April 24, 2025

ਹੈਦਰਾਬਾਦ, 24 ਅਪ੍ਰੈਲ 2025: MI ਬਨਾਮ SRH Result: ਟ੍ਰੇਂਟ ਬੋਲਟ ਦੀ ਘਾਤਕ ਗੇਂਦਬਾਜ਼ੀ ਅਤੇ ਰੋਹਿਤ ਸ਼ਰਮਾ ਦੇ ਅਰਧ ਸੈਂਕੜੇ ਦੀ ਬਦੌਲਤ, ਮੁੰਬਈ ਇੰਡੀਅਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਨੇ ਹੇਨਰਿਕ ਕਲਾਸੇਨ ਦੀ 71 ਦੌੜਾਂ ਦੀ ਪਾਰੀ ਦੀ ਮਦਦ ਨਾਲ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ 143 ਦੌੜਾਂ ਬਣਾਈਆਂ।
ਇਸਦੇ ਜਵਾਬ 'ਚ ਪੰਜ ਵਾਰ ਦੀ ਜੇਤੂ ਟੀਮ ਨੇ 15.4 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 146 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ। ਹੈਦਰਾਬਾਦ ਲਈ ਜੈਦੇਵ ਉਨਾਦਕਟ, ਈਸ਼ਾਨ ਮਲਿੰਗਾ ਅਤੇ ਜੀਸ਼ਾਨ ਅੰਸਾਰੀ ਨੇ ਇੱਕ-ਇੱਕ ਵਿਕਟ ਲਈ।
ਆਪਣੀ ਲਗਾਤਾਰ ਚੌਥੀ ਜਿੱਤ ਦੇ ਨਾਲ, ਮੁੰਬਈ 10 ਅੰਕਾਂ ਅਤੇ 0.673 ਦੇ ਨੈੱਟ ਰਨ ਰੇਟ ਨਾਲ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਪਹੁੰਚ ਗਈ। ਇਸ ਦੌਰਾਨ, ਸਨਰਾਈਜ਼ਰਜ਼ ਹੈਦਰਾਬਾਦ ਅੱਠ ਵਿੱਚੋਂ ਛੇ ਮੈਚ ਹਾਰਨ ਤੋਂ ਬਾਅਦ ਨੌਵੇਂ ਸਥਾਨ 'ਤੇ ਹੈ। ਹੁਣ ਮੁੰਬਈ ਦਾ ਸਾਹਮਣਾ 27 ਅਪ੍ਰੈਲ ਯਾਨੀ ਐਤਵਾਰ ਨੂੰ ਲਖਨਊ ਨਾਲ ਹੋਵੇਗਾ। ਹਾਰਦਿਕ ਪੰਡਯਾ ਦੀ ਟੀਮ ਇਸ ਮੈਚ 'ਚ ਜਿੱਤ ਨਾਲ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ।
144 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਮੁੰਬਈ ਨੂੰ ਪਹਿਲਾ ਝਟਕਾ ਜੈਦੇਵ ਉਨਾਦਕਟ ਨੇ ਦਿੱਤਾ। ਉਸਨੇ ਰਿਆਨ ਰਿਕਲਟਨ ਨੂੰ ਆਊਟ ਕੀਤਾ। ਉਹ ਸਿਰਫ਼ 11 ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਵਿਲ ਜੈਕਸ ਨੇ ਜ਼ਿੰਮੇਵਾਰੀ ਸੰਭਾਲੀ। ਦੋਵਾਂ ਵਿਚਾਲੇ ਦੂਜੀ ਵਿਕਟ ਲਈ 46 ਗੇਂਦਾਂ 'ਤੇ 64 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੂੰ ਜ਼ੀਸ਼ਾਨ ਅੰਸਾਰੀ ਨੇ ਤੋੜਿਆ।
ਉਨ੍ਹਾਂ ਨੇ ਜੈਕਸ ਨੂੰ ਅਭਿਨਵ ਮਨੋਹਰ ਹੱਥੋਂ ਕੈਚ ਕਰਵਾਇਆ। ਜੈਕਸ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 22 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਸੂਰਿਆਕੁਮਾਰ ਯਾਦਵ ਦਾ ਸਮਰਥਨ ਮਿਲਿਆ। ਦੋਵਾਂ ਨੇ 32 ਗੇਂਦਾਂ ਵਿੱਚ 53 ਦੌੜਾਂ ਜੋੜੀਆਂ ਅਤੇ ਜਿੱਤ ਯਕੀਨੀ ਬਣਾਈ।
Read More:MI ਬਨਾਮ SRH: ਸਨਰਾਈਜ਼ਰਜ਼ ਹੈਦਰਾਬਾਦ ਸਾਹਮਣੇ ਅੱਜ ਮੁੰਬਈ ਇੰਡੀਅਨਜ਼ ਦੀ ਚੁਣੌਤੀ
MI Vs SRH Mumbai Indians Fourth Consecutive Win In IPL 2025