May 17, 2025

ਮੁੰਬਈ 17 ਮਈ 2025: ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦੀ ਤਣਾਅ ਕਾਰਨ ਇਕ ਹਫ਼ਤੇ ਤੋਂ ਵੱਧ ਸਮੇਂ ਲਈ ਰੁਕਿਆ ਹੋਇਆ ਆਈਪੀਐਲ 2025 ਹੁਣ 17 ਮਈ ਤੋਂ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ। ਹੁਣ ਸਿਰਫ਼ 13 ਲੀਗ ਮੈਚ ਬਾਕੀ ਹਨ, ਜਿਨ੍ਹਾਂ ਵਿਚ ਟਾਪ-4 ਦੀ ਲੜਾਈ ਹੋਰ ਵੀ ਦਿਲਚਸਪ ਹੋਣ ਵਾਲੀ ਹੈ।
ਆਈਪੀਐਲ 2025 ਦੇ 57 ਮੈਚਾਂ ਤੋਂ ਬਾਅਦ ਵੀ, ਕੋਈ ਵੀ ਟੀਮ ਪਲੇਆਫ਼ ਲਈ ਕੁਆਲੀਫ਼ਾਈ ਨਹੀਂ ਕਰ ਸਕੀ ਹੈ ਪਰ ਕੁੱਝ ਟੀਮਾਂ ਕੁਆਲੀਫ਼ਾਈ ਦੇ ਬਹੁਤ ਨੇੜੇ ਹਨ। ਇਸ ਦੇ ਨਾਲ ਹੀ, ਚੇਨਈ ਸੁਪਰ ਕਿੰਗਜ਼ (CSK), ਰਾਜਸਥਾਨ ਰਾਇਲਜ਼ (RR) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਦੀਆਂ ਪਲੇਆਫ਼ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ।
ਆਈਪੀਐਲ 2025 ਵਿਚ, 8 ਮਈ ਨੂੰ ਧਰਮਸ਼ਾਲਾ ਵਿਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਮੁਕਾਬਲਾ ਹੋਇਆ ਸੀ ਪਰ ਅਚਾਨਕ ਸੁਰੱਖਿਆ ਕਾਰਨਾਂ ਕਰ ਕੇ ਮੈਚ ਨੂੰ ਰੋਕਣਾ ਪਿਆ। ਰੱਦ ਕੀਤਾ ਗਿਆ ਇਹ ਮੈਚ ਹੁਣ 24 ਮਈ ਨੂੰ ਜੈਪੁਰ ਵਿਚ ਦੁਬਾਰਾ ਖੇਡਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਮੁਲਤਵੀ ਕੀਤੇ ਮੈਚ ਦੀਆਂ ਵਿਕਟਾਂ ਅਤੇ ਦੌੜਾਂ ਕਿਸੇ ਵੀ ਖਿਡਾਰੀ ਦੇ ਖਾਤੇ ਵਿਚ ਨਹੀਂ ਜੋੜੀਆਂ ਜਾਣਗੀਆਂ। ਇੰਨਾ ਹੀ ਨਹੀਂ, ਪੰਜਾਬ ਹੁਣ ਅਪਣੇ ਬਾਕੀ ਸਾਰੇ ਮੈਚ ਜੈਪੁਰ ਵਿਚ ਖੇਡੇਗਾ।
ਕੀ ਹੈ IPL 2025ਨਵਾਂ ਸ਼ਿਡੀਉਲ ?
17 ਮਈ: ਆਰਸੀਬੀ ਬਨਾਮ ਕੇਕੇਆਰ ਨਾਲ ਸ਼ੁਰੂ ਹੋਵੇਗਾ IPL-2
17 ਤੋਂ 27 ਮਈ: ਕੁੱਲ 13 ਲੀਗ ਮੈਚ (18 ਤੇ 25 ਮਈ ਨੂੰ 2 ਡਬਲ ਹੈਡਰ)
29 ਮਈ: ਕੁਆਲੀਫ਼ਾਇਰ-1
30 ਮਈ: ਐਲੀਮੀਨੇਟਰ
1 ਜੂਨ: ਕੁਆਲੀਫ਼ਾਇਰ 2
3 ਜੂਨ: ਫ਼ਾਈਨਲ
ਪਲੇਆਫ਼ ਸਥਾਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ।
Https livepunjabitv com control add posts php