April 28, 2025

ਦਿੱਲੀ, 28 ਅਪ੍ਰੈਲ 2025: ਕਰੁਣਾਲ ਪੰਡਯਾ ਅਤੇ ਵਿਰਾਟ ਕੋਹਲੀ ਦੇ ਅਰਧ ਸੈਂਕੜਿਆਂ ਦੀ ਬਦੌਲਤ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਨੇ ਦਿੱਲੀ ਕੈਪੀਟਲਜ਼ (DC) ਨੂੰ ਛੇ ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਆਪਣੀ ਸੱਤਵੀਂ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ, ਇਹ ਘਰ ਤੋਂ ਬਾਹਰ ਉਨ੍ਹਾਂ ਦੀ ਲਗਾਤਾਰ ਛੇਵੀਂ ਜਿੱਤ ਹੈ। ਇਸ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਦਿੱਲੀ ਕੈਪੀਟਲਜ਼ ਨੇ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਬਣਾਈਆਂ। ਜਵਾਬ 'ਚ ਆਰਸੀਬੀ ਨੇ 18.3 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 164 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ। ਦਿੱਲੀ ਵੱਲੋਂ ਅਕਸ਼ਰ ਪਟੇਲ ਨੇ ਦੋ ਅਤੇ ਦੁਸ਼ਮੰਥਾ ਚਮੀਰਾ ਨੇ ਇੱਕ ਵਿਕਟ ਲਈ।
ਇਸ ਜਿੱਤ ਦੇ ਨਾਲ, ਆਰਸੀਬੀ 14 ਅੰਕਾਂ ਅਤੇ 0.521 ਦੇ ਨੈੱਟ ਰਨ ਰੇਟ ਨਾਲ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਿਆ। ਰਜਤ ਪਾਟੀਦਾਰ ਦੀ ਅਗਵਾਈ ਹੇਠ, ਬੰਗਲੁਰੂ ਨੇ 10 'ਚੋਂ ਸੱਤ ਮੈਚ ਜਿੱਤੇ ਹਨ। ਇਸ ਦੇ ਨਾਲ ਹੀ, ਦਿੱਲੀ, ਜਿਸ ਨੇ ਨੌਂ ਵਿੱਚੋਂ ਛੇ ਮੈਚ ਜਿੱਤੇ ਹਨ ਅਤੇ ਤਿੰਨ ਹਾਰੇ ਹਨ, 12 ਅੰਕਾਂ ਅਤੇ 0.482 ਨੈੱਟ ਰਨ ਰੇਟ ਨਾਲ ਟੇਬਲ 'ਚ ਚੌਥੇ ਸਥਾਨ 'ਤੇ ਹੈ। ਗੁਜਰਾਤ ਅਤੇ ਮੁੰਬਈ ਇੰਡੀਅਨਜ਼ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਦੋਵਾਂ ਦੇ ਖਾਤੇ 'ਚ 12-12 ਅੰਕ ਹਨ।
Read More:PBKS ਬਨਾਮ KKR: ਈਡਨ ਗਾਰਡਨ 'ਚ ਕੋਲਕਾਤਾ ਨਾਈਟ ਰਾਈਡਰਜ਼ ਤੇ ਪੰਜਾਬ ਕਿੰਗਜ਼ ਦਾ ਮੁਕਾਬਲਾ
RCB Vs DC Result Challengers Bangalore Beat Delhi Capitals By Six Wickets