May 24, 2025

ਲਖਨਊ 24 ਮਈ 2025: SRH vs RCB: ਸਨਰਾਈਜ਼ਰਜ਼ ਹੈਦਰਾਬਾਦ (SRH) ਨੇ IPL 2025 ਦੇ 65ਵੇਂ ਮੈਚ ਵਿੱਚ ਰਾਇਲਜ਼ ਚੈਲੇਂਜਰਜ਼ ਬੰਗਲੁਰੂ (RCB) ਨੂੰ 42 ਦੌੜਾਂ ਨਾਲ ਹਰਾ ਦਿੱਤਾ | ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਬੰਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਹੈਦਰਾਬਾਦ ਨੇ 20 ਓਵਰਾਂ ਵਿੱਚ 6 ਵਿਕਟਾਂ 'ਤੇ 231 ਦੌੜਾਂ ਬਣਾਈਆਂ। ਜਵਾਬ ਵਿੱਚ ਬੰਗਲੁਰੂ ਦੀ ਟੀਮ 19.5 ਓਵਰਾਂ ਵਿੱਚ 189 ਦੌੜਾਂ 'ਤੇ ਆਲ ਆਊਟ ਹੋ ਗਈ। ਉਨ੍ਹਾਂ ਵੱਲੋਂ ਫਿਲ ਸਾਲਟ ਨੇ 62 ਦੌੜਾਂ ਬਣਾਈਆਂ ਅਤੇ ਵਿਰਾਟ ਕੋਹਲੀ 43 ਦੌੜਾਂ ਬਣਾ ਕੇ ਆਊਟ ਹੋ ਗਏ। ਪੈਟ ਕਮਿੰਸ ਨੇ 3 ਵਿਕਟਾਂ ਲਈਆਂ। ਹਰਸ਼ਲ ਪਟੇਲ ਅਤੇ ਈਸ਼ਾਨ ਮਲਿੰਗਾ ਨੇ ਦੋ-ਦੋ ਵਿਕਟਾਂ ਲਈਆਂ।
ਐਸਆਰਐਚ ਵੱਲੋਂ ਈਸ਼ਾਨ ਕਿਸ਼ਨ ਨੇ 48 ਗੇਂਦਾਂ ਵਿੱਚ 94 ਦੌੜਾਂ ਦੀ ਨਾਬਾਦ ਪਾਰੀ ਖੇਡੀ। ਕਿਸ਼ਨ ਦੀ ਪਾਰੀ ਵਿੱਚ 7 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਈਸ਼ਾਨ ਤੋਂ ਇਲਾਵਾ, ਅਭਿਸ਼ੇਕ ਸ਼ਰਮਾ ਨੇ 34, ਅਨਿਕੇਤ ਵਰਮਾ ਨੇ 26 ਅਤੇ ਹੇਨਰਿਕ ਕਲਾਸੇਨ ਨੇ 24 ਦੌੜਾਂ ਬਣਾਈਆਂ। ਰੋਮਾਰੀਓ ਸ਼ੈਫਰਡ ਨੇ 2 ਵਿਕਟਾਂ ਲਈਆਂ।
Read More:LSG vs GT: ਲਖਨਊ ਸੁਪਰ ਜਾਇੰਟਸ ਦੇ ਮਿਸ਼ੇਲ ਮਾਰਸ਼ ਨੇ IPL 'ਚ ਲਗਾਇਆ ਆਪਣਾ ਪਹਿਲਾ ਸੈਂਕੜਾ
SRH Vs RCB Hyderabad Defeated Royal Challengers Bangalore Ishan Kishan s Brilliant Batting