿੱਤੇ ਸਨ। ਇਸ ਵਾਰ ਭਾਰਤੀ ਅਥਲੀਟ ਆਪਣੇ ਦੇਸ਼ ਨੂੰ ਦੋਹਰੇ ਅੰਕ 'ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਨਗੇ।


ਟੋਕੀਓ ਓਲੰਪਿਕ 'ਚ ਭਾਰਤ ਨੇ ਜਿੱਤੇ ਸੀ ਸੱਤ ਤਗਮੇ

ਭਾਰਤ ਨੇ ਟੋਕੀਓ ਓਲੰਪਿਕ, 2020 ਵਿਚ ਕੁੱਲ ਸੱਤ ਤਗਮੇ ਜਿੱਤੇ ਸੀ। ਓਲੰਪਿਕ ਦੇ ਇਤਿਹਾਸ ਵਿਚ ਇਹ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਸੀ। ਨੀਰਜ ਚੋਪੜਾ ਨੇ 13 ਸਾਲ ਬਾਅਦ ਓਲੰਪਿਕ ਵਿਚ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਪਹਿਲਾਂ 2008 ਵਿਚ ਅਭਿਨਵ ਬਿੰਦਰਾ ਨੇ ਨਿਸ਼ਾਨੇਬਾਜ਼ੀ ਵਿਚ ਸੋਨ ਤਗਮਾ ਜਿੱਤਿਆ ਸੀ। ਅਭਿਨਵ ਤੋਂ ਬਾਅਦ ਨੀਰਜ ਵਿਅਕਤੀਗਤ ਮੁਕਾਬਲੇ ਵਿਚ ਸੋਨ ਤਗਮਾ ਜਿੱਤਣ ਵਾਲੇ ਦੂਜੇ ਖਿਡਾਰੀ ਹਨ। ਪੈਰਿਸ ਵਿਚ ਵੀ ਉਸ ਤੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਹੈ। ਇਸ ਦੇ ਨਾਲ ਹੀ ਭਾਰਤ ਨੇ ਟੋਕੀਓ ਵਿਚ ਦੋ ਚਾਂਦੀ ਤੇ ਚਾਰ ਕਾਂਸੀ ਦੇ ਤਗਮੇ ਵੀ ਜਿੱਤੇ।


ਆਸਾਨ ਨਹੀਂ ਹੋਵੇਗਾ ਭਾਰਤ ਦਾ ਸਫਰ


ਭਾਵੇਂ ਖਿਡਾਰੀਆਂ ਨੂੰ ਵਿਦੇਸ਼ਾਂ ਵਿਚ ਅਭਿਆਸ ਕਰਵਾਉਣਾ ਹੋਵੇ ਜਾਂ ਉਨ੍ਹਾਂ ਨੂੰ ਬਿਹਤਰੀਨ ਸਹੂਲਤਾਂ ਪ੍ਰਦਾਨ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ ਅਤੇ ਹੁਣ ਨਤੀਜੇ ਦੇਣਾ ਖਿਡਾਰੀਆਂ ਦਾ ਕੰਮ ਹੈ। ਪਰ ਅਸੀਂ ਇਸ ਹਕੀਕਤ ਤੋਂ ਮੂੰਹ ਨਹੀਂ ਮੋੜ ਸਕਦੇ ਕਿ ਟੋਕੀਓ ਓਲੰਪਿਕ ਦੇ ਸੱਤ ਮੈਡਲਾਂ ਦੀ ਬਰਾਬਰੀ ਕਰਨਾ ਆਸਾਨ ਨਹੀਂ ਹੋਵੇਗਾ। ਜੈਵਲਿਨ ਥਰੋਅ ਵਿਚ ਮੌਜੂਦਾ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਤੋਂ ਇਲਾਵਾ ਕੋਈ ਹੋਰ ਖਿਡਾਰੀ ਤਗਮੇ ਦਾ ਮਜ਼ਬੂਤ ਦਾਅਵੇਦਾਰ ਨਹੀਂ ਹੈ। ਬਾਕੀ ਖੇਡਾਂ ਵਿਚ ਵੀ ਇਹੀ ਸਥਿਤੀ ਹੈ ਅਤੇ ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਭਾਰਤ ਨੂੰ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਡੈਬਿਊ ਕਰਨ ਵਾਲੇ ਖਿਡਾਰੀਆਂ ਦੀ ਹੋਵੇਗੀ।


