ਪਿੰਡ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਸਮੇਤ 4 ਜਣਿਆਂ ਖ਼ਿਲਾਫ FIR ਦਰਜ    ਲੁਧਿਆਣਾ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਸਹੁੰ ਚੁੱਕੀ, ਕਈ ਪ੍ਰਮੁੱਖ ਆਗੂ ਰਹੇ ਮੌਜੂਦ    ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਹੋਇਆ ਦੇਹਾਂਤ    ਸ਼੍ਰੋਮਣੀ ਅਕਾਲੀ ਦਲ ਵੱਲੌਂ ਕੋਰ ਕਮੇਟੀ ਦੀ ਪਹਿਲੀ ਸੂਚੀ ਦਾ ਐਲਾਨ, ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ    ਗੁਰਪ੍ਰੀਤ ਸਿੰਘ ਵਿਰਕ ਨੇ ਪਟਿਆਲਾ ਮੁੱਖ ਦਫ਼ਤਰ PRTC ਦੇ ਡਾਇਰੈਕਟਰ ਵਜੋਂ ਅਹੁਦਾ ਸਾਂਭਿਆ    NIA ਵੱਲੋਂ ਪੰਜਾਬ ਸਮੇਤ ਵੱਖ-ਵੱਖ 18 ਥਾਵਾਂ 'ਤੇ ਛਾਪੇਮਾਰੀ, ਜਾਣੋ ਪੂਰਾ ਮਾਮਲਾ    ਮੱਧ ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਸ਼ਹਿਰ 'ਚ ਗੋ.ਲੀ.ਬਾ.ਰੀ, 12 ਜਣਿਆਂ ਦੀ ਮੌ.ਤ    ਲੁਧਿਆਣਾ: ਵਿਸ਼ਵਕਰਮਾ ਨਗਰ ਦੇ ਇੱਕ ਘਰ 'ਚ ਦਿਵੀਆਂਗ ਬਜ਼ੁਰਗ ਦੀ ਮਿਲੀ ਲਾ.ਸ਼    ਜਲੰਧਰ 'ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਪੀਲਾ ਪੰਜਾਂ    ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਜਿੱਤ ਦਾ ਅੱਜ ਦਿੱਲੀ 'ਚ ਮਨਾਏਗੀ ਜਸ਼ਨ   
SRH vs KKR: ਨਰਾਈਜ਼ਰਜ਼ ਹੈਦਰਾਬਾਦ ਨੇ IPL ਦੇ ਇਤਿਹਾਸ 'ਚ ਤੀਜਾ ਸਭ ਤੋਂ ਵੱਡਾ ਸਕੋਰ ਬਣਾਇਆ
May 26, 2025
SRH-Vs-KKR-Sunrisers-Hyderabad-P

ਦਿੱਲੀ 26 ਮਈ 2025: SRH vs KKR: ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਇੰਡੀਅਨ ਪ੍ਰੀਮੀਅਰ ਲੀਗ (IPL 2025) ਦੇ 68ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ 110 ਦੌੜਾਂ ਨਾਲ ਹਰਾਇਆ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਸਨਰਾਈਜ਼ਰਜ਼ ਨੇ 3 ਵਿਕਟਾਂ ਦੇ ਨੁਕਸਾਨ 'ਤੇ 278 ਦੌੜਾਂ ਬਣਾਈਆਂ। ਜਵਾਬ ਵਿਚ ਕੇਕੇਆਰ 18.4 ਓਵਰਾਂ ਵਿੱਚ 168 ਦੌੜਾਂ 'ਤੇ ਆਲ ਆਊਟ ਹੋ ਗਈ।

ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐਲ ਦੇ ਇਤਿਹਾਸ ਵਿੱਚ ਤੀਜਾ ਸਭ ਤੋਂ ਵੱਡਾ ਸਕੋਰ ਬਣਾਇਆ। ਟੀਮ ਨੇ ਦਿੱਲੀ ਵਿਰੁੱਧ 3 ਵਿਕਟਾਂ 'ਤੇ 278 ਦੌੜਾਂ ਬਣਾਈਆਂ। ਹੈਦਰਾਬਾਦ ਰਿਕਾਰਡਾਂ ਦੀ ਸੂਚੀ ਵਿੱਚ ਪਹਿਲੇ 4 ਸਥਾਨਾਂ 'ਤੇ ਹੈ। ਸਨਰਾਈਜ਼ਰਜ਼ ਨੇ 2024 ਵਿੱਚ ਬੰਗਲੁਰੂ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ (RCB) ਦੇ ਖਿਲਾਫ 3 ਵਿਕਟਾਂ 'ਤੇ 287 ਦੌੜਾਂ ਦਾ ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ। ਇਸ ਤੋਂ ਬਾਅਦ, 2025 ਵਿੱਚ, SRH ਨੇ ਹੈਦਰਾਬਾਦ ਵਿੱਚ ਰਾਜਸਥਾਨ ਰਾਇਲਜ਼ (RR) ਦੇ ਖਿਲਾਫ 6 ਵਿਕਟਾਂ 'ਤੇ 286 ਦੌੜਾਂ ਬਣਾਈਆਂ।

