ਪਿੰਡ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਸਮੇਤ 4 ਜਣਿਆਂ ਖ਼ਿਲਾਫ FIR ਦਰਜ    ਲੁਧਿਆਣਾ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਸਹੁੰ ਚੁੱਕੀ, ਕਈ ਪ੍ਰਮੁੱਖ ਆਗੂ ਰਹੇ ਮੌਜੂਦ    ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਹੋਇਆ ਦੇਹਾਂਤ    ਸ਼੍ਰੋਮਣੀ ਅਕਾਲੀ ਦਲ ਵੱਲੌਂ ਕੋਰ ਕਮੇਟੀ ਦੀ ਪਹਿਲੀ ਸੂਚੀ ਦਾ ਐਲਾਨ, ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ    ਗੁਰਪ੍ਰੀਤ ਸਿੰਘ ਵਿਰਕ ਨੇ ਪਟਿਆਲਾ ਮੁੱਖ ਦਫ਼ਤਰ PRTC ਦੇ ਡਾਇਰੈਕਟਰ ਵਜੋਂ ਅਹੁਦਾ ਸਾਂਭਿਆ    NIA ਵੱਲੋਂ ਪੰਜਾਬ ਸਮੇਤ ਵੱਖ-ਵੱਖ 18 ਥਾਵਾਂ 'ਤੇ ਛਾਪੇਮਾਰੀ, ਜਾਣੋ ਪੂਰਾ ਮਾਮਲਾ    ਮੱਧ ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਸ਼ਹਿਰ 'ਚ ਗੋ.ਲੀ.ਬਾ.ਰੀ, 12 ਜਣਿਆਂ ਦੀ ਮੌ.ਤ    ਲੁਧਿਆਣਾ: ਵਿਸ਼ਵਕਰਮਾ ਨਗਰ ਦੇ ਇੱਕ ਘਰ 'ਚ ਦਿਵੀਆਂਗ ਬਜ਼ੁਰਗ ਦੀ ਮਿਲੀ ਲਾ.ਸ਼    ਜਲੰਧਰ 'ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਪੀਲਾ ਪੰਜਾਂ    ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਜਿੱਤ ਦਾ ਅੱਜ ਦਿੱਲੀ 'ਚ ਮਨਾਏਗੀ ਜਸ਼ਨ   
LSG ਬਨਾਮ DC: ਲਖਨਊ ਸੁਪਰ ਜਾਇੰਟਸ ਨੂੰ ਦਿੱਲੀ ਕੈਪੀਟਲਜ਼ ਹੱਥੋਂ ਅੱਠ ਵਿਕਟਾਂ ਨਾਲ ਮਿਲੀ ਹਾਰ
April 23, 2025
LSG-Vs-DC-Lucknow-Supergiants-Lo

ਲਖਨਊ 23 ਅਪ੍ਰੈਲ 2025: ਦਿੱਲੀ ਕੈਪੀਟਲਜ਼ ਨੇ ਕੇਐਲ ਰਾਹੁਲ ਅਤੇ ਅਭਿਸ਼ੇਕ ਪੋਰੇਲ ਦੇ ਅਰਧ ਸੈਂਕੜਿਆਂ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੂੰ ਅੱਠ ਵਿਕਟਾਂ ਨਾਲ ਹਰਾਇਆ। ਏਕਾਨਾ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਲਖਨਊ ਨੇ ਏਡਨ ਮਾਰਕਰਾਮ ਦੇ ਅਰਧ ਸੈਂਕੜੇ ਦੇ ਆਧਾਰ 'ਤੇ 20 ਓਵਰਾਂ 'ਚ 6 ਵਿਕਟਾਂ 'ਤੇ 159 ਦੌੜਾਂ ਬਣਾਈਆਂ, ਜਵਾਬ 'ਚ ਦਿੱਲੀ ਨੇ 17.5 ਓਵਰਾਂ 'ਚ 2 ਵਿਕਟਾਂ 'ਤੇ 161 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਹ ਦਿੱਲੀ ਦੀ ਅੱਠ ਮੈਚਾਂ 'ਚ ਛੇਵੀਂ ਜਿੱਤ ਹੈ। ਇਹ ਇੱਕ ਸੀਜ਼ਨ 'ਚ ਪੰਜਵਾਂ ਮੌਕਾ ਹੈ ਜਦੋਂ ਦਿੱਲੀ ਨੇ ਪਹਿਲੇ ਅੱਠ ਮੈਚਾਂ 'ਚੋਂ ਛੇ ਜਿੱਤੇ ਹਨ।

