ਆਮ ਆਦਮੀ ਪਾਰਟੀ ਨੇ ਵੱਖ-ਵੱਖ ਬੋਰਡਾਂ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ, ਦੇਖੋ ਲਿਸਟ    UK ਦੇ ਗੁਰਦੁਆਰਾ ਸਾਹਿਬ ਬਾਹਰ ਮਾਸ ਸੁੱਟਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ, CCTV ਨੇ ਖੋਲ੍ਹਿਆ ਰਾਜ਼    ਪਠਾਨਕੋਟ ਬਾਰਡਰ 'ਤੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ; ਖੇਤਾਂ 'ਚੋਂ ਮਿਲਿਆ AK-47 ਦਾ ਜ਼ਖੀਰਾ    CM ਭਗਵੰਤ ਮਾਨ ਦੀ Amit Shah ਨਾਲ ਹੋਈ ਅਹਿਮ ਬੈਠਕ; ਬੀਜ ਐਕਟ ਤੇ FCI ਮੁੱਦੇ 'ਤੇ ਜਤਾਇਆ ਸਖਤ ਵਿਰੋਧ    ਮੋਹਾਲੀ 'ਚ ਪੁਲਿਸ ਦਾ ਵੱਡਾ ਐਕਸ਼ਨ; ਕਬੱਡੀ ਖਿਡਾਰੀ ਦੇ ਕਾਤਲ ਦਾ ਐਨਕਾਊਂਟਰ, ਭੱਜਣ ਦੀ ਕੋਸ਼ਿਸ਼ 'ਚ ਹੋਇਆ ਢੇਰ    ਪੰਜਾਬ ਦੇ CM ਭਗਵੰਤ ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ; ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ    ਆਮ ਆਦਮੀ ਪਾਰਟੀ ਦੇ ਫਰਾਰ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ    Lawrence Bishnoi ਗੈਂਗ ਦੀ B Praak ਨੂੰ ਧਮਕੀ, ਕਿਹਾ '10 ਕਰੋੜ ਦਿਓ ਨਹੀਂ ਤਾਂ ਮਿੱਟੀ 'ਚ ਮਿਲਾ ਦੇਵਾਂਗੇ'    Punjab Weather Alert : ਪੰਜਾਬ 'ਚ ਬਦਲਿਆ ਮੌਸਮ; ਹੁਣ ਇਨ੍ਹਾਂ ਤਰੀਕਾਂ ਨੂੰ ਪਵੇਗਾ ਭਾਰੀ ਮੀਂਹ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (17 ਜਨਵਰੀ 2026)   
'AAP' ਵਿਧਾਇਕ ਮਨਜਿੰਦਰ ਲਾਲਪੁਰਾ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਪੁਲਿਸ ਹਿਰਾਸਤ 'ਚ ਹਨ ਵਿਧਾਇਕ
September 12, 2025
Aap-mla-manjinder-lalpura-to-be-
Punjab

 'AAP' ਵਿਧਾਇਕ ਮਨਜਿੰਦਰ ਲਾਲਪੁਰਾ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਪੁਲਿਸ ਹਿਰਾਸਤ 'ਚ ਹਨ ਵਿਧਾਇਕ

ਤਰਨਤਾਰਨ, 12 ਸਤੰਬਰ 2025

ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਲਈ ਅੱਜ ਫੈਸਲੇ ਦਾ ਦਿਨ ਹੈ। ਤਰਨਤਾਰਨ ਦੀ ਇੱਕ ਅਦਾਲਤ 12 ਸਾਲ ਪੁਰਾਣੇ 'ਉਸਮਾ ਕਾਂਡ' ਵਜੋਂ ਜਾਣੇ ਜਾਂਦੇ ਛੇੜਛਾੜ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਉਨ੍ਹਾਂ ਦੀ ਸਜ਼ਾ ਦਾ ਐਲਾਨ ਕਰੇਗੀ। ਅਦਾਲਤ ਨੇ 10 ਸਤੰਬਰ ਨੂੰ ਲਾਲਪੁਰਾ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ (Judicial Custody) ਵਿੱਚ ਭੇਜ ਦਿੱਤਾ ਗਿਆ ਸੀ।

ਕੀ ਹੈ 12 ਸਾਲ ਪੁਰਾਣਾ 'ਉਸਮਾ ਕਾਂਡ'?

