April 21, 2025

ਚੰਡੀਗੜ੍ਹ , 21 ਅਪ੍ਰੈਲ 2025: ਰਾਇਲ ਚੈਲੇਂਜਰਜ਼ ਬੰਗਲੌਰ (RCB) ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੇ ਪੰਜਾਬ ਕਿੰਗਜ਼ (PBKS) ਖ਼ਿਲਾਫ਼ ਮੈਚ ਦੌਰਾਨ ਡੇਵਿਡ ਵਾਰਨਰ ਦਾ ਆਲ ਟਾਈਮ ਰਿਕਾਰਡ ਤੋੜ ਦਿੱਤਾ ਹੈ। ਆਈਪੀਐਲ 2025 ਦੇ 37ਵੇਂ ਮੈਚ 'ਚ, ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ ਉਸਦੇ ਘਰੇਲੂ ਮੈਦਾਨ 'ਚ ਹਰਾਇਆ। ਵਿਰਾਟ ਕੋਹਲੀ ਇਸ ਮੈਚ 'ਚ 73 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਆਈਪੀਐਲ 'ਚ ਆਪਣਾ 67ਵਾਂ 50+ ਸਕੋਰ ਬਣਾਇਆ।
ਬੰਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਪੰਜਾਬ ਨੇ 20 ਓਵਰਾਂ 'ਚ ਛੇ ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ। ਜਵਾਬ 'ਚ, ਬੰਗਲੁਰੂ ਨੇ 18.5 ਓਵਰਾਂ 'ਚ ਤਿੰਨ ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ। ਇਸ ਜਿੱਤ ਨਾਲ, ਬੰਗਲੁਰੂ ਦੀ ਟੀਮ 10 ਅੰਕਾਂ ਨਾਲ ਅੰਕ ਸੂਚੀ ਵਿੱਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੀ ਟੀਮ ਚੌਥੇ ਸਥਾਨ 'ਤੇ ਖਿਸਕ ਗਈ ਹੈ।
ਇਸ ਸ਼ਾਨਦਾਰ ਪਾਰੀ ਨਾਲ, ਕੋਹਲੀ (Virat Kohli) ਆਈਪੀਐਲ 'ਚ ਸਭ ਤੋਂ ਵੱਧ ਵਾਰ 50+ ਸਕੋਰ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਕੋਹਲੀ ਨੇ ਇਸ ਮਾਮਲੇ 'ਚ ਵਾਰਨਰ ਨੂੰ ਪਿੱਛੇ ਛੱਡ ਦਿੱਤਾ ਜਿਸਨੇ ਆਈਪੀਐਲ 'ਚ 66 ਵਾਰ 50+ ਸਕੋਰ ਬਣਾਏ ਸਨ। ਕੋਹਲੀ ਦੇ ਆਈਪੀਐਲ 'ਚ 59 ਅਰਧ ਸੈਂਕੜੇ ਅਤੇ ਅੱਠ ਸੈਂਕੜੇ ਹਨ। ਉਹ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਕੋਹਲੀ ਨੇ 260 ਮੈਚਾਂ 'ਚ 8321 ਦੌੜਾਂ ਬਣਾਈਆਂ ਹਨ। ਕੋਹਲੀ 2008 'ਚ ਇਸਦੀ ਸ਼ੁਰੂਆਤ ਤੋਂ ਹੀ ਲੀਗ ਦਾ ਹਿੱਸਾ ਰਿਹਾ ਹੈ ਅਤੇ ਪਿਛਲੇ 18 ਸੀਜ਼ਨਾਂ ਤੋਂ ਆਰਸੀਬੀ ਲਈ ਖੇਡ ਰਿਹਾ ਹੈ।
ਕੋਹਲੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਇਸ ਸੀਜ਼ਨ 'ਚ ਔਰੇਂਜ ਕੈਪ ਦੀ ਦੌੜ 'ਚ ਹੈ। ਉਹ ਇਸ ਸੂਚੀ ਵਿੱਚ ਇਸ ਵੇਲੇ ਤੀਜੇ ਸਥਾਨ 'ਤੇ ਹੈ। ਕੋਹਲੀ ਤੋਂ ਅੱਗੇ ਲਖਨਊ ਸੁਪਰ ਜਾਇੰਟਸ ਦੇ ਨਿਕੋਲਸ ਪੂਰਨ (368 ਦੌੜਾਂ) ਅਤੇ ਗੁਜਰਾਤ ਟਾਈਟਨਸ ਦੇ ਸਾਈ ਸੁਦਰਸ਼ਨ (365 ਦੌੜਾਂ) ਹਨ। ਜੋਸ ਬਟਲਰ 315 ਦੌੜਾਂ ਨਾਲ ਚੌਥੇ ਅਤੇ ਯਸ਼ਸਵੀ ਜੈਸਵਾਲ 307 ਦੌੜਾਂ ਨਾਲ ਪੰਜਵੇਂ ਸਥਾਨ 'ਤੇ ਹਨ।
Read More:GT ਬਨਾਮ DC: ਪਹਿਲੇ ਮੈਚ 'ਚ ਗੁਜਰਾਤ ਟਾਈਟਨਸ ਦਾ ਦਿੱਲੀ ਕੈਪੀਟਲਜ਼ ਨਾਲ ਮੁਕਾਬਲਾ
PBKS Vs RCB Virat Kohli Breaks David Warner s Record Joins Race For Orange Cap