April 30, 2025

ਚੇਨਈ 30 ਅਪ੍ਰੈਲ 2025:ਪੰਜਾਬ ਕਿੰਗਜ਼ (PBKS) ਨੇ IPL ਦੇ 49ਵੇਂ ਮੈਚ 'ਚ ਚੇਨਈ ਸੁਪਰ ਕਿੰਗਜ਼ (CSK) ਨੂੰ 190 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਇਸ ਤਰ੍ਹਾਂ ਪੰਜਾਬ ਨੂੰ 191 ਦੌੜਾਂ ਦਾ ਟੀਚਾ ਮਿਲਿਆ। ਚੇਪੌਕ ਦੇ ਐਮਏ ਚਿਦੰਬਰਮ ਸਟੇਡੀਅਮ 'ਚ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਦੀ ਟੀਮ 19.2 ਓਵਰਾਂ 'ਚ 190 ਦੌੜਾਂ 'ਤੇ ਆਲ ਆਊਟ ਹੋ ਗਈ। ਸੈਮ ਕੁਰਨ 88 ਦੌੜਾਂ ਬਣਾ ਕੇ ਆਊਟ ਹੋਏ।
ਯੁਜਵੇਂਦਰ ਚਾਹਲ ਨੇ ਆਈਪੀਐਲ 'ਚ ਦੂਜੀ ਵਾਰ ਹੈਟ੍ਰਿਕ ਲਈ। ਚਾਹਲ ਨੇ 19ਵੇਂ ਓਵਰ 'ਚ ਨੂਰ ਅਹਿਮਦ (0), ਅੰਸ਼ੁਲ ਕੰਬੋਜ (0), ਦੀਪਕ ਹੁੱਡਾ (2 ਦੌੜਾਂ) ਅਤੇ ਐਮਐਸ ਧੋਨੀ (11 ਦੌੜਾਂ) ਨੂੰ ਆਊਟ ਕੀਤਾ। ਚਹਿਲ ਨੇ 2022 ਵਿੱਚ ਕੋਲਕਾਤਾ ਵਿਰੁੱਧ ਇੱਕ ਓਵਰ 'ਚ 4 ਵਿਕਟਾਂ ਵੀ ਲਈਆਂ। ਚਾਹਲ ਤੋਂ ਇਲਾਵਾ ਅਰਸ਼ਦੀਪ ਸਿੰਘ ਅਤੇ ਮਾਰਕੋ ਜੈਨਸਨ ਨੇ 2-2 ਵਿਕਟਾਂ ਲਈਆਂ।
ਸੈਮ ਕੁਰਨ (88) ਨੂੰ ਮਾਰਕੋ ਜੈਨਸਨ ਦੀ ਗੇਂਦ 'ਤੇ ਜੋਸ਼ ਇੰਗਲਿਸ ਨੇ ਕੈਚ ਆਊਟ ਕੀਤਾ। ਡਿਵਾਲਡ ਬ੍ਰੇਵਿਸ (32 ਦੌੜਾਂ), ਰਵਿੰਦਰ ਜਡੇਜਾ ਨੇ 17 ਦੌੜਾਂ ਬਣਾਈਆਂ। ਐਮਐਸ ਧੋਨੀ ਨੇ 4 ਗੇਂਦਾਂ 'ਤੇ 11 ਦੌੜਾਂ ਬਣਾਈਆਂ। ਇਨ੍ਹਾਂ ਵਿੱਚ ਇੱਕ ਚੌਕਾ ਅਤੇ ਇੱਕ ਛੱਕਾ ਸ਼ਾਮਲ ਸੀ।
Read More: DC ਬਨਾਮ KKR: ਕੋਲਕਾਤਾ ਨਾਈਟ ਰਾਈਡਰਜ਼ ਨੇ ਦਿੱਲੀ ਕੈਪੀਟਲਜ਼ ਨੂੰ 14 ਦੌੜਾਂ ਨਾਲ ਹਰਾਇਆ
Chennai Super Kings Set Punjab Kings A Target Of 191 Runs Yuzvendra Chahal Takes Hat trick For The Second Time