ਇਹ ਮਾਮਲਾ 4 ਮਾਰਚ 2013 ਦਾ ਹੈ, ਜਦੋਂ ਪਿੰਡ ਉਸਮਾ ਦੀ ਵਸਨੀਕ ਹਰਬਿੰਦਰ ਕੌਰ ਆਪਣੇ ਪਰਿਵਾਰ ਸਮੇਤ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਸੀ। ਦੋਸ਼ਾਂ ਅਨੁਸਾਰ, ਉਸ ਸਮੇਂ ਟੈਕਸੀ ਚਲਾਉਣ ਵਾਲੇ ਮਨਜਿੰਦਰ ਸਿੰਘ ਲਾਲਪੁਰਾ ਨੇ ਹਰਬਿੰਦਰ ਕੌਰ ਨਾਲ ਛੇੜਛਾੜ ਕੀਤੀ। ਜਦੋਂ ਪੀੜਤਾ ਅਤੇ ਉਸਦੇ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ, ਤਾਂ ਲਾਲਪੁਰਾ ਨੇ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਉਨ੍ਹਾਂ ਦੀ ਵਿਚ ਸੜਕ 'ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਰਾਸ਼ਟਰੀ ਪੱਧਰ 'ਤੇ ਗੂੰਜਿਆ ਸੀ ਅਤੇ ਸੁਪਰੀਮ ਕੋਰਟ (Supreme Court) ਨੇ ਵੀ ਇਸ ਦਾ ਖੁਦ ਨੋਟਿਸ ਲੈਂਦਿਆਂ ਪੀੜਤ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਸਨ।

ਪੁਲਿਸ ਮੁਲਾਜ਼ਮਾਂ ਸਣੇ 12 ਲੋਕ ਹਨ ਦੋਸ਼ੀ

ਤਰਨਤਾਰਨ ਦੇ ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਵਿਧਾਇਕ ਮਨਜਿੰਦਰ ਲਾਲਪੁਰਾ ਸਮੇਤ ਕੁੱਲ 12 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ। ਦੋਸ਼ੀਆਂ ਵਿੱਚ ਪੰਜ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਂ ਦਵਿੰਦਰ ਕੁਮਾਰ, ਸਾਰਜ ਸਿੰਘ, ਅਸ਼ਵਨੀ ਕੁਮਾਰ, ਤਰਸੇਮ ਸਿੰਘ ਅਤੇ ਹਰਜਿੰਦਰ ਸਿੰਘ ਹਨ। ਸਾਰੇ ਦੋਸ਼ੀਆਂ ਨੂੰ ਛੇੜਛਾੜ (ਧਾਰਾ 354), ਕੁੱਟਮਾਰ (ਧਾਰਾ 323, 324) ਅਤੇ SC/ST Act ਤਹਿਤ ਦੋਸ਼ੀ ਪਾਇਆ ਗਿਆ ਹੈ। ਫਿਲਹਾਲ ਵਿਧਾਇਕ ਸਮੇਤ ਜ਼ਿਆਦਾਤਰ ਦੋਸ਼ੀ ਗ੍ਰਿਫ਼ਤਾਰ ਹਨ ਅਤੇ ਅੱਜ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਦੀ ਉਡੀਕ ਕਰ ਰਹੇ ਹਨ।

Aap mla manjinder lalpura to be sentenced today mla in police custody

local advertisement banners
Comments


Recommended News
Popular Posts
Just Now