ਪਠਾਨਕੋਟ ਦੇ ਕਿਸਾਨ ਦੀ ਧੀ ਨੇ ਨਾਂ ਕੀਤਾ ਰੋਸ਼ਨ, ਪਲਵੀ ਰਾਜਪੂਤ ਬਣੀ ਭਾਰਤੀ ਫੌਜ 'ਚ ਲੈਫਟੀਨੈਂਟ    Business Scam : 2200 ਕਰੋੜ ਦਾ ਆਨਲਾਈਨ ਘਪਲਾ ਕਰਨ ਵਾਲਾ ਇਕ ਹੋਰ ਮੁਲਜ਼ਮ ਗ੍ਰਿਫਤਾਰ, ਕਰੋੜਾਂ ਰੁਪਏ ਦੇ ਦਸਤਾਵੇਜ਼ ਬਰਾਮਦ    Panama Deports 130 Indian: ਪਨਾਮਾ ਨੇ ਅਮਰੀਕਾ ਨਾਲ ਸਮਝੌਤੇ ਤਹਿਤ 130 ਭਾਰਤੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ, ਚਾਰਟਰਡ ਫਲਾਈਟ ਰਾਹੀਂ ਵਾਪਸ ਦਿੱਲੀ ਭੇਜਿਆ    Haryana Elections 2024 : ਕਾਂਗਰਸ ਨੇ 32 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਤਿੰਨ ਨਵੇਂ ਚਿਹਰਿਆਂ ਨੂੰ ਮਿਲਿਆ ਮੌਕਾ    Kolkata Case: 'ਮੈਂ ਨਹੀਂ ਕੀਤਾ ਕਤਲ, ਮੈਨੂੰ ਫਸਾਇਆ ਗਿਆ', ਪੌਲੀਗ੍ਰਾਫ਼ ਟੈਸਟ 'ਚ ਸੰਜੇ ਰਾਏ ਕਤਲ ਦੇ ਦੋਸ਼ਾਂ ਤੋਂ ਮੁਕਰਿਆ    Punjab Weather: ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਇਸ ਸਾਲ 22 ਫੀਸਦੀ ਘੱਟ ਹੋਈ ਬਾਰਿਸ਼    Sidhugarh: ਗਰੀਬ ਪਰਿਵਾਰ ਦੇ ਘਰ ਦਾ ਬੁਝਿਆ ਚਿਰਾਗ, ਗੁਬਾਰੇ ਨੇ ਲਈ 13 ਸਾਲਾ ਬੱਚੇ ਦੀ ਜਾਨ    Boeing Starliner : ਸੁਨੀਤਾ ਵਿਲੀਅਮਸ ਦੇ ਬਿਨਾਂ ਨਿਊ ਮੈਕਸੀਕੋ ਦੇ ਰੇਗਿਸਤਾਨ 'ਚ ਲੈਂਡ ਹੋਇਆ ਬੋਇੰਗ ਸਟਾਰਲਾਈਨਰ    Punjabi Singer Karan Aujla : ਮਸ਼ਹੂਰ ਪੰਜਾਬੀ ਗਾਇਕ 'ਤੇ ਲਾਈਵ ਸ਼ੋਅ ਦੌਰਾਨ ਹੋਇਆ ਹਮਲਾ, Video Viral    Amroha : ਟਿਫਿਨ 'ਚ ਲੈ ਕੇ ਆਇਆ Non-Veg, ਪ੍ਰਿੰਸੀਪਲ ਨੇ 7 ਸਾਲ ਦੇ ਵਿਦਿਆਰਥੀ ਨੂੰ ਸਕੂਲ 'ਚੋਂ ਕੱਢਿਆ, ਵੀਡੀਓ ਵਾਇਰਲ   
Paris Olympics 2024 : 10,500 ਅਥਲੀਟ ਕਿਸ਼ਤੀਆਂ 'ਚ ਕਰਨਗੇ ਪਰੇਡ ਤਾਂ ਬਦਲ ਜਾਵੇਗਾ 128 ਸਾਲ ਦਾ ਇਤਿਹਾਸ, ਪੀਵੀ ਸਿੰਧੂ ਤੇ ਅਚੰਤਾ ਸ਼ਰਤ ਕਮਲ ਹੋਣਗੇ ਝੰਡਾਬਰਦਾਰ
July 26, 2024
10-500-Athletes-Will-Parade-In-B