ਤਜਰਬੇਕਾਰਾਂ 'ਤੇ ਜ਼ਿੰਮੇਵਾਰੀ ਹੋਵੇਗੀ

ਹਾਲਾਂਕਿ ਭਾਰਤੀ ਟੀਮ ਵਿਚ ਕੁਝ ਤਜਰਬੇਕਾਰ ਖਿਡਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਆਪਣਾ ਖੇਡ ਪੱਧਰ ਉੱਚਾ ਚੁੱਕਣਾ ਹੋਵੇਗਾ। ਇਨ੍ਹਾਂ ਖਿਡਾਰੀਆਂ ਵਿਚ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ, ਟੈਨਿਸ ਖਿਡਾਰੀ ਰੋਹਨ ਬੋਪੰਨਾ, ਟੇਬਲ ਟੈਨਿਸ ਦੇ ਮਹਾਨ ਖਿਡਾਰੀ ਸ਼ਰਤ ਕਮਲ ਅਤੇ ਹਾਕੀ ਗੋਲਕੀਪਰ ਪੀਆਰ ਸ੍ਰੀਜੇਸ਼ ਵੀ ਸ਼ਾਮਲ ਹਨ ਜੋ ਯਕੀਨੀ ਤੌਰ 'ਤੇ ਆਪਣਾ ਆਖਰੀ ਓਲੰਪਿਕ ਖੇਡ ਰਹੇ ਹਨ। ਓਲੰਪਿਕ ਖੇਡਾਂ ਤੋਂ ਪਹਿਲਾਂ ਹਾਕੀ ਟੀਮ ਦੀ ਲੈਅ ਬਹੁਤੀ ਚੰਗੀ ਰਹੀ ਜਦੋਂ ਕਿ ਮੁੱਕੇਬਾਜ਼ਾਂ ਅਤੇ ਭਲਵਾਨਾਂ ਨੂੰ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਘੱਟ ਮੌਕੇ ਮਿਲੇ। ਓਲੰਪਿਕ ਤੋਂ ਪਹਿਲਾਂ ਨਿਸ਼ਾਨੇਬਾਜ਼ਾਂ ਨੇ ਵੀ ਮਿਲੇ-ਜੁਲੇ ਨਤੀਜੇ ਹਾਸਲ ਕੀਤੇ।

ਕੀ ਭਾਰਤ ਲਈ ਤਮਗਾ ਲਿਆਏਗਾ ਸਾਬਲੇ ?

ਟ੍ਰੈਕ ਅਤੇ ਫੀਲਡ ਐਥਲੀਟਾਂ, ਖਾਸ ਤੌਰ 'ਤੇ ਅਵਿਨਾਸ਼ ਸਾਬਲੇ ਨੇ ਹਾਲ ਹੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ, ਪਰ ਉਨ੍ਹਾਂ ਦੇ ਵਿਸ਼ਵ ਵਿਰੋਧੀਆਂ ਦੇ ਮੁਕਾਬਲੇ ਉਨ੍ਹਾਂ ਦਾ ਪ੍ਰਦਰਸ਼ਨ ਉਨ੍ਹਾਂ ਨੂੰ ਤਗਮੇ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਕਰਨ ਲਈ ਕਾਫ਼ੀ ਨਹੀਂ ਹੈ। ਸਟੀਪਲਚੇਜ਼ਰ ਸਾਬਲੇ ਲਗਾਤਾਰ ਆਪਣੇ ਰਾਸ਼ਟਰੀ ਰਿਕਾਰਡ ਨੂੰ ਬਿਹਤਰ ਬਣਾ ਰਿਹਾ ਹੈ। ਉਸ ਦਾ ਸਰਬੋਤਮ ਪ੍ਰਦਰਸ਼ਨ 8:09.94 ਹੈ, ਪਰ ਸੱਤ ਅੰਤਰਰਾਸ਼ਟਰੀ ਦੌੜਾਕ ਹਨ ਜਿਨ੍ਹਾਂ ਨੇ ਉਸ ਤੋਂ ਬਿਹਤਰ ਸਮਾਂ ਕੱਢਿਆ ਹੈ। ਅਜਿਹੇ ਵਿਚ ਉਸ ਦਾ ਫਾਈਨਲ ਵਿਚ ਪਹੁੰਚਣਾ ਵੀ ਵੱਡੀ ਪ੍ਰਾਪਤੀ ਮੰਨਿਆ ਜਾਵੇਗਾ।


ਸਾਤਵਿਕ ਤੇ ਚਿਰਾਗ ਤੋਂ ਮੈਡਲ ਦੀ ਉਮੀਦ

ਭਾਰਤ ਨੂੰ ਤਗਮੇ ਦੀ ਉਮੀਦ ਨੀਰਜ ਅਤੇ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਦੀ ਲੈਅ ਵਿਚ ਚੱਲ ਰਹੀ ਬੈਡਮਿੰਟਨ ਜੋੜੀ 'ਤੇ ਟਿਕੀ ਹੋਈ ਹੈ। ਸਾਤਵਿਕ ਅਤੇ ਚਿਰਾਗ ਦੀ ਜੋੜੀ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੀ ਹੈ, ਉਸ ਨੂੰ ਦੇਖਦੇ ਹੋਏ ਇਹ ਯਕੀਨੀ ਤੌਰ 'ਤੇ ਤਗਮੇ ਦੇ ਮਜ਼ਬੂਤ ਦਾਅਵੇਦਾਰ ਹਨ। ਸਿੰਧੂ ਲਗਾਤਾਰ ਤੀਜਾ ਤਮਗਾ ਜਿੱਤਣ ਲਈ ਵੀ ਦ੍ਰਿੜ੍ਹ ਹੈ। ਉਨ੍ਹਾਂ ਦੀ ਹਾਲੀਆ ਫਾਰਮ ਚੰਗੀ ਨਹੀਂ ਰਹੀ ਹੈ ਅਤੇ ਉਨ੍ਹਾਂ ਨੂੰ ਮੁਸ਼ਕਲ ਡਰਾਅ ਵੀ ਮਿਲੇ ਹਨ।