ਆਈਪੀਐਲ 2025 ਤੋਂ ਪਹਿਲਾਂ, ਦਿੱਲੀ ਨੇ 2009, 2012, 2020 ਅਤੇ 2021 ਸੀਜ਼ਨਾਂ 'ਚ ਵੀ ਪਹਿਲੇ ਅੱਠ 'ਚੋਂ ਛੇ ਮੈਚ ਜਿੱਤੇ ਸਨ। ਦਿਲਚਸਪ ਗੱਲ ਇਹ ਹੈ ਕਿ ਜਦੋਂ ਵੀ ਦਿੱਲੀ ਨੇ ਅਜਿਹਾ ਕੀਤਾ ਹੈ, ਉਹ ਪਲੇਆਫ ਵਿੱਚ ਪਹੁੰਚਣ ਵਿੱਚ ਸਫਲ ਰਿਹਾ ਹੈ। ਇਸ ਜਿੱਤ ਨਾਲ ਦਿੱਲੀ ਦੇ 12 ਅੰਕ ਹੋ ਗਏ ਹਨ ਅਤੇ ਉਹ ਅੰਕ ਸੂਚੀ'ਚ ਗੁਜਰਾਤ ਟਾਈਟਨਜ਼ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਦਿੱਲੀ ਅਤੇ ਗੁਜਰਾਤ ਦੇ ਬਰਾਬਰ ਅੰਕ ਹਨ, ਪਰ ਨੈੱਟ ਰਨ ਰੇਟ ਦੇ ਆਧਾਰ 'ਤੇ ਟਾਈਟਨਸ ਸਿਖਰ 'ਤੇ ਬਣਿਆ ਹੋਇਆ ਹੈ। ਦੂਜੇ ਪਾਸੇ, ਲਖਨਊ ਦੇ ਨੌਂ ਮੈਚਾਂ 'ਚ ਪੰਜ ਜਿੱਤਾਂ ਅਤੇ ਚਾਰ ਹਾਰਾਂ ਨਾਲ 10 ਅੰਕ ਹਨ ਅਤੇ ਉਹ ਟੇਬਲ ਵਿੱਚ ਪੰਜਵੇਂ ਸਥਾਨ 'ਤੇ ਹੈ।

ਇਸ ਦੇ ਨਾਲ ਹੀ ਕੇਐਲ ਰਾਹੁਲ ਨੇ ਆਈਪੀਐਲ 'ਚ 5000 ਦੌੜਾਂ ਵੀ ਪੂਰੀਆਂ ਕਰ ਲਈਆਂ। ਉਹ ਸਭ ਤੋਂ ਘੱਟ ਪਾਰੀਆਂ 'ਚ ਅਜਿਹਾ ਕਰਨ ਵਾਲਾ ਬੱਲੇਬਾਜ਼ ਬਣ ਗਿਆ ਹੈ। ਰਾਹੁਲ ਨੇ 130 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ, ਡੇਵਿਡ ਵਾਰਨਰ ਨੂੰ ਪਛਾੜ ਦਿੱਤਾ। ਵਾਰਨਰ ਨੇ ਆਈਪੀਐਲ 'ਚ 135 ਪਾਰੀਆਂ 'ਚ 5000 ਦੌੜਾਂ ਪੂਰੀਆਂ ਕੀਤੀਆਂ। ਸੂਚੀ 'ਚ ਤੀਜੇ ਸਥਾਨ 'ਤੇ ਵਿਰਾਟ ਕੋਹਲੀ ਹਨ ਜਿਨ੍ਹਾਂ ਨੇ 157 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ, ਜਦੋਂ ਕਿ ਏਬੀ ਡਿਵਿਲੀਅਰਜ਼ 161 ਪਾਰੀਆਂ ਨਾਲ ਅਤੇ ਸ਼ਿਖਰ ਧਵਨ 168 ਪਾਰੀਆਂ ਨਾਲ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ 'ਤੇ ਹਨ।

Read More: LSG vs DC: ਲਖਨਊ ਸੁਪਰਜਾਇੰਟਸ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 160 ਦੌੜਾਂ ਦਾ ਟੀਚਾ


LSG Vs DC Lucknow Supergiants Lose To Delhi Capitals By Eight Wickets

local advertisement banners
Comments


Recommended News
Popular Posts
Just Now