Admin / Sports

ਸਪੋਰਟਸ ਡੈਸਕ : ਪੈਰਿਸ ਓਲੰਪਿਕ ਖੇਡਾਂ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਸਿਖਰਾਂ 'ਤੇ ਹੈ। ਦੁਨੀਆ ਭਰ ਦੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਸਮੇਂ ਖੇਡਾਂ ਦੇ ਇਸ 'ਮਹਾਕੁੰਭ' 'ਤੇ ਟਿਕੀਆਂ ਹੋਈਆਂ ਹਨ। ਇਹ ਓਲੰਪਿਕ ਬਹੁਤ ਖਾਸ ਹੈ। ਪੈਰਿਸ ਓਲੰਪਿਕ ਵਿਚ ਭਾਰਤ ਨੂੰ ਆਪਣੇ ਸਟਾਰ ਖਿਡਾਰੀਆਂ ਤੋਂ ਵੱਡੀਆਂ ਉਮੀਦਾਂ ਹਨ। 128 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਪੈਰਿਸ ਵਿਚੋਂ ਵਗਦੀ ਸੀਨ ਨਦੀ ਦੇ ਕੰਢੇ ਦਰਸ਼ਕਾਂ ਦੇ ਸਾਹਮਣੇ ਅਥਲੀਟ ਕਿਸ਼ਤੀਆਂ ਵਿਚ ਪਰੇਡ ਕਰਨਗੇ। ਸੀਨ ਨਦੀ ਪੈਰਿਸ ਦੇ ਵਿਚਕਾਰੋਂ ਵਗਦੀ ਹੈ। ਭਾਰਤੀ ਦਲ ਦੇ ਝੰਡਾਬਰਦਾਰ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਸ਼ਟਲਰ ਪੀਵੀ ਸਿੰਧੂ ਅਤੇ ਤਜਰਬੇਕਾਰ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਹੋਣਗੇ। ਨੀਰਜ ਚੋਪੜਾ, ਕਿਸ਼ੋਰ ਜੇਨਾ (ਜੈਵਲਿਨ ਥਰੋਅ), ਮੀਰਾਬਾਈ ਚਾਨੂ (ਵੇਟਲਿਫਟਿੰਗ), ਪੀਵੀ ਸਿੰਧੂ, ਸਾਤਵਿਕ-ਚਿਰਾਗ (ਬੈਡਮਿੰਟਨ), ਵਿਨੇਸ਼ ਫੋਗਾਟ, ਆਨੰਦ ਪੰਘਾਲ (ਕੁਸ਼ਤੀ), ਲਵਲੀਨਾ ਬੋਰਗੋਹੇਨ, ਨਿਖਤ ਜ਼ਰੀਨ (ਬਾਕਸਿੰਗ), ਮਨੂ ਭਾਕਰ, ਸਿਫਤ ਕੌਰ ( ਸ਼ੂਟਿੰਗ) ਭਾਰਤ ਨੂੰ ਮੈਡਲ ਦੀ ਉਮੀਦ ਹੈ। ਆਮ ਤੌਰ 'ਤੇ, ਅਥਲੀਟ ਰਵਾਇਤੀ ਤੌਰ 'ਤੇ ਮਾਰਚ ਕਰਕੇ ਸਟੇਡੀਅਮ ਵਿਚ ਦਾਖਲ ਹੁੰਦੇ ਹਨ, ਪਰ ਪੈਰਿਸ ਓਲੰਪਿਕ ਵਿਚ, 10,500 ਅਥਲੀਟ 90 ਤੋਂ ਵੱਧ ਕਿਸ਼ਤੀਆਂ 'ਤੇ ਸੀਨ ਨਦੀ ਤੋਂ ਛੇ ਕਿਲੋਮੀਟਰ ਦੀ ਪਰੇਡ ਕਰਨਗੇ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਦਰਸ਼ਕ ਸੀਨ ਨਦੀ ਦੇ ਕੰਢੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਹਾਜ਼ਰ ਹੋਣਗੇ।


128 ਸਾਲ ਦਾ ਟੁਟੇਗਾ ਰਿਕਾਰਡ


1896 ਵਿਚ ਪਹਿਲੀਆਂ ਓਲੰਪਿਕ ਖੇਡਾਂ ਤੋਂ ਲੈ ਕੇ 2020 ਤੱਕ, ਉਦਘਾਟਨੀ ਸਮਾਰੋਹ ਸਟੇਡੀਅਮ ਦੇ ਅੰਦਰ ਹੋਇਆ। ਇਤਿਹਾਸ ਵਿਚ ਪਹਿਲੀ ਵਾਰ, ਸਮਾਰੋਹ ਪੈਰਿਸ ਵਿਚ ਇਕ ਨਦੀ ਤੋਂ ਸ਼ੁਰੂ ਹੋਵੇਗਾ। ਇਸ ਨਾਲ 128 ਸਾਲ ਪੁਰਾਣਾ ਰਿਕਾਰਡ ਵੀ ਟੁੱਟ ਜਾਵੇਗਾ। ਦੱਸਣਯੋਗ ਹੈ ਕਿ ਸੀਨ ਨਦੀ ਵਿਚ ਕਿਸ਼ਤੀ ਦੀ ਸਵਾਰੀ ਕਰਨ ਤੋਂ ਬਾਅਦ ਅਥਲੀਟ ਪੈਰਿਸ ਸ਼ਹਿਰ ਵਿਚ ਘੁੰਮਣਗੇ ਅਤੇ ਟ੍ਰੋਕਾਡੇਰੋ ਗਾਰਡਨ ਪਹੁੰਚਣਗੇ। ਉਦਘਾਟਨੀ ਸਮਾਰੋਹ ਦਾ ਫਾਈਨਲ ਪ੍ਰੋਗਰਾਮ ਟਰੋਕੇਡੇਰੋ ਗਾਰਡਨ ਵਿਚ ਹੋਵੇਗਾ। ਕਿਸ਼ਤੀਆਂ ਵਿੱਚ ਕੈਮਰੇ ਲਗਾਏ ਗਏ ਹਨ। ਅਥਲੀਟ ਲਗਭਗ 100 ਕਿਸ਼ਤੀਆਂ ਵਿਚ ਸਮਾਰੋਹ ਵਿੱਚ ਹਿੱਸਾ ਲੈਣਗੇ।


ਮੌਸਮ ਵਿਗੜ ਸਕਦਾ ਪ੍ਰੋਗਰਾਮ


ਸੀਨ ਨਦੀ 'ਤੇ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਦੌਰਾਨ ਮੌਸਮ ਵਿਗੜ ਸਕਦਾ ਹੈ, ਕਿਉਂਕਿ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਫਰਾਂਸ ਦੇ ਮੌਸਮ ਵਿਗਿਆਨ ਵਿਭਾਗ Meteo France ਨੇ ਸ਼ੁੱਕਰਵਾਰ ਸਵੇਰੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦੁਪਹਿਰ ਬਾਅਦ ਮੌਸਮ ਸਾਫ਼ ਰਹੇਗਾ, ਪਰ ਸ਼ਾਮ ਬਾਰਿਸ਼ ਹੋ ਸਕਦੀ ਹੈ ਜਦੋਂ ਉਦਘਾਟਨੀ ਸਮਾਰੋਹ ਹੋਵੇਗਾ। ਜੇਕਰ ਮੀਂਹ ਪੈਂਦਾ ਹੈ ਤਾਂ ਵੀ ਉਦਘਾਟਨ ਸਮਾਰੋਹ ਤੈਅ ਸਮੇਂ ਅਨੁਸਾਰ ਹੀ ਹੋਵੇਗਾ।


ਕਦੋਂ ਸ਼ੁਰੂ ਹੋਵੇਗਾ ਉਦਘਾਟਨੀ ਸਮਾਰੋਹ ?


ਪੈਰਿਸ ਓਲੰਪਿਕ 2024 ਦਾ ਉਦਘਾਟਨ ਸਮਾਰੋਹ 26 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ ਸ਼ੁਰੂ ਹੋਵੇਗਾ। ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਦੀ ਲਾਈਵ ਸਟ੍ਰੀਮਿੰਗ ਭਾਰਤ ਵਿਚ ਸਪੋਰਟਸ 18 ਨੈੱਟਵਰਕ ਅਤੇ ਜੀਓ ਸਿਨੇਮਾ ਐਪ 'ਤੇ ਮੁਫ਼ਤ ਵਿਚ ਦੇਖੀ ਜਾ ਸਕਦੀ ਹੈ। ਪੈਰਿਸ ਓਲੰਪਿਕ 2024 ਵਿਚ 10 ਹਜ਼ਾਰ ਤੋਂ ਵੱਧ ਐਥਲੀਟ ਹਿੱਸਾ ਲੈ ਰਹੇ ਹਨ। ਇਸ ਵਾਰ ਭਾਰਤ ਨੇ ਓਲੰਪਿਕ ਵਿਚ ਕੁੱਲ 117 ਐਥਲੀਟਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ 117 ਮੈਂਬਰਾਂ ਦੀ ਟੀਮ ਵਿੱਚ ਤਿੰਨ ਖੇਡਾਂ- ਅਥਲੈਟਿਕਸ (29), ਨਿਸ਼ਾਨੇਬਾਜ਼ੀ (21) ਅਤੇ ਹਾਕੀ (19) ਦੇ ਅੱਧੇ ਖਿਡਾਰੀ ਸ਼ਾਮਲ ਹਨ। ਇਨ੍ਹਾਂ 69 ਖਿਡਾਰੀਆਂ ਵਿੱਚੋਂ 40 ਖਿਡਾਰੀ ਪਹਿਲੀ ਵਾਰ ਓਲੰਪਿਕ ਵਿਚ ਹਿੱਸਾ ਲੈ ਰਹੇ ਹਨ।


10 500 Athletes Will Parade In Boats For The First Time Then 128 Years Of Olympic History Will Change

local advertisement banners
Comments


Recommended News
Popular Posts
Just Now
The Social 24 ad banner image