ਹਾਕੀ ਦੀ ਟੀਮ ਵਿਚ ਲੈਅ ਦੀ ਘਾਟ

ਹਾਕੀ ਵਿਚ ਭਾਰਤ ਨੇ ਪਿਛਲੀਆਂ ਓਲੰਪਿਕ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤ ਕੇ 41 ਸਾਲਾਂ ਦਾ ਲੰਬੀ ਉਡੀਕ ਖਤਮ ਕਰ ਦਿੱਤੀ ਸੀ ਪਰ ਹਾਲ ਹੀ ਵਿਚ ਟੀਮ ਦੇ ਪ੍ਰਦਰਸ਼ਨ 'ਚ ਨਿਰੰਤਰਤਾ ਦੀ ਕਮੀ ਦੇਖਣ ਨੂੰ ਮਿਲੀ ਹੈ। ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣਾ ਅਤੇ ਗਤੀ ਨੂੰ ਬਰਕਰਾਰ ਰੱਖਣਾ ਟੀਮ ਦੀ ਸਭ ਤੋਂ ਵੱਡੀ ਚਿੰਤਾ ਹੈ। ਇੰਨਾ ਹੀ ਨਹੀਂ ਭਾਰਤੀ ਟੀਮ ਨੂੰ ਆਸਟ੍ਰੇਲੀਆ, ਬੈਲਜੀਅਮ, ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਦੇ ਨਾਲ ਮੁਸ਼ਕਲ ਗਰੁੱਪ 'ਚ ਰੱਖਿਆ ਗਿਆ ਹੈ। ਅਜਿਹੇ ਵਿੱਚ ਇੱਕ ਛੋਟੀ ਜਿਹੀ ਗਲਤੀ ਵੀ ਟੀਮ ਨੂੰ ਮਹਿੰਗੀ ਪੈ ਸਕਦੀ ਹੈ।


ਮਨੂ ਭਾਕਰ ਤੇ ਸੌਰਭ ਚੌਧਰੀ ਤੋਂ ਉਮੀਦਾਂ

ਭਾਰਤ ਦੇ 21 ਖਿਡਾਰੀ ਨਿਸ਼ਾਨੇਬਾਜ਼ੀ ਵਿਚ ਆਪਣੀ ਚੁਣੌਤੀ ਪੇਸ਼ ਕਰਨਗੇ, ਜਿਨ੍ਹਾਂ ਵਿਚ ਮਨੂ ਭਾਕਰ ਅਤੇ ਸੌਰਭ ਚੌਧਰੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਤਗ਼ਮੇ ਦੇ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਸਿਫਤ ਕੌਰ ਸਮਰਾ (50 ਮੀਟਰ 3 ਪੁਜ਼ੀਸ਼ਨ), ਸੰਦੀਪ ਸਿੰਘ (10 ਮੀਟਰ ਏਅਰ ਰਾਈਫਲ) ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (ਪੁਰਸ਼ਾਂ ਦੀ 50 ਮੀਟਰ ਰਾਈਫਲ) ਨੇ ਵੀ ਨਿਸ਼ਾਨੇਬਾਜ਼ੀ ਵਿਚ ਤਗਮੇ ਲਈ 12 ਸਾਲਾਂ ਦੀ ਉਡੀਕ ਖਤਮ ਕਰਨ ਦੀ ਕਾਬਲੀਅਤ ਦਿਖਾਈ ਹੈ। ਗਗਨ ਨਾਰੰਗ, ਵਰਤਮਾਨ ਵਿੱਚ ਭਾਰਤੀ ਦਲ ਦਾ ਮੁਖੀ, 2012 ਦੀਆਂ ਲੰਡਨ ਖੇਡਾਂ ਵਿਚ 10 ਮੀਟਰ ਏਅਰ ਰਾਈਫਲ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਪੋਡੀਅਮ ਤੱਕ ਪਹੁੰਚਣ ਵਾਲਾ ਆਖਰੀ ਭਾਰਤੀ ਨਿਸ਼ਾਨੇਬਾਜ਼ ਸੀ।


Paris Olympics 2024 Mahakumbh Of Games Begins Today

local advertisement banners
Comments


Recommended News
Popular Posts
Just Now
The Social 24 ad banner image