ਐਤਵਾਰ ਹੈਦਰਾਬਾਦ ਲਈ ਰਿਕਾਰਡਾਂ ਵਾਲਾ ਦਿਨ ਸੀ। ਟੀਮ ਨੇ ਆਈਪੀਐਲ ਦਾ ਤੀਜਾ ਸਭ ਤੋਂ ਵੱਡਾ ਸਕੋਰ ਬਣਾਇਆ। ਹੇਨਰਿਕ ਕਲਾਸੇਨ ਤੀਜੇ ਸਾਂਝੇ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣੇ। ਸੁਨੀਲ ਨਾਰਾਇਣ ਟੀ-20 ਵਿੱਚ ਕਿਸੇ ਵੀ ਟੀਮ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ। ਟ੍ਰੈਵਿਸ ਹੈੱਡ ਨੂੰ ਵਿਕਟਕੀਪਰ ਕੁਇੰਟਨ ਡੀ ਕੌਕ ਨੇ ਆਊਟ ਕੀਤਾ, ਜਿਸਨੇ 76 ਦੌੜਾਂ ਬਣਾਈਆਂ।

ਹੇਨਰਿਕ ਕਲਾਸੇਨ ਨੇ ਕੱਲ੍ਹ 9 ਛੱਕੇ ਮਾਰੇ, ਜੋ ਕਿ ਕਿਸੇ ਵੀ SRH ਬੱਲੇਬਾਜ਼ ਦੁਆਰਾ ਇੱਕ ਪਾਰੀ ਵਿੱਚ ਲਗਾਏ ਗਏ ਦੂਜੇ ਸਭ ਤੋਂ ਵੱਧ ਛੱਕੇ ਹਨ। ਇਸ ਸੂਚੀ ਵਿੱਚ ਅਭਿਸ਼ੇਕ ਸ਼ਰਮਾ ਸਿਖਰ 'ਤੇ ਹਨ, ਜਿਨ੍ਹਾਂ ਨੇ ਇਸ ਸੀਜ਼ਨ ਵਿੱਚ ਹੈਦਰਾਬਾਦ ਵਿੱਚ ਪੰਜਾਬ ਕਿੰਗਜ਼ ਖ਼ਿਲਾਫ਼ 10 ਛੱਕੇ ਮਾਰੇ ਸਨ।

ਸਨਰਾਈਜ਼ਰਜ਼ ਨੇ ਕੋਲਕਾਤਾ ਵਿਰੁੱਧ ਆਪਣੀ ਪਾਰੀ ਵਿੱਚ 19 ਛੱਕੇ ਲਗਾਏ, ਜੋ ਕਿ ਇੱਕ ਪਾਰੀ ਵਿੱਚ ਛੱਕਿਆਂ ਦੀ ਉਸਦੀ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਆਖਰੀ ਵਾਰ SRH ਨੇ 2024 ਵਿੱਚ ਦਿੱਲੀ ਕੈਪੀਟਲਜ਼ (DC) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਵਿਰੁੱਧ ਦੋ ਵੱਖ-ਵੱਖ ਮੈਚਾਂ ਵਿੱਚ 22-22 ਛੱਕੇ ਲਗਾਏ ਸਨ।

Read More:RCB vs SRH: ਲਖਨਊ ਦੇ ਏਕਾਨਾ ਸਟੇਡੀਅਮ 'ਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗੀ ਰਾਇਲ ਚੈਲੇਂਜਰਸ ਬੰਗਲੁਰੂ

SRH Vs KKR Sunrisers Hyderabad Post Third Highest Total In IPL History

local advertisement banners
Comments


Recommended News
Popular Posts
